Back ArrowLogo
Info
Profile

ਗਲ ਵਿਚ ਕੈਂਠਾ ਪਾ।

ਕਈ ਵੇਰ ਮੇਲੇ ਜਾਂਦੇ ਆਪਣੇ ਮਾਹੀ ਨੂੰ ਉਸ ਦੀ ਵਹੁਟੀ ਵੀ ਆਪਣੇ ਲਈ ਲਹਿੰਗਾ ਲਿਆਉਣ ਦੀ ਮੰਗ ਵੀ ਰੱਖ ਦਿੰਦੀ ਸੀ-

ਸੁਣ ਵੇ ਮਾਹੀਆ ਕੈਂਠੇ ਵਾਲਿਆ,

ਲੱਗੇ ਜਾਨ ਤੋਂ ਮਹਿੰਗਾ।

ਲੈ ਜਾ ਮੇਰਾ ਲੱਕ ਮਿਣ ਕੇ,

ਜਾਵੀਂ ਮੇਲੇ ਤੇ ਲਿਆ ਦੇਵੀਂ ਲਹਿੰਗਾ।

ਕੈਂਠੇ ਵਾਲਿਆਂ ਦੀ ਚੜ੍ਹਤ ਹੀ ਹੋਰ ਹੁੰਦੀ ਸੀ-

ਵਿਚ ਗਲਾਂ ਦੇ ਕੈਂਠੇ ਸੋਹਣ,

ਸਿਰ ਉੱਤੇ ਦਸਤਾਰਾਂ।

ਜਿਥੇ ਖੜ ਜਾਈਏ,

ਉਥੇ ਆਉਣ ਬਹਾਰਾਂ।

ਜੇ ਕਿਸੇ ਦੇ ਮਾਹੀ ਕੋਲ ਕੈਂਠਾ ਨਹੀਂ ਹੁੰਦਾ ਸੀ, ਉਹ ਕੈਂਠਾ ਬਣਾਉਣਾ ਚਾਹੁੰਦਾ ਸੀ ਤਾਂ ਉਸ ਦੀ ਵਹੁਟੀ ਵੀ ਆਪਣੇ ਕਕੇ ਦੀ ਮੰਗ ਅੱਗੇ ਰੱਖ ਦਿੰਦੀ ਸੀ-

ਜੇ ਮੁੰਡਿਆ ਤੂੰ ਕੈਂਠਾ ਵੇ ਕਰਾਉਣਾ,

ਮੈਨੂੰ ਵੀ ਕਰਾ ਦੇ ਕੋਕਾ ਮੁੰਡਿਆ।

ਵੇ ਉਤੋਂ ਮਿੱਠਿਆ,

ਦਿਲਾਂ ਦਿਆ ਖੋਟਿਆ ਮੁੰਡਿਆ।

ਉਨ੍ਹਾਂ ਸਮਿਆਂ ਵਿਚ ਜੇ ਕੋਈ ਕੈਂਠੇ ਵਾਲੇ ਨੂੰ ਦਿਲ ਦੇ ਬੈਠਦੀ ਸੀ ਤਾਂ ਉਸ ਦੇ ਦਿਲਜਾਨੀ ਦੀ ਪ੍ਰੀਤ ਦੀ ਕਸਕ ਹਮੇਸ਼ਾ ਉਸ ਦੇ ਦਿਲ ਵਿਚ ਰਹਿੰਦੀ ਸੀ-

ਧਾਗਾ ਹੋਵੇ ਤੋੜੀਏ,

ਵੇ ਕੈਂਠੇ ਵਾਲਿਆ।

ਪ੍ਰੀਤ ਨਾ ਤੋੜੀ ਜਾਏ,

ਵੇ ਜਾਨੀ ਮੇਰਿਆ।

ਕੈਂਠਾ ਮੋਟੇ ਮਣਕਿਆਂ ਦਾ ਹਾਰ ਹੁੰਦਾ ਹੈ। ਦੋ ਮਣਕਿਆਂ ਦੇ ਵਿਚਾਲੇ ਅਨਾਮ ਪ੍ਰੋਇਆ ਹੁੰਦਾ ਹੈ। ਕੈਂਠੇ ਦੇ ਮਣਕੇ ਖ਼ਰਬੂਜ਼ੇ ਦੀਆਂ ਧਾਰੀਆਂ ਵਰਗੇ ਹੁੰਦੇ ਹਨ। ਕੈਂਠੇ ਦੇ ਮਣਕਿਆਂ ਨੂੰ ਧਾਗੇ ਦੀ ਡੋਰੀ ਵਿਚ ਪਰੋਇਆ ਹੁੰਦਾ ਹੈ। ਕੈਂਠਾ ਗਲ ਵਿਚ ਪਾਇਆ ਜਾਂਦਾ ਹੈ।

ਉਨ੍ਹਾਂ ਸਮਿਆਂ ਵਿਚ ਵਿਆਹਾਂ ਤੇ ਮੁਕਲਾਵਿਆਂ ਤੋਂ ਬਾਅਦ ਵੀ ਬਹੁਤ ਬਹੁਤ ਸਮਾਂ ਕੁੜੀਆਂ ਆਪਣੇ ਪੇਕੇ ਰਹਿੰਦੀਆਂ ਹੁੰਦੀਆਂ ਸਨ। ਆਪਣੇ ਮਾਂ ਬਾਪ ਦਾ ਘਰ

157 / 361
Previous
Next