Back ArrowLogo
Info
Profile

ਏਧਰ ਸਖੀਆਂ ਓਧਰ ਸਖੀਆਂ,

ਬੈਠੀ ਪੀੜ੍ਹਾ ਡਾਹ।

ਜਦ ਨਾਈ ਧੋਈ ਕਰਾਉਣ ਤੋਂ ਪਿੱਛੋਂ ਵਿਆਹੁਲਾ ਮੁੰਡਾ ਤਿਆਰ ਹੋ ਜਾਂਦਾ ਸੀ ਤਾਂ ਉਸ ਉਪਰ ਫੁਲਕਾਰੀ ਤਾਣ ਕੇ, ਜਿਸ ਦੀਆਂ ਚਾਰੇ ਕੰਨੀਆਂ ਨੂੰ ਭੈਣਾਂ ਨੇ ਫੜਿਆ ਹੁੰਦਾ ਸੀ, ਗੁਰੂਦੁਆਰੇ ਮੱਥਾ ਟੇਕਣ ਲੈ ਕੇ ਜਾਂਦੀਆਂ ਸਨ। ਮੱਥਾ ਟੇਕਣ ਤੋਂ ਪਿਛੋਂ ਵਿਆਹੁਲਾ ਮੁੰਡਾ ਰਥ ਵਿਚ ਬੈਠਦਾ ਸੀ। ਉਸ ਸਮੇਂ ਦਾ ਗੀਤ ਹੈ –

ਫੁਲਕਾਰੀ ਮੇਰੀ ਮਾਂ ਨੇ ਕੱਢੀ,

ਵੀਰਾ ਤੇਰੇ 'ਤੇ ਮੈਂ ਤਾਣੀ।

ਚੰਦ ਵਰਗੀ ਭਾਬੋ ਵੀਰਾ,

ਕੱਲ੍ਹ ਨੂੰ ਵਿਆਹ ਕੇ ਲਿਆਣੀ।

ਉਨ੍ਹਾਂ ਸਮਿਆਂ ਵਿਚ ਜਾਣ ਆਉਣ ਦੇ ਸਾਧਨ ਰੱਥ, ਘੋੜੀ ਤੇ ਊਠ ਹੀ ਹੁੰਦੇ ਸਨ। ਸੱਜ ਵਿਆਹੀ ਨੂੰ ਲਿਆਉਣ ਲਈ ਊਠ/ਬੋਤੇ ਨੂੰ ਸ਼ਿੰਗਾਰ ਕੇ, ਹਾਰ ਹਮੇਲਾਂ ਪਾ ਕੇ ਲੈਣ ਜਾਂਦੇ ਸਨ। ਬੋਤੇ ਨੂੰ ਅੱਡੀ ਮਾਰ ਕੇ ਹਵਾ ਨਾਲ ਗੱਲਾਂ ਕਰਨ ਲਾ ਦਿੰਦੇ ਸਨ, ਜਿਸ ਕਰ ਕੇ ਫੁਲਕਾਰੀ ਉੱਡ ਉੱਡ ਪੈਂਦੀ ਹੁੰਦੀ ਸੀ-

ਮੇਰੀ ਉੱਡ ਉੱਡ ਜਾਏ ਫੁਲਕਾਰੀ,

ਬੋਤਾ ਹੌਲੀ ਤੋਰ ਮਿੱਤਰਾ!

ਭਾਬੀ ਵਲੋਂ ਦਿੱਤੀ ਫੁਲਕਾਰੀ ਨੂੰ ਨਣਦਾਂ ਬੜੀਆਂ ਸਾਂਭ ਸਾਂਭ ਕੇ ਰੱਖਦੀਆਂ ਹੁੰਦੀਆਂ ਸਨ। ਭਾਬੀ ਨੂੰ ਚਿਰ ਜਿਉਣ ਦੀਆਂ ਅਸੀਸਾਂ ਦਿੰਦੀਆਂ ਹੁੰਦੀਆਂ ਸਨ-

ਵੀਰ ਮੇਰੇ ਨੇ ਕੁੜਤੀ ਦਿੱਤੀ,

ਭਾਬੋ ਨੇ ਫੁਲਕਾਰੀ।

ਨੀ ਜੁੱਗ ਜੁੱਗ ਜੀ ਭਾਬੋ,

ਲਗੇਂ ਵੀਰ ਤੋਂ ਪਿਆਰੀ।

ਫੁਲਕਾਰੀਆਂ 'ਤੇ ਜਾਨਵਰਾਂ, ਫੁੱਲ ਬੂਟੇ ਤੇ ਹੋਰ ਕਈ ਕਿਸਮਾਂ ਦੇ ਡੀਜ਼ਾਈਨ ਆਦਿ ਦੀ ਕਢਾਈ ਕਰਨ ਦਾ ਰਿਵਾਜ ਸੀ ਜਿਸ ਦੀ ਫੁਲਕਾਰੀ 'ਤੇ ਕੂੰਜਾਂ ਦੀ ਡਾਰ ਦੀ ਕਢਾਈ ਕੀਤੀ ਹੁੰਦੀ ਸੀ, ਉਸ ਦਾ ਮੂੰਹ ਵੇਖਣ ਦੀ ਹਰ ਇਕ ਦੀ ਬੜੀ ਇੱਛਾ ਹੁੰਦੀ ਸੀ –

ਛੰਦ ਪਰਾਗੇ ਆਈਏ ਜਾਈਏ,

ਛੰਦ ਪਰਾਗੇ ਬਾਰੀ।

ਡਾਰ ਕੂੰਜਾਂ ਦੀ ਸੋਹਣੀ ਕੱਢੀ,

ਮੂੰਹ ਤੋਂ ਚੁੱਕ ਫੁਲਕਾਰੀ।

145 / 361
Previous
Next