

ਪੈਰੀਂ ਝਾਂਜਰਾਂ ਪਾਈਆਂ।
ਸੂਬੇਦਾਰਨੀਆਂ, ਨੱਚਣ ਗਿੱਧੇ ਵਿਚ ਆਈਆਂ।
ਗਹਿਣੇ ਤਾਂ ਉਨ੍ਹਾਂ ਸਮਿਆਂ ਵਿਚ ਹੋਰ ਵੀ ਪਾਏ ਜਾਂਦੇ ਸਨ, ਪਰ ਸੱਗੀ ਫੁੱਲ ਸੁਹਾਗੀ ਤੇ ਸਰਦਾਰੀ ਗਹਿਣਾ ਮੰਨਿਆ ਜਾਂਦਾ ਸੀ-
ਸੱਗੀ ਫੁੱਲ ਸੁਹਾਗੀ ਗਹਿਣਾ,
ਚੰਦ, ਚੌਕ ਜੱਟੀਆਂ ਦੇ।
ਉਹਨਾਂ ਸਮਿਆਂ ਵਿਚ ਵਹੁਟੀਆਂ ਘੁੰਡ ਕੱਢਦੀਆਂ ਹੁੰਦੀਆਂ ਸਨ। ਨਵੀਂ ਵਿਆਹੀ ਵਹੁਟੀ ਨੂੰ ਰੱਬ ਵਿਚੋਂ ਲਾਹ ਕੇ ਜ਼ਰੂਰੀ ਸ਼ਗਨ ਤੋਂ ਬਾਅਦ ਪੀੜ੍ਹੀ ਉਪਰ ਬਿਠਾ ਦਿੱਤਾ ਜਾਂਦਾ ਸੀ। ਫੇਰ ਵਿਆਹ ਵਿਚ ਆਈਆਂ ਮੇਲਣਾਂ, ਸ਼ਰੀਕੇ ਵਾਲੀਆਂ ਤੇ ਪਿੰਡ ਵਾਲੀਆਂ ਜਨਾਨੀਆਂ ਵਹੁਟੀ ਦਾ ਘੁੰਡ ਚੁੱਕ ਕੇ ਮੂੰਹ ਵੇਖਦੀਆਂ ਹੁੰਦੀਆਂ ਸਨ-
ਰਾਜ ਦੁਆਰੇ ਬਹਿ ਗਈ ਰਾਜੋ,
ਰੱਤਾ ਪੀੜ੍ਹਾ ਡਾਹ ਕੇ।
ਕਿਉੜਾ ਛਿੜਕਿਆ ਆਸੇ ਪਾਸੇ,
ਅਤਰ ਫਲੇਲ ਰਲਾ ਕੇ।
ਸੱਗੀ ਫੁੱਲ, ਬਘਿਆੜੀ ਸੋਂਹਦੇ,
ਮੱਥੇ ਬਿੰਦੀ ਚਮਕਾ ਕੇ।
ਨਵੀਂ ਵਿਆਹੀ ਨੂੰ,
ਸਭ ਵੇਖਣ ਘੁੰਡ ਚੁਕਾ ਕੇ।
ਕਈਆਂ ਦੀ ਆਰਥਿਕ ਹਾਲਤ ਮਾੜੀ ਹੁੰਦੀ ਸੀ। ਏਸ ਲਈ ਵਿਆਹ ਵਿਚ ਕਈ ਵੇਰ ਸੱਗੀ ਪਾ ਕੇ ਹੀ ਕੰਮ ਸਾਰ ਦਿੱਤਾ ਜਾਂਦਾ ਸੀ। ਪਰ ਸੱਗੀ ਦੇ ਨਾਲ ਜਿੰਨਾ ਚਿਰ ਫੁੱਲ ਨਹੀਂ ਪਾਏ ਜਾਂਦੇ ਸਨ, ਸੱਗੀ ਦੀ ਉਹ ਸਜਾਵਟ ਨਹੀਂ ਰਹਿੰਦੀ ਸੀ। ਇਸ ਲਈ ਕਈ ਵੇਰ ਨਵੀਂ ਵਿਆਹੀ ਵਹੁਟੀ ਆਪਣੇ ਪਤੀ ਤੋਂ ਫੁੱਲਾਂ ਦੀ ਮੰਗ ਵੀ ਕਰਦੀ ਹੁੰਦੀ ਸੀ-
ਸੱਗੀ ਤਾਂ ਮੇਰੇ ਮਾਪਿਆਂ ਕਰਾਈ,
ਤੂੰ ਮੈਨੂੰ ਫੁੱਲ ਕਰਾ ਦੇ।
ਕਈ ਪਰਿਵਾਰਾਂ ਦੀ ਆਰਥਿਕ ਹਾਲਤ ਏਨੀ ਮਾੜੀ ਹੁੰਦੀ ਸੀ ਕਿ ਉਹ ਵਿਆਹ ਵਿਚ ਆਪਣੀ ਧੀ ਨੂੰ ਸੱਗੀ ਵੀ ਨਹੀਂ ਦੇ ਸਕਦੇ ਸਨ। ਏਸੇ ਲਈ ਵਿਆਹ ਪਿਛੋਂ ਵਹੁਟੀ ਆਪਣੇ ਪਤੀ ਤੋਂ ਸੱਗੀ ਬਣਵਾਉਣ ਦੀ ਇੱਛਾ ਕਰਦੀ ਹੁੰਦੀ ਸੀ-
ਜੇ ਮੁੰਡਿਆ ਤੂੰ ਕੈਂਠਾ ਵੇ ਕਰਾਉਣਾ,