Back ArrowLogo
Info
Profile

ਫੁਲਕਾਰੀਆਂ

ਫੁਲਕਾਰੀ ਪੰਜਾਬ ਦੀ ਕਲਾਕਾਰੀ ਦਾ ਨਮੂਨਾ ਹੁੰਦੀ ਸੀ। ਫੁਲਕਾਰੀਆਂ, ਬਾਗ਼, ਸੁੱਭਰ, ਸਾਲੂ, ਵਿਛਾਈਆਂ, ਸਰਹਾਣੇ, ਮੇਜ਼ਪੋਸ਼, ਪੱਖੀਆਂ, ਝੋਲੇ, ਰੁਮਾਲ, ਦਰੀਆਂ, ਚਤਹੀਆਂ, ਖੇਸ ਕਿਸੇ ਸਮੇਂ ਵਿਆਹੁਲੀ ਕੁੜੀ ਦੇ ਦਾਜ ਦੇ ਵਿਸ਼ੇਸ਼ ਅੰਗ ਹੋਇਆ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਕੁੜੀਆਂ ਦੀ ਪੜ੍ਹਾਈ ਜਾਂ ਤਾਂ ਕਰਵਾਈ ਹੀ ਨਹੀਂ ਜਾਂਦੀ ਸੀ ਜਾਂ ਫੇਰ ਨਾਮਾਤਰ ਹੀ ਹੁੰਦੀ ਸੀ। ਏਸ ਲਈ ਕੁਆਰੀਆਂ ਕੁੜੀਆਂ ਦਾ ਸਭ ਤੋਂ ਜ਼ਿਆਦਾ ਸਮਾਂ ਕਢਾਈਆਂ, ਕਤਾਈਆਂ, ਬੁਣਾਈਆਂ ਅਤੇ ਸਲਾਈਆਂ ਵਿਚ ਹੀ ਲੰਘਦਾ ਸੀ।

Page Image

ਫੁਲਕਾਰੀ ਉਹ ਹੁੰਦੀ ਸੀ, ਜਿਸ ਦੀ ਕਢਾਈ ਕਿਤੇ ਕਿਤੇ ਫੁੱਲ ਪਾ ਕੇ ਕੀਤੀ ਜਾਂਦੀ ਸੀ, ਬਹੁਤੇ ਹਿੱਸੇ ਖ਼ਾਲੀ ਰਹਿੰਦੇ ਸਨ। ਵਿਆਹ ਸਮੇਂ ਵਿਆਹੁਲੀ 'ਤੇ ਜਿਹੜੀ ਫੁਲਕਾਰੀ ਦਿੱਤੀ ਜਾਂਦੀ ਸੀ, ਉਸ ਨੂੰ ਚੋਪ ਕਹਿੰਦੇ ਸਨ। ਇਹ ਲਾਲ ਖੱਦਰ ਤੇ ਪੀਲੇ ਧਾਗੇ ਨਾਲ ਕੱਢੀ ਜਾਂਦੀ ਸੀ। ਇਸ ਦੀ ਕਢਾਈ ਪੱਲਿਆਂ ਤੇ ਪਾਸਿਆਂ 'ਤੇ ਕੀਤੀ ਜਾਂਦੀ ਸੀ, ਵਿਚਕਾਰਲਾ ਹਿੱਸਾ ਖ਼ਾਲੀ ਹੁੰਦਾ ਸੀ। ਕਈ ਇਲਾਕਿਆਂ ਵਿਚ ਇਸ ਨੂੰ ਸੁੱਭਰ ਕਹਿੰਦੇ ਸਨ। ਸਾਲੂ ਗੂੜ੍ਹੇ ਲਾਲ ਰੰਗ ਦਾ ਖੱਦਰ ਹੁੰਦਾ ਸੀ, ਜਿਹੜਾ ਵਿਆਹੀਆਂ ਮੁਟਿਆਰਾਂ ਦਾ ਰੋਜ਼ ਦਾ ਪਹਿਰਾਵਾ ਹੁੰਦਾ ਸੀ। ਬਾਗ਼ ਉਸ ਨੂੰ ਕਹਿੰਦੇ ਸਨ, ਜਿਹੜਾ ਸਾਰੇ ਦਾ ਸਾਰਾ ਕੱਢਿਆ ਹੁੰਦਾ ਸੀ। ਏਸ ਦਾ ਕੋਈ ਵੀ ਹਿੱਸਾ ਖ਼ਾਲੀ ਨਹੀਂ ਹੁੰਦਾ ਸੀ। ਬਾਗ਼ ਸੰਤਰੀ, ਪੀਲੇ, ਗੂੜ੍ਹੇ ਲਾਲ ਜਾਂ ਚਿੱਟੇ ਰੰਗਾਂ ਵਿਚ ਕੱਢੇ ਜਾਂਦੇ ਸਨ। ਕਢਾਈ ਕੱਪੜੇ ਦੇ ਪੁੱਠੇ ਪਾਸਿਓਂ ਕੀਤੀ ਜਾਂਦੀ ਸੀ। ਆਮ ਤੌਰ 'ਤੇ ਗਰਮੀ ਦੇ ਮੌਸਮ ਵਿਚ ਕੁੜੀਆਂ ਇਕੱਠੀਆਂ ਹੋ ਕੇ ਬਾਗ਼, ਫੁਲਕਾਰੀਆਂ ਕੱਢਦੀਆਂ ਹੁੰਦੀਆਂ ਸਨ। ਸਭ ਤੋਂ ਜ਼ਿਆਦਾ ਸਮਾਂ ਬਾਗ਼ ਕੱਢਣ ਵਿਚ ਹੀ ਲੱਗਦਾ ਹੁੰਦਾ ਸੀ। ਉਸ ਸਮੇਂ ਦਾਜ ਵਿਚ ਸਭ ਤੋਂ ਜ਼ਿਆਦਾ ਮਹੱਤਤਾ ਬਾਗ਼ ਨੂੰ ਹੀ ਦਿੱਤੀ ਜਾਂਦੀ ਸੀ। ਬਾਗ਼ ਤੇ ਫੁਲਕਾਰੀ

143 / 361
Previous
Next