Back ArrowLogo
Info
Profile

ਅਤੇ ਖੇਤੀ ਦੇ ਕੰਮਾਂ ਵਿਚ ਹੱਥ ਵਟਾਉਂਦੀਆਂ ਸਨ। ਕਈ ਪੇਕੇ ਘਰ ਦੇ ਕੰਮਾਂ ਤੋਂ ਔਖੀਆਂ ਹੋ ਕੇ ਆਪਣੀ ਮਾਂ ਨੂੰ ਵੀ ਕਹਿਣੇ ਵੀ ਨਹੀਂ ਝਿਜਕਦੀਆਂ ਸਨ –

ਮਾਏ ਤੇਰੇ ਕੰਮ ਨਾ ਮੁੱਕੇ,

ਕੈਂਠੇ ਵਾਲਾ ਆ ਗਿਆ ਪ੍ਰਾਹੁਣਾ।

X        X        X

ਮੁੰਡਾ ਸਾਨੂੰ ਲੈਣ ਆ ਗਿਆ,

ਪਾ ਕੇ ਕੈਂਠਾ ਜੁਗਨੀਆਂ ਵਾਲਾ।

ਵਿਦਿਆ ਦਾ ਯੁੱਗ ਆਉਣ ਕਰ ਕੇ ਮੁੰਡਿਆਂ ਵਿਚ ਕੈਂਠੇ, ਤਵੀਤ ਤੇ ਨੱਤੀਆਂ ਪਾਉਣ ਦਾ ਰਿਵਾਜ ਬਿਲਕੁਲ ਖ਼ਤਮ ਹੋ ਗਿਆ ਹੈ। ਕੈਂਠੇ ਤੇ ਤਵੀਤ ਤਾਂ ਹੁਣ ਭੰਗੜਾ ਪਾਉਣ ਵਾਲੇ, ਗੌਣ ਵਾਲੇ ਤੇ ਹੋਰ ਕਲਾਕਾਰਾਂ ਦੇ ਗਲਾਂ ਵਿਚ ਪਾਇਆ ਸਟੇਜ ਉਪਰ ਹੀ ਵੇਖੇ ਜਾਂਦੇ ਹਨ।

0

ਕੱਚ ਦੀਆਂ ਚੂੜੀਆਂ

ਚੂੜੀਆਂ ਨੂੰ ਅੱਜ ਦੀਆਂ ਸੋਨੇ ਦੀਆਂ ਚੂੜੀਆਂ ਨਾ ਸਮਝ ਲੈਣਾ। ਮੈਂ ਉਨ੍ਹਾਂ ਚੂੜੀਆਂ ਦੀ ਗੱਲ ਕਰ ਰਿਹਾ ਹਾਂ, ਜਿਹੜੀਆਂ ਕੱਚ ਦੀਆਂ ਬਣੀਆਂ ਹੁੰਦੀਆਂ ਸਨ। ਉਨ੍ਹਾਂ ਨੂੰ ਵੰਗਾਂ ਵੀ ਕਹਿੰਦੇ ਸਨ। ਉਨ੍ਹਾਂ ਸਮਿਆਂ ਵਿਚ ਲੋਕਾਂ ਕੋਲ ਖਾਣ ਜੋਗੇ ਦਾਣੇ ਹੀ ਪੈਦਾ ਹੁੰਦੇ ਸਨ। ਸੋਨਾ ਖਰੀਦਣਾ ਆਮ ਆਦਮੀ ਦੇ ਵਸ ਦਾ ਰੋਗ ਨਹੀਂ ਸੀ। ਆਮ ਪਰਿਵਾਰਾਂ ਦੀਆਂ ਬਹੂਆਂ ਦਾ ਕੱਚ ਦੀਆਂ ਚੂੜੀਆਂ ਅਤੇ ਦੰਦਾਸਾ ਹੀ ਸ਼ਿਗਾਰ ਦੀਆਂ ਵਸਤਾਂ ਹੁੰਦੀਆਂ ਸਨ।

ਮੁੰਡਾ ਮੋਹ ਲਿਆ ਤਵੀਤਾਂ ਵਾਲਾ,

ਦਮੜੀ ਦਾ ਸੱਕ ਮਲ ਕੇ।

Page Image

158 / 361
Previous
Next