Back ArrowLogo
Info
Profile

ਸਮਾਜ ਵਿਚ ਨੂੰਹ ਅਤੇ ਸੱਸ ਦਾ ਰਿਸ਼ਤਾ ਕਦੇ ਵੀ ਸੁਖਾਵਾਂ ਨਹੀਂ ਰਿਹਾ। ਇਹ ਆਪਸ ਵਿਚ ਖਹਿਬੜਦੀਆਂ ਅਤੇ ਖੜਕਦੀਆਂ ਹੀ ਰਹੀਆਂ ਹਨ। ਸੱਸ ਨੇ ਕਦੇ ਵੀ ਮਾਂ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਸੱਸ ਨੂੰ ਜਿਥੇ ਕਿਤੇ ਵੀ ਮੌਕਾ ਮਿਲਦਾ ਸੀ, ਉਹ ਆਪਣੀ ਨੂੰਹ ਦੇ ਕੰਮਾਂ ਵਿਚ ਨੁਕਸ ਕੱਢਣੋਂ ਨਹੀਂ ਹਟਦੀ ਸੀ। ਏਸ ਲਈ ਸੱਸ ਵਲੋਂ ਚੜ੍ਹਾਈਆਂ ਗਈਆਂ ਵੰਗਾਂ ਵੀ ਉਸ ਨੂੰ ਨਹੀਂ ਸੁਖਾਂਦੀਆਂ ਸਨ-

ਇਹ ਵੰਗਾਂ ਮੇਰੀ ਸੱਸ ਨੇ ਚੜਾਈਆਂ,

ਭੰਨਾਂ ਮਹਿਲ ਦੇ ਨਾਲ,

ਵੰਗਾਂ ਟੋਕਵੀਆਂ।

ਮਾਂ ਵਲੋਂ ਦਿੱਤੀ ਹਰ ਵਸਤ ਧੀ ਨੂੰ ਪਿਆਰੀ ਹੀ ਨਹੀਂ ਹੁੰਦੀ ਸੀ ਸਗੋਂ ਉਸ ਨੂੰ ਸਾਂਭ ਸਾਂਭ ਕੇ ਰੱਖਿਆ ਜਾਂਦਾ ਸੀ, ਚਾਹੇ ਉਹ ਚੂੜੀਆਂ ਹੀ ਹੁੰਦੀਆਂ ਸਨ-

ਇਹ ਵੰਗਾਂ ਮੇਰੀ ਮਾਂ ਨੇ ਚੜ੍ਹਾਈਆਂ,

ਰੱਖਾਂ ਅੱਖਾਂ ਦੇ ਨਾਲ,

ਵੰਗਾਂ ਟੋਕਵੀਆਂ।

ਉਹ ਆਪਣੇ ਮਾਹੀ ਵਲੋਂ ਚੜ੍ਹਾਈਆਂ ਵੰਗਾਂ ਨੂੰ ਹਰ ਵਕਤ ਆਪਣੇ ਕਲੇਜੇ ਨਾਲ ਲਾ ਕੇ ਰੱਖਦੀ ਸੀ-

ਇਹ ਵੰਗਾਂ ਮੇਰੇ ਮਾਹੀ ਨੇ ਚੜ੍ਹਾਈਆਂ,

ਰੱਖਾਂ ਕਲੇਜੇ ਨਾਲ,

ਵੰਗਾਂ ਟੋਕਵੀਆਂ।

ਤੀਆਂ, ਕਰੂਏ ਤੇ ਸਰਗੀ ਦੇ ਵਰਤਾਂ ਸਮੇਂ ਚੂੜੀਆਂ ਵਿਸ਼ੇਸ਼ ਤੌਰ 'ਤੇ ਚੜ੍ਹਾਈਆਂ ਜਾਂਦੀਆਂ ਸਨ। ਮੇਲਿਆਂ ਵਿਚ ਵਿਸ਼ੇਸ਼ ਤੌਰ 'ਤੇ ਵਣਜਾਰੇ ਚੂੜੀਆਂ ਵੇਚਣ ਆਉਂਦੇ ਸਨ। ਜੇਕਰ ਕਿਸੇ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦੇ ਪਹਿਨੀਆਂ ਚੂੜੀਆਂ ਨੂੰ ਭੰਨ/ਤੋੜ ਦਿੱਤਾ ਜਾਂਦਾ ਸੀ। ਕੋਈ ਵਿਧਵਾ ਚੂੜੀਆਂ ਨਹੀਂ ਪਹਿਨ ਸਕਦੀ ਸੀ। ਕੱਚ ਦੀਆਂ ਚੂੜੀਆਂ ਨੂੰ ਭੰਨ ਕੇ ਕੁੜੀਆਂ ਪਿਆਰ ਕਢਦੀਆਂ ਹੁੰਦੀਆਂ ਸਨ।

ਅੱਜ ਸਾਰੀਆਂ ਕੁੜੀਆਂ ਪੜ੍ਹਦੀਆਂ ਹਨ। ਏਸ ਲਈ ਚੂੜੀਆਂ/ਵੰਗਾਂ ਪਹਿਨਣ ਦਾ ਰਿਵਾਜ ਖ਼ਤਮ ਹੋ ਗਿਆ ਹੈ। ਵਿਆਹ ਵਿਚ ਵੰਗਾਂ ਦੀ ਥਾਂ ਹੁਣ ਚੂੜੇ ਪਹਿਨੇ ਜਾਂਦੇ ਹਨ ਜੋ ਪਲਾਸਟਿਕ ਦੇ ਬਣੇ ਹੁੰਦੇ ਹਨ। ਕੱਚ ਦੀਆਂ ਚੂੜੀਆਂ/ਵੰਗਾਂ ਦੀ ਥਾਂ ਹੁਣ ਸੋਨੇ ਦੀਆਂ ਚੂੜੀਆਂ ਨੇ ਲੈ ਲਈ ਹੈ।

0

161 / 361
Previous
Next