

ਕੈਂਠਾ
ਮਨ ਹੀ ਮਨ ਵਿਚ ਹਰ ਇਸਤ੍ਰੀ ਪੁਰਸ਼ ਦੀ ਤਮੰਨਾ ਹੁੰਦੀ ਹੈ ਕਿ ਉਹ ਦੂਸਰਿਆਂ ਨੂੰ ਵੱਧ ਤੋਂ ਵੱਧ ਸੋਹਣਾ ਲੱਗੇ, ਚੰਗਾ ਲੱਗੇ। ਸੋਹਣੇ ਲੱਗਣ ਵਿਚ ਪੈਤਰੀ, ਮੈਤਰੀ ਗੁਣ ਤਾਂ ਕੁਦਰਤ ਵਲੋਂ ਹੀ ਸ਼ਾਮਲ ਹੁੰਦੇ ਹਨ। ਥੋੜ੍ਹਾ ਹਿੱਸਾ ਸਾਂਭ ਸੰਭਾਲ ਤੇ ਗਹਿਣਿਆਂ ਦਾ ਵੀ ਹੁੰਦਾ ਹੈ। ਜੇਕਰ ਕਿਸੇ ਪਤੀ ਪਤਨੀ ਦਾ ਕੱਦ ਕਾਠ ਚੰਗਾ ਹੋਵੇ, ਰੰਗ ਗੋਰਾ ਹੋਵੇ, ਨੈਣ ਨਕਸ਼ ਤਿੱਖੇ ਹੋਣ ਤਾਂ ਉਨ੍ਹਾਂ ਦੀ ਉਲਾਦ ਵੀ ਉਨ੍ਹਾਂ ਵਰਗੀ ਹੀ ਹੋਵੇਗੀ। ਪੁਰਾਣੇ ਸਮਿਆਂ ਵਿਚ ਰਿਸ਼ਤੇ ਬ੍ਰਾਹਮਣਾਂ ਅਤੇ ਨਾਈਆਂ ਰਾਹੀਂ ਕੀਤੇ ਜਾਂਦੇ ਸਨ। ਕੁੜੀ ਮੁੰਡੇ ਦਾ ਵਿਆਹ ਤੋਂ ਪਹਿਲਾਂ ਵੇਖਣ ਦਾ ਰਿਵਾਜ ਨਹੀਂ ਸੀ ਤਾਂ ਇਹ ਆਮ ਕਹਿੰਦੇ ਹੁੰਦੇ ਸਨ ਕਿ 'ਕੁੜੀ ਮੁੰਡੇ ਨੂੰ ਤੁਸੀਂ ਕੀ ਵੇਖਣਾ ਹੈ, ਕੁੜੀ ਮੁੰਡਾ ਵੀ ਮਾਂ ਬਾਪ ਵਰਗੇ ਹੀ ਹਨ।

ਪੁਰਾਣੇ ਸਮਿਆਂ ਵਿਚ ਜਦ ਖੇਤੀ ਵਿਚ ਵਿਕਾਸ ਨਹੀ ਹੋਇਆ ਸੀ, ਸਾਰੀ ਖੇਤੀ ਬਾਰਸ਼ਾਂ ਤੇ ਨਿਰਭਰ ਕਰਦੀ ਸੀ। ਪੜ੍ਹਾਈ ਦਾ ਰਿਵਾਜ ਨਹੀਂ ਸੀ। ਉਨ੍ਹਾਂ ਸਮਿਆਂ ਵਿਚ ਸਾਰਾ ਹੀ ਟੱਬਰ ਦੇ ਵੇਲੇ ਦੀ ਰੋਟੀ ਲਈ ਅਨਾਜ ਪੈਦਾ ਕਰਨ ਲਈ ਦਿਨ ਰਾਤ ਲੱਗਿਆ ਰਹਿੰਦਾ ਸੀ। ਉਸ ਸਮੇਂ ਦਾ ਲੋਕ ਅਖਾਣ ਹੈ-
ਪੇਟ ਨਾ ਪਈਆਂ ਰੋਟੀਆਂ,
ਸਭੇ ਗੱਲਾਂ ਖੋਟੀਆਂ।
ਹੌਲੀ-ਹੌਲੀ ਖੇਤੀ ਦੀ ਬਾਰਸ਼ਾਂ ਤੇ ਨਿਰਭਰਤਾ ਘੱਟਣ ਲੱਗੀ। ਨਹਿਰਾਂ ਨਿਕਲੀਆਂ। ਲੋਕਾਂ ਨੇ ਖੂਹ ਲਾਉਣੇ ਸ਼ੁਰੂ ਕੀਤੇ। ਆਰਥਿਕ ਹਾਲਤ ਚੰਗੀ ਹੋਣ ਲੱਗੀ। ਉਨ੍ਹਾਂ ਸਮਿਆਂ ਵਿਚ ਮੇਲਿਆਂ ਅਤੇ ਵਿਆਹ ਸ਼ਾਦੀਆਂ ਵਿਚ ਹੀ ਮੁੰਡੇ, ਕੁੜੀਆਂ, ਇਸਤਰੀ, ਪੁਰਸ਼ ਚੰਗੇ ਕਪੜੇ ਤੇ ਗਹਿਣੇ ਪਾ ਕੇ ਜਾਂਦੇ ਸਨ। ਅਣ-