Back ArrowLogo
Info
Profile

ਪਹਿਰਾਵਾ ਤੇ ਗਹਿਣੇ

 

ਘੱਗਰੇ

ਜਦ ਇਨਸਾਨੀ ਜੀਵ ਹੋਂਦ ਵਿਚ ਆਇਆ, ਉਹ ਨੰਗਾ ਸੀ, ਨੰਗਾ ਹੀ ਰਹਿੰਦਾ ਸੀ। ਜਦ ਉਸ ਨੂੰ ਕੁਝ ਸੋਝੀ ਆਈ ਤਾਂ ਉਸ ਨੇ ਆਪਣੇ ਗੁਪਤ ਅੰਗਾਂ ਨੂੰ ਪਹਿਲਾ ਬ੍ਰਿਛਾਂ ਦੀਆ ਬਿਲਕਾਂ ਤੇ ਛਿਲਕਾਂ ਨਾਲ, ਫੇਰ ਕਪੜੇ ਨਾਲ ਢਕਣਾ ਸ਼ੁਰੂ ਕੀਤਾ। ਹੌਲੀ ਹੌਲੀ ਫੇਰ ਸਾਰੇ ਸਰੀਰ ਤੇ ਕਪੜੇ ਪਹਿਣੇ ਜਾਣ ਲੱਗੇ। ਬਹੂਆਂ ਅਤੇ ਬੇਟੀਆਂ ਦੀ ਪਛਾਣ ਰੱਖਣ ਲਈ ਘੱਗਰੇ ਹੋਂਦ ਵਿਚ ਆਏ। ਉਨ੍ਹਾਂ ਸਮਿਆਂ ਵਿਚ ਕੁਆਰੀਆਂ ਕੁੜੀਆਂ ਨੂੰ ਆਪਣੇ ਮਾਪਿਆਂ ਦੇ ਘਰ ਚੰਗੇ ਕੱਪੜੇ ਪਹਿਨਣ ਨੂੰ ਨਹੀ ਮਿਲਦੇ ਸਨ। ਜਦ ਕੁੜੀਆ ਦਾ ਵਿਆਹ ਹੋ ਜਾਂਦਾ ਸੀ, ਉਸ ਸਮੇਂ ਹੀ ਉਹ ਆਪਣੀ ਮਰਜ਼ੀ ਦੇ ਕਪੜੇ ਪਾ ਕੇ ਆਪਣੇ ਦਿਲ ਦੀਆਂ ਰੀਝਾਂ ਪੂਰੀਆਂ ਕਰਦੀਆਂ ਸਨ-

ਹਰੀਆਂ ਕੁੜਤੀਆਂ, ਕਿਰਮਚੀ ਘੱਗਰੇ,

ਕੁੜਤੀ ਨੂੰ ਬਾਡਰ ਲਾਈਏ।

ਪਿੰਡ ਜਾਣਾ ਸਹੁਰਿਆਂ ਦੇ,

ਬਣ ਕੇ ਕਬੂਤਰੀ ਜਾਈਏ।

Page Image

ਉਨ੍ਹਾ ਸਮਿਆਂ ਵਿਚ ਪਿੰਡ ਦੀਆਂ ਬਹੂਆਂ ਚਾਹੇ ਬੁੱਢੀਆਂ ਹੋ ਜਾਂਦੀਆਂ ਸਨ, ਪਰ ਘੱਗਰੇ ਜ਼ਰੂਰ ਪਾਉਂਦੀਆਂ ਸਨ। ਵੱਖ-ਵੱਖ ਉਮਰ ਲਈ ਵੱਖ-ਵੱਖ ਕਪੜਿਆਂ ਅਤੇ ਰੰਗਾਂ ਦੇ ਘੱਗਰੇ ਬਣਾਏ ਜਾਂਦੇ ਸਨ। ਘੱਗਰਿਆਂ ਉਪਰ 10 ਗਜ਼ ਤੋਂ ਲੈ ਕੇ 20 ਗਜ਼ ਤੱਕ ਕਪੜਾ ਲੱਗਦਾ ਸੀ। ਕਈ ਲੰਮੇ ਕੱਦ ਵਾਲੀਆਂ ਦੇ 20 ਗਜ਼ ਦੇ ਘੱਗਰੇ ਵੀ ਛੋਟੇ ਰਹਿ ਜਾਂਦੇ ਸਨ-

140 / 361
Previous
Next