


ਪਹਿਲੇ ਸਮਿਆਂ ਵਿਚ ਕੁਆਰੀਆਂ ਕੁੜੀਆਂ ਨੂੰ ਆਪਣੇ ਮਾਪਿਆਂ ਦੇ ਘਰ ਹਾਰ ਸ਼ਿੰਗਾਰ ਕਰਨਾ ਬਿਲਕੁਲ ਹੀ ਵਰਜਿਤ ਹੁੰਦਾ ਸੀ। ਅੱਖਾਂ ਵਿਚ ਸੁਰਮਾ ਵੀ ਨਹੀਂ ਪਾ ਸਕਦੀਆਂ ਸਨ। ਜੇਕਰ ਕੋਈ ਲੁਕ ਛਿਪ ਕੇ ਸੁਰਮਾ ਪਾ ਵੀ ਲੈਂਦੀ ਸੀ, ਜਦ ਉਸ ਦਾ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀ ਤਾਂ ਉਸ ਨੂੰ ਆਪਣੇ ਆਪ ਨੂੰ ਬਚਾਉਣ ਖ਼ਾਤਰ ਕਿਸੇ ਨਾ ਕਿਸੇ ਪੰਜ ਰਾਹੀਂ ਸੁਰਮੇ ਨੂੰ ਛੁਪਾਉਣਾ ਪੈਂਦਾ ਸੀ –
ਖਿੜਕੀ ਉਹਲੇ ਸੁਰਮਾ ਪਾਇਆ,
ਉਤੋਂ ਆ ਗਿਆ ਤਾਇਆ।
ਰੋ ਰੋ ਕੱਢ ਸੁੱਟਿਆ,
ਜਿਹੜਾ ਸ਼ੌਕ ਦਾ ਪਾਇਆ।
ਕੁੜੀਆਂ ਵਿਆਹ ਹੋਣ ਤੋਂ ਬਾਅਦ ਸਹੁਰੇ ਘਰ ਹੀ ਸ਼ਿੰਗਾਰ ਕਰ ਸਕਦੀਆਂ ਸਨ। ਉਨ੍ਹਾਂ ਸਮਿਆਂ ਵਿਚ ਲੋਕਾਂ ਦੀ ਆਰਥਿਕ ਹਾਲਤ ਮਾੜੀ ਹੁੰਦੀ ਸੀ। ਏਸ ਲਈ ਸਾਰੇ ਰਿਸ਼ਤੇਦਾਰ ਮਿਲ ਕੇ ਵਿਆਹ ਕਰਦੇ ਹੁੰਦੇ ਸਨ। ਹਰ ਰਿਸ਼ਤੇਦਾਰ ਕੋਈ ਨਾ ਕੋਈ ਗਹਿਣਾ ਪਾਉਂਦਾ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਵਿਆਹ ਵਿਚ ਸੱਗੀ ਫੁੱਲ ਪਾਉਣੇ ਜ਼ਰੂਰੀ ਹੁੰਦੇ ਸਨ –
ਸੱਗੀ ਫੁੱਲ ਭੂਆ ਲਿਆਊਗੀ,
ਟਿੱਕਾ ਲਿਆਉਣਗੇ ਜੰਗੀਰੋ ਤੇਰੇ ਨਾਨਕੇ।
ਸੱਗੀ ਫੁੱਲ ਸਿਰ ਤੇ ਪਾਉਣ ਵਾਲਾ ਗਹਿਣਾ ਹੁੰਦਾ ਸੀ-
ਥੜਿਆਂ ਬਾਝ ਨਾ ਪਿੱਪਲ ਸੋਂਹਦੇ,
ਫੁੱਲਾਂ ਬਾਝ ਫੁਲਾਹੀਆਂ।
ਸੱਗੀ ਫੁੱਲ ਸਿਰਾਂ ਨੂੰ ਸੋਂਹਦੇ,