Back ArrowLogo
Info
Profile

ਖੱਦਰ ਦੇ ਕਪੜੇ ਤੇ ਕੱਢੇ ਜਾਂਦੇ ਸਨ। ਪੱਟ ਦੇ ਧਾਗੇ ਨਾਲ ਕੱਢੇ ਜਾਂਦੇ ਸਨ। ਖੱਦਰ ਨੂੰ ਘਰ ਹੀ ਰੰਗਦੇ ਹੁੰਦੇ ਸਨ, ਗੂੜੇ ਲਾਲ ਰੰਗ ਦਾ ਜਾਂ ਮਜੀਠੀ ਰੰਗ ਦਾ। ਬਾਗ਼ ਅਤੇ ਫੁਲਕਾਰੀਆਂ ਸੰਬੰਧੀ ਸਾਨੂੰ ਬਹੁਤ ਸਾਰੇ ਲੋਕ ਗੀਤ ਮਿਲਦੇ ਹਨ।

ਉਨ੍ਹਾਂ ਸਮਿਆਂ ਵਿਚ ਲੜਕੀ ਦੀ ਪੈਦਾਇਸ਼ ਦੇ ਨਾਲ ਹੀ ਮਾਂ ਨੂੰ ਦਾਜ ਤਿਆਰ ਕਰਨ ਦਾ ਫ਼ਿਕਰ ਸ਼ੁਰੂ ਹੋ ਜਾਂਦਾ ਸੀ। ਖੇਤੀ ਜ਼ਿਆਦਾ ਉਨ੍ਹਾਂ ਸਮਿਆਂ ਵਿਚ ਬਾਰਸ਼ਾਂ ਜਾਂ ਖੂਹਾਂ ਅਤੇ ਨਹਿਰਾਂ ਦੇ ਪਾਣੀ 'ਤੇ ਨਿਰਭਰ ਹੁੰਦੀ ਸੀ, ਜਿਸ ਕਰ ਕੇ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੁੰਦੀ ਸੀ। ਏਸ ਕਰ ਕੇ ਗਰੀਬ ਪਰਿਵਾਰ ਨੂੰ ਦਾਜ ਤਿਆਰ ਕਰਨਾ ਬਹੁਤ ਔਖਾ ਹੁੰਦਾ ਸੀ –

ਧੀ ਹੋਵੇ ਤਾਂ ਧਨ ਹੋਵੇ,

ਨਿਰਧਨ ਦੇ ਧੀ ਨਾ ਹੋਵੇ।

ਦਿਆਂ ਲੱਖ ਫੁਲਕਾਰੀਆਂ,

ਜਿਥੇ ਧੀ ਦਾ ਆਦਰ ਹੋਵੇ।

ਗਰਮੀ ਦੇ ਮੌਸਮ ਵਿਚ ਖੁਲ੍ਹੇ ਦਰਵਾਜ਼ਿਆਂ ਵਿਚ ਕੁੜੀਆਂ ਕਤਾਈ, ਸਿਲਾਈ ਤੇ ਕਢਾਈ ਦਾ ਕੰਮ ਕਰਦੀਆਂ ਹੁੰਦੀਆਂ ਸਨ। ਬਾਗ ਤੇ ਫੁਲਕਾਰੀ ਅੱਜ ਦੇ ਸਮੇਂ ਦੇ ਸ਼ਾਲਾਂ ਦੇ ਬਦਲ ਸਨ। ਇਨ੍ਹਾਂ ਨੂੰ ਸਰਦੀ ਤੋਂ ਬਚਣ ਲਈ ਉਤੇ ਲਿਆ ਜਾਂਦਾ ਸੀ। ਕਿਸੇ ਮੁਟਿਆਰ ਦੀ ਜੁਆਨੀ ਤੇ ਰੂਪ ਰੰਗ ਦੇ ਪ੍ਰਦਰਸ਼ਨ ਵਿਚ ਫੁਲਕਾਰੀ ਦਾ ਵੀ ਆਪਣਾ ਯੋਗਦਾਨ ਹੁੰਦਾ ਸੀ-

ਹੁਸਨ ਗੋਰੀ ਦਾ ਚੋ ਚੋ ਪੈਂਦਾ,

ਜਿਉਂ ਮਾਖਿਓਂ ਮਖਿਆਰੀ ਦਾ।

ਨੈਣ ਗੋਰੀ ਦੇ ਕਜਲਾ ਪਾਇਆ,

ਡਾਢਾ ਰੰਗ ਫੁਲਕਾਰੀ ਦਾ।

X        X        X

ਚਿੱਟੇ ਪੱਟ ਦਾ ਮੋਤੀਆ,

ਤੇ ਸਾਵੀਆ ਡੰਡੀਆਂ ਪਾ।

ਕਿਸੇ ਨੇ ਸਿਰ ਤੇ ਪੱਲਾ ਕੀਤਾ,

ਸੂਹੀ ਫੁਲਕਾਰੀ ਦਾ।

ਉਨ੍ਹਾਂ ਸਮਿਆਂ ਵਿਚ ਵਿਆਹੁਲੀ ਕੁੜੀ ਦੇ ਦਾਜ ਦੀ ਤਿਆਰੀ ਵਿਚ ਫੁਲਕਾਰੀ, ਬਾਗ਼ ਦੀ ਹੀ ਵਿਸ਼ੇਸ਼ ਥਾਂ ਹੁੰਦੀ ਸੀ-

ਸਿਰ ਫੁਲਕਾਰੀ, ਹੱਥ ਛਣ-ਕੰਗਣ,

ਪੈਰ ਪੰਜੇਬਾਂ ਪਾ।

144 / 361
Previous
Next