

ਮੁਸਲਮਾਨਾਂ ਵਿਚ ਘੁੰਡ ਦੀ ਥਾਂ ਬੁਰਕਾ ਪਹਿਨਣ ਦਾ ਰਿਵਾਜ ਹੈ। ਜਿਥੇ ਦੂਜੀਆਂ ਸਾਰੀਆਂ ਜਾਤੀਆਂ ਵਿਚ ਘੁੰਡ ਵਿਆਹ ਤੋਂ ਬਾਅਦ ਸਹੁਰੇ ਘਰ ਜਾ ਕੇ ਕੱਢਿਆ ਜਾਂਦਾ ਸੀ, ਉਥੇ ਮੁਸਲਮਾਨ ਜਾਤੀ ਵਿਚ ਬੁਰਕਾ ਹਰ ਲੜਕੀ ਚਾਹੇ ਉਹ ਕੁਆਰੀ ਹੈ, ਚਾਹੇ ਵਿਆਹੀ ਹੋਈ ਹੈ, ਪਹਿਨਦੀ ਹੈ। ਬੁਰਕੇ ਤੇ ਘੁੰਡ ਨਾਲ ਸਬੰਧਤ ਅਖਾਣ ਵੀ ਸਾਨੂੰ ਮਿਲਦੇ ਹਨ-
ਘੁੰਡ ਵਿਚ ਲਹਿਰ ਬਹਿਰ,
ਬੁਰਕੇ ਵਿਚ ਸਾਰਾ ਸ਼ਹਿਰ।
ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ ਜਦ ਇਹ ਦੱਸਣਾ ਹੋਵੇ ਕਿ ਥੋੜੇ ਪਰਦੇ ਵਿਚ ਥੋੜ੍ਹੀ ਬਦਮਾਸ਼ੀ ਕੀਤੀ ਜਾ ਸਕਦੀ ਹੈ ਅਤੇ ਬਹੁਤੇ ਪਰਦੇ ਵਿਚ ਬਹੁਤੀ ਬਦਮਾਸ਼ੀ ਹੁੰਦੀ ਹੈ।
ਪਹਿਲੇ ਸਮਿਆਂ ਵਿਚ ਪਿੰਡ ਦੀਆਂ ਧੀਆਂ ਅਤੇ ਬਹੂਆਂ ਦੀ ਪਛਾਣ ਘੁੰਡ ਤੋਂ ਹੁੰਦੀ ਸੀ। ਬਹੂਆਂ ਚਾਹੇ ਬੁੜੀਆਂ ਹੋ ਜਾਂਦੀਆਂ ਸਨ ਤਾਂ ਵੀ ਘੁੰਡ ਕੱਢਦੀਆਂ ਸਨ। ਵਿਆਹ ਸਮੇਂ ਲੜਕੀ ਜਦ ਫੇਰਿਆਂ/ਅਨੰਦ ਕਾਰਜ ਦੀ ਰਸਮ ਤੇ ਬੈਠਦੀ ਸੀ, ਉਸ ਸਮੇਂ ਘੁੰਡ ਕੱਢਿਆ ਜਾਂਦਾ ਸੀ। ਵਿਆਹ ਉਪਰੰਤ ਜਦ ਲੜਕੀ ਨੂੰ ਡੋਲੀ, ਰਥ ਵਿਚ ਬਿਠਾਇਆ ਜਾਂਦਾ ਸੀ, ਉਸ ਸਮੇਂ ਵੀ ਲੜਕੀ ਘੁੰਡ ਕੱਢ ਕੇ ਬੈਠਦੀ ਸੀ। ਵਹੁਟੀ ਨੂੰ ਡੋਲੀ, ਰਥ ਵਿਚੋਂ ਉਤਾਰ ਕੇ ਜਦ ਸਹੁਰੇ ਘਰ ਅੰਦਰ ਲੈ ਕੇ ਆਉਂਦੇ ਸਨ, ਚੌਂਕੀ ਚੜ੍ਹਾਉਂਦੇ ਸਨ, ਪਾਣੀ ਵਾਰ ਕੇ ਪੀਤਾ ਜਾਂਦਾ ਸੀ, ਉਸ ਸਮੇਂ ਵੀ ਘੁੰਡ ਕੱਢਿਆ ਹੁੰਦਾ ਸੀ। ਵਹੁਟੀ ਨੂੰ ਚੌਂਕੀ ਤੋਂ ਉਤਾਰ ਕੇ ਜਦ ਪੀੜ੍ਹੇ ਤੇ ਬਿਠਾਇਆ ਜਾਂਦਾ ਸੀ,