Back ArrowLogo
Info
Profile

ਚਾਦਰਾ ਸੜਕ ਹੂੰਝਦਾ ਜਾਵੇ,

ਨੀ ਮਾਂ ਦੇ ਸ਼ੁਕੀਨ ਪੁੱਤ ਦਾ।

X        X        X

ਚਿੱਟਾ ਚਾਦਰਾ ਕੰਨਾਂ ਦੇ ਵਿਚ ਨੱਤੀਆਂ,

ਨੀ ਮਾਂ ਦੇ ਸ਼ੁਕੀਨ ਪੁੱਤ ਦਾ।

X        X       X

ਚਿੱਟਾ ਚਾਦਰਾ ਕੰਨਾਂ ਦੇ ਵਿਚ ਨੱਤੀਆਂ,

ਪੱਟਤਾ ਸ਼ੁਕੀਨੀ ਨੇ।

ਮੇਲਿਆਂ ਤੇ ਲੋਕੀਂ ਚਾਦਰਾ ਬੰਨ੍ਹ ਕੇ ਜਾਂਦੇ ਸਨ –

ਧੋ ਦੇ ਚਾਦਰਾ ਲਹੌਰੀ ਲੂਣ ਪਾ ਕੇ,

ਨੀ ਮੇਲੇ ਜਾਣਾ ਮੁਕਸਰ ਦੇ।

ਪਹਿਲੇ ਸਮਿਆਂ ਵਿਚ ਸਾਰੇ ਖੱਦਰ ਹੀ ਪਹਿਨਦੇ ਸਨ। ਵਿਆਹਦੜ ਵੀ ਖੱਦਰ ਪਾਉਂਦਾ ਸੀ। ਜੇ ਕਿਸੇ ਸਾਧਾਰਨ/ਆਮ ਜਿਹੀ ਦਿੱਖ ਵਾਲੇ ਗੱਭਰੂ ਦਾ ਕਿਸੇ ਸੁਨੱਖੀ, ਛੈਲ ਛਬੀਲੀ ਮੁਟਿਆਰ ਨਾਲ ਵਿਆਹ ਹੋ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ-

ਮੁੰਡਾ ਬੰਨ੍ਹ ਕੇ ਖੱਦਰ ਦਾ ਭੋਥਾ,

ਵਿਆਹ ਕੇ ਲੈ ਗਿਆ ਪੱਟ ਵਰਗੀ।

ਚਾਦਰੇ ਨੂੰ ਕਈ ਇਲਾਕਿਆਂ ਵਿਚ ਭੋਥਾ ਵੀ ਕਹਿੰਦੇ ਸਨ। ਕਈ ਵਿਚਾਰੇ ਜਿਹੜੇ ਛੜੇ ਰਹਿ ਜਾਂਦੇ ਸਨ, ਜਿਨ੍ਹਾਂ ਦੇ ਮਾਪੇ ਵੀ ਮਰ ਜਾਂਦੇ ਸਨ, ਉਨ੍ਹਾਂ ਦੇ ਕਪੜੇ ਮੈਲੇ ਕੁਚੈਲੇ ਹੀ ਰਹਿੰਦੇ ਸਨ, ਜਿਹੜੇ ਧੋਤਿਆਂ ਤੋਂ ਵੀ ਨਿੱਖਰਦੇ ਨਹੀ ਸਨ –

ਸਾਬਨ ਥੋੜ੍ਹਾ ਮੈਲ ਬਥੇਰੀ,

ਖੂਹ ਤੇ ਬੈਠਾ ਰੋਵੇ।

ਮਾਪਿਆਂ ਵਾਹਰੇ ਦਾ,

ਕੌਣ ਚਾਦਰਾ ਧੋਵੇ?

X        X        X

ਟੁੱਟੀ ਜੁੱਤੀ ਤੇ ਚਾਦਰਾ ਮੈਲਾ,

ਮਾੜੇ ਦਿਨ ਆ ਗਏ ਮਿੱਤਰਾ।

ਚਾਦਰੇ ਰੰਗਦਾਰ, ਡੱਬੀਦਾਰ ਤੇ ਚਿੱਟੇ ਹੁੰਦੇ ਸਨ। ਜਿਹੜੇ ਜ਼ਿਮੀਂਦਾਰ ਖੇਤੀ ਵਿਚ ਘੱਟ ਧਿਆਨ ਦਿੰਦੇ ਸਨ, ਵਿਹਲੇ ਰਹਿੰਦੇ ਸਨ, ਖਰਚਾ ਜ਼ਿਆਦਾ ਕਰਦੇ ਸਨ, ਕੁੱਕੜ ਖਾਣ ਦੇ ਸ਼ੁਕੀਨ ਹੁੰਦੇ ਸਨ, ਚਿੱਟੇ ਚਾਦਰੇ ਤੇ ਚਿੱਟੇ ਕਪੜੇ ਪਹਿਨਦੇ ਸਨ, ਉਨ੍ਹਾਂ ਜ਼ਿਮੀਂਦਾਰਾਂ ਬਾਰੇ ਕਿਹਾ ਜਾਂਦਾ ਸੀ-

163 / 361
Previous
Next