Back ArrowLogo
Info
Profile

ਵਿਚ ਲੜਕੀਆਂ ਨੂੰ ਗਹਿਣਿਆਂ ਦੇ ਨਾਲ ਨਾਲ ਜਿਸਮਾਨੀ ਤੌਰ ਤੇ ਸ਼ਿੰਗਾਰ ਕਰਨ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਬੜੇ ਬੜੇ ਸ਼ਹਿਰਾਂ ਤੋਂ ਲੈ ਕੇ ਛੋਟੇ ਛੋਟੇ ਕਸਬਿਆਂ ਵਿਚ ਵੀ ਬਿਊਟੀ ਪਾਰਲਰ ਖੁਲ੍ਹੇ ਹੋਏ ਹਨ, ਜਿਹੜੇ ਸ਼ਿੰਗਾਰ ਕਰਨ ਦੇ ਹਜ਼ਾਰਾਂ ਰੁਪੈ ਲੈਂਦੇ ਹਨ। ਹੁਣ ਸੱਗੀ ਫੁੱਲ ਤਾਂ ਸਟੇਜ ਤੇ ਗਿੱਧਾ ਪਾਉਣ ਵਾਲੀਆਂ ਜਾਂ ਕੋਈ ਹੋਰ ਫੰਕਸ਼ਨ ਕਰਨ ਵਾਲੀਆਂ ਕੁੜੀਆਂ ਦੇ ਪਾਏ ਹੀ ਨਜ਼ਰ ਆਉਂਦੇ ਹਨ। ਫੇਰ ਸੱਗੀਆ ਦੀ ਥਾਂ ਜਲੇਬੀ ਜੂੜਿਆਂ ਨੇ ਲੈ ਲਈ।

ਆਉਂਦੀ ਕੁੜੀਏ, ਸੱਚ ਦੇ ਬਚਨ ਹੁੰਦੇ ਗੂੜੇ,

ਬਈ ਸੱਗੀਆਂ ਨਿਲਾਮ ਹੋ ਗਈਆਂ,

ਹੁਣ ਚੱਲ ਪਏ ਜਲੇਬੀ ਜੂੜੇ।

X        X        X        X

ਨਵੇਂ ਫੈਸ਼ਨ ਦੀ ਕੁੜਤੀ ਪਾ ਕੇ,

ਮੂੰਹ ਤੇ ਭੁੱਕਿਆ ਧੂੜਾ।

ਚੱਕੀ ਦੇ ਪੁੜ ਵਰਗਾ,

ਚੱਲ ਪਿਆ ਜਲੇਬੀ ਜੂੜਾ।

ਹੁਣ ਵਹੁਟੀ ਦੇ ਗਹਿਣਿਆਂ ਵਿਚੋਂ ਸੱਗੀ ਫੁੱਲ ਬਿਲਕੁਲ ਹੀ ਅਲੋਪ ਹੋ ਗਏ ਹਨ।

0

ਘੁੰਡ ਕੱਢਣਾ

ਕੱਪੜੇ ਨਾਲ ਮੂੰਹ ਢੱਕਣ ਨੂੰ ਘੁੰਡ ਕੱਢਣਾ ਕਿਹਾ ਜਾਂਦਾ ਹੈ। ਘੁੰਡ ਸਹੁਰੇ ਘਰ ਕੱਢਿਆ ਜਾਂਦਾ ਸੀ-

ਵਸਣਾ ਸਹੁਰਿਆਂ ਦਾ,

ਘੁੰਡ ਕੱਢ ਕੇ ਮੜਕ ਨਾਲ ਤੁਰਨਾ।

ਘੁੰਡ ਕੱਢਣ ਦਾ ਰਿਵਾਜ ਕਿਵੇਂ ਸ਼ੁਰੂ ਹੋਇਆ, ਕਿਉਂ ਸ਼ੁਰੂ ਹੋਇਆ, ਕਦ ਸ਼ੁਰੂ ਹੋਇਆ, ਇਹ ਇਕ ਵੱਖਰੀ ਖੋਜ ਦਾ ਵਿਸ਼ਾ ਹੈ। ਘੁੰਡ ਦੀਆਂ ਤਿੰਨ ਕਿਸਮਾਂ ਮੰਨੀਆਂ ਗਈਆਂ ਹਨ। ਪੂਰਾ ਘੁੰਡ, ਅੱਧਾ ਘੁੰਡ ਤੇ ਕਾਣਾ ਕੁੰਡ। ਪੂਰਾ ਘੁੰਡ ਉਸ ਘੁੰਡ ਨੂੰ ਕਹਿੰਦੇ ਸਨ ਜਿਹੜਾ ਘੁੰਡ ਮੂੰਹ ਤੋਂ ਸ਼ੁਰੂ ਹੋ ਕੇ ਹਿੱਤ ਤੱਕ ਕੱਢਿਆ ਜਾਂਦਾ ਸੀ। ਅੱਧਾ ਘੁੰਡ ਉਹ ਘੁੰਡ ਹੁੰਦਾ ਸੀ, ਜਿਹੜਾ ਘੁੰਡ ਮੂੰਹ ਤੋਂ ਲੈ ਕੇ ਗਲ ਤੱਕ ਕੱਢਿਆ ਜਾਂਦਾ ਸੀ। ਕਾਣਾ ਘੁੰਡ ਉਸ ਘੁੰਡ ਨੂੰ ਕਹਿੰਦੇ ਸਨ, ਜਿਹੜਾ ਘੁੰਡ ਮੂੰਹ ਦੇ ਸਿਰਫ਼ ਉਸ ਪਾਸੇ ਵੱਲ ਕੱਢਿਆ ਜਾਂਦਾ ਸੀ, ਜਿਸ ਪਾਸੇ ਵੱਲੋਂ ਕੋਈ ਘੁੰਡ ਕੱਢਣ ਵਾਲਾ ਪੁਰਸ਼ ਆਉਂਦਾ ਹੁੰਦਾ ਸੀ। ਮੂੰਹ ਦਾ ਦੂਸਰਾ ਹਿੱਸਾ ਨੰਗਾ ਰਹਿੰਦਾ ਸੀ।

151 / 361
Previous
Next