

ਨਿਕਲੀ ਡਾਲੀ ਡਾਲੀ।
ਸਹੁਰਾ ਮੇਰਾ ਪੂਜਣ ਲੱਗਾ,
ਲੈ ਕੇ ਲਾਲ ਫੁਲਕਾਰੀ।
ਜੋਤ ਜਗਾਉਂਦੇ ਨੇ,
ਦਾਹੜੀ ਫੂਕ ਲਈ ਸਾਰੀ।
ਅੱਜ ਦੀ ਮੁਟਿਆਰ ਫੁਲਕਾਰੀ, ਬਾਗ਼ ਨੂੰ ਪਸੰਦ ਨਹੀਂ ਕਰਦੀ। ਉਹ ਅੱਜ ਦੇ ਮਾਡਰਨ ਯੁੱਗ ਵਿਚ ਮਾਡਰਨ ਬਣਨਾ ਚਾਹੁੰਦੀ ਹੈ-
ਲੋਕੀਂ ਪਹਿਨਦੇ ਵਲਾਇਤੀ ਟੋਟੇ,
ਮੈਂ ਫੂਕਾਂ ਫੁਲਕਾਰੀ ਨੂੰ।
X X X
ਘੱਗਰੇ ਵੀ ਗਏ,
ਫੁਲਕਾਰੀਆਂ ਵੀ ਗਈਆਂ,
ਹੁਣ ਚੱਲ ਪਏ ਅੰਗਰੇਜ਼ੀ ਬਾਣੇ।
ਹੁਣ ਨਾ ਪਿੰਡਾਂ ਵਿਚ ਅਤੇ ਨਾ ਹੀ ਸ਼ਹਿਰਾਂ ਵਿਚ ਕੋਈ ਫੁਲਕਾਰੀਆਂ, ਬਾਗ਼ ਕੱਢਦਾ ਹੈ। ਫੁਲਕਾਰੀਆਂ ਤੇ ਬਾਗ ਹੁਣ ਅਜਾਇਬ ਘਰਾਂ ਦੀ ਵਸਤ ਬਣ ਗਏ ਹਨ। ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪੁਰਾਣੇ ਅਜਾਇਬ ਘਰ ਵਿਚ ਫੁਲਕਾਰੀਆਂ ਤੇ ਬਾਗਾਂ ਨੂੰ ਬੜੇ ਸੁਚੱਜੇ ਢੰਗ ਨਾਲ ਸਾਂਭਣ ਦਾ ਯਤਨ ਕੀਤਾ ਗਿਆ ਹੈ। ਫੁਲਕਾਰੀਆਂ ਤੇ ਬਾਗ ਹੁਣ ਸਾਡੇ ਸਭਿਆਚਾਰ ਅਤੇ ਵਿਰਸੇ ਵਿਚੋਂ ਅਲੋਪ ਹੋ ਗਏ ਹਨ।
0
ਸੱਗੀ ਫੁੱਲ
ਆਪਣੇ ਆਪ ਨੂੰ ਬਣਾ ਸੰਵਾਰ ਕੇ ਰੱਖਣਾ, ਦੂਸਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਲੱਗਣਾ ਹਰ ਪ੍ਰਾਣੀ ਦੀ ਦਿਲੀ ਇੱਛਾ ਹੁੰਦੀ ਹੈ। ਹਰ ਯੁੱਗ ਵਿਚ ਸ਼ਿੰਗਾਰ ਕਰਨ ਲਈ ਗਹਿਣਿਆਂ ਦਾ ਯੋਗਦਾਨ ਰਿਹਾ ਹੈ। ਜਦ ਪੱਥਰ ਯੁੱਗ ਸੀ, ਉਸ ਸਮੇਂ ਲੋਕ ਪੱਥਰਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਪਹਿਨੇ ਕੇ ਆਪਣੇ ਆਪ ਨੂੰ ਸਜਾਉਂਦੇ ਸਨ। ਜਿਵੇਂ ਜਿਵੇਂ ਮਨੁੱਖੀ ਸੂਝ ਤਰੱਕੀ ਕਰਦੀ ਗਈ, ਆਪਣੇ ਆਪ ਨੂੰ ਸਜਾ ਕੇ ਰੱਖਣ ਦੀ ਇੱਛਾ ਵੀ ਪ੍ਰਬਲ ਹੁੰਦੀ ਗਈ। ਪੁਰਸ਼ਾਂ ਨਾਲੋਂ ਇਸਤੀਆਂ ਵਿਚ ਆਪਣੇ ਆਪ ਨੂੰ ਸ਼ਿੰਗਾਰ ਕੇ ਰੱਖਣ ਦੀ ਵੱਧ ਇੱਛਾ ਹੈ। ਸ਼ਿੰਗਾਰ ਕਰਨ ਵਿਚ ਗਹਿਣਿਆਂ ਦਾ ਅਹਿਮ ਸਥਾਨ ਹੈ। ਜੇਕਰ ਕਿਸੇ ਕੋਲ ਸਿਹਤ ਹੋਵੇ, ਕੱਦ ਕਾਠ ਹੋਵੇ, ਰੰਗ ਰੂਪ ਹੋਵੇ, ਉਸ ਦੇ ਪਾਏ ਗਹਿਣੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੇ ਹਨ।