

ਮੈਨੂੰ ਵੀ ਕਰਾ ਦੇ ਸੱਗੀ ਮੁੰਡਿਆ,
ਤੇਰੇ ਮਗਰ ਫਿਰੂੰਗੀ ਭੱਜੀ ਮੁੰਡਿਆ।
X X X
ਮੈਨੂੰ ਸੱਗੀ ਕਰਾ ਦੇ ਵੇ,
ਸਹੁਰੇ ਦਿਆ ਜਾਇਆ।
ਗਹਿਣਿਆਂ ਦੀ ਲੜਾਈ ਸਬੰਧੀ ਇਕ ਲੰਮਾ ਸਾਰਾ ਲੋਕ ਗੀਤ ਹੈ, ਜਿਸ ਵਿਚ ਗਹਿਣਿਆਂ ਦੇ ਝਗੜੇ ਸਬੰਧੀ ਵਹੁਟੀ ਦੀ ਗੁੱਤ ਤੇ ਕਚਹਿਰੀ ਲੱਗਦੀ ਹੈ। ਏਸ ਝਗੜੇ ਦੇ ਫ਼ੈਸਲੇ ਲਈ ਸੱਗੀ ਫੁੱਲਾਂ ਨੂੰ ਸ਼ੈਸ਼ਨ ਜੱਜ ਦੀ ਉਪਾਧੀ ਦਿੱਤੀ ਗਈ ਹੈ, ਜੋ ਇਹ ਸਿੱਧ ਕਰਦੀ ਹੈ ਕਿ ਸਾਰੇ ਗਹਿਣਿਆਂ ਵਿਚੋਂ ਸਭ ਤੋਂ ਜ਼ਿਆਦਾ ਮਹੱਤਤਾ ਸੱਗੀ ਫੁੱਲਾਂ ਦੀ ਹੁੰਦੀ ਸੀ –
ਤੇਰੀ ਗੁੱਤ ਤੇ ਕਚਹਿਰੀ ਲੱਗਦੀ,
ਦੂਰੋਂ ਦੂਰੋਂ ਆਉਣ ਝਗੜੇ।
ਸੱਗੀ ਫੁੱਲ ਨੇ ਸ਼ੈਸ਼ਨ ਜੱਜ ਤੇਰੇ,
ਕੈਂਠਾ ਤੇਰਾ ਮੋਹਤਮ ਹੈ।
ਨੱਥ ਮੱਛਲੀ, ਮੇਖ ਤੇ ਕੋਕਾ,
ਇਹ ਨੇ ਸਾਰੇ ਛੋਟੇ ਮਹਿਕਮੇ।
X X X
ਸੱਗੀ ਦੀ ਸ਼ਕਲ ਮੂਧੀ ਮਾਰੀ ਠੂਠੀ ਵਰਗੀ ਹੁੰਦੀ ਸੀ। ਏਸ ਦੇ ਉਪਰ ਇਕ ਨਿੱਕੀ ਜਿਹੀ ਲੂੰਬੀ ਲੱਗੀ ਹੁੰਦੀ ਸੀ ਜਿਸ ਵਿਚ ਨਗ ਜੜਿਆ ਹੁੰਦਾ ਸੀ। ਸੱਗੀ ਦਾ ਅੰਦਰਲਾ ਹਿੱਸਾ ਚਾਂਦੀ ਦਾ ਹੁੰਦਾ ਸੀ। ਏਸ ਅੰਦਰਲੇ ਚਾਂਦੀ ਦੇ ਹਿੱਸੇ ਉਪਰ ਲਾਖ ਲਾ ਕੇ ਸੋਨੇ ਦੀ ਮੀਨਾਕਾਰੀ ਕਰਕੇ ਪੱਤਰਾ ਲਾਇਆ ਹੁੰਦਾ ਸੀ। ਸੱਗੀ ਦੇ ਅੰਦਰਲੇ ਪਾਸੇ ਕੁੰਡਾ ਲੱਗਿਆ ਹੁੰਦਾ ਸੀ। ਏਸ ਕੁੰਡੇ ਵਿਚੋਂ ਦੀ ਹੀ ਪਰਾਂਦਾ ਲੰਘਾ ਕੇ ਮੀਢੀਆਂ ਵਿਚ ਸੱਗੀ ਗੁੰਦੀ ਜਾਂਦੀ ਸੀ । ਸੱਗੀ ਦੇ ਆਸੇ ਪਾਸੇ ਸੱਗੀ ਦੀ ਸ਼ਕਲ ਦੇ ਹੀ ਦੋ ਫੁੱਲ, ਜਿਨ੍ਹਾਂ ਦਾ ਆਕਾਰ ਸੱਗੀ ਨਾਲੋਂ ਛੋਟਾ ਹੁੰਦਾ ਸੀ, ਪਾਏ ਜਾਂਦੇ ਸਨ। ਇਹ ਫੁੱਲ ਵੀ ਸੱਗੀ ਦੀ ਤਰ੍ਹਾਂ ਹੀ ਬਣਦੇ ਸਨ। ਸੱਗੀ ਦੀ ਤਰ੍ਹਾਂ ਹੀ ਮੀਢੀਆਂ ਵਿਚ ਗੁਦੇ ਜਾਂਦੇ ਸਨ। ਸਭ ਤੋਂ ਮਸ਼ਹੂਰ ਪਰਾਂਦੇ ਪਟਿਆਲੇ ਦੇ ਮੰਨੇ ਜਾਂਦੇ ਸਨ। ਦੂਜੇ ਨੰਬਰ ਤੇ ਅੰਮ੍ਰਿਤਸਰ ਦੇ ਆਉਂਦੇ ਸਨ।
ਹੁਣ ਬਹੁਤੀਆਂ ਲੜਕੀਆਂ ਪੜ੍ਹਦੀਆਂ ਹਨ। ਵਿਦਿਆ ਦੇ ਪਾਸਾਰ ਨੇ ਲੜਕੀਆਂ ਵਿਚ ਗਹਿਣਿਆਂ ਪ੍ਰਤੀ ਪਹਿਲਾਂ ਜਿਹੀ ਖਿੱਚ ਨਹੀਂ ਰਹਿਣ ਦਿੱਤੀ। ਹੁਣ ਵਿਆਹਾਂ/ਦਾਜ ਵਿਚ ਸੱਗੀ ਫੁੱਲਾਂ ਦਾ ਗਹਿਣਾ ਨਹੀਂ ਦਿੱਤਾ ਜਾਂਦਾ। ਹੁਣ ਵਿਆਹਾਂ