

ਨੀ ਜੇ ਤੈਨੂੰ ਧੁੱਪ ਲੱਗਦੀ,
ਲੈ ਲੈ ਚਾਦਰਾ ਮੇਰਾ।
ਲੋੜਾਂ ਆਪਣਾ ਰਾਹ ਆਪ ਲੱਭ ਲੈਂਦੀਆਂ ਹਨ। ਮਨੁੱਖੀ ਸੂਝ ਅਤੇ ਵਿਦਿਆ ਦੇ ਪਸਾਰ ਕਰ ਕੇ ਲੰਗੋਟੀ, ਲੂੰਗੀ, ਧੋਤੀ ਤੇ ਚਾਦਰੇ ਦੀ ਥਾਂ ਕੱਛਾ, ਨੀਕਰਾਂ, ਕਛਹਿਰਿਆਂ, ਪਜਾਮਿਆਂ ਅਤੇ ਪੈਂਟਾਂ ਨੇ ਲੈ ਲਈ ਹੈ। ਹੁਣ ਪੰਜਾਬ ਦਾ ਮੁੱਖ ਪਹਿਰਾਵਾ ਚਾਦਰਿਆਂ ਦੀ ਥਾਂ ਭਾਂਤ ਭਾਂਤ ਦੇ ਪਜਾਮੇ ਅਤੇ ਪੈਂਟਾਂ ਹਨ। ਹੁਣ ਹਰ ਇਸਤਰੀ ਪੁਰਸ਼ ਦੀ ਚੰਗੀ ਲੱਗਣ ਦੀ ਪ੍ਰਵਿਰਤੀ ਦਿਨੋ ਦਿਨ ਵੱਧ ਰਹੀ ਹੈ। ਅੱਜ ਜਿਸ ਕੋਲ ਸਿਹਤ ਹੈ, ਹੁਸਨ ਹੈ, ਜੁਆਨੀ ਹੈ, ਉਸ ਦੇ ਚੰਗੇ ਪਾਏ ਕਪੜੇ ਸੋਨੇ 'ਤੇ ਸੁਹਾਗੇ ਵਾਲਾ ਕੰਮ ਦਿੰਦੇ ਹਨ-
ਏਕ ਹੁਸਨ ਆਦਮੀ, ਹਜ਼ਾਰ ਹੁਸਨ ਕਪੜਾ।
ਲਾਖ ਹੁਸਨ ਜੇਵਰ, ਕਰੋੜ ਹੁਸਨ ਨਖਰਾ।
ਹੁਣ ਮਾਲਵੇ ਅਤੇ ਦੁਆਬੇ ਵਿਚ ਚਾਦਰੇ ਪਹਿਨੇ ਘੱਟ ਹੀ ਨਜ਼ਰ ਆਉਂਦੇ ਹਨ। ਮਾਝੇ ਵਿਚ ਅਜੇ ਵੀ ਪੁਰਾਣੇ ਬੁੜੇ ਚਾਦਰਾ ਪਾਉਂਦੇ ਹਨ। ਚਾਦਰੇ ਦਾ ਯੁੱਗ ਹੁਣ ਖ਼ਤਮ ਹੋਣ ਦੇ ਨੇੜੇ ਪੁੱਜ ਗਿਆ ਹੈ।
0
ਤੁਰਲੇ ਵਾਲੀ ਪੱਗ
ਸਿਰ ਉਪਰ ਰੰਗਦਾਰ, ਸਫ਼ੈਦ ਜਾਂ ਛੀਂਟ ਦੇ ਬੰਨ੍ਹੇ ਕਪੜੇ ਨੂੰ ਪੱਗ, ਪੱਗੜੀ, ਸਾਫਾ ਜਾਂ ਦਸਤਾਰ ਕਹਿੰਦੇ ਹਨ। ਪੱਗ ਚਾਹੇ ਤੁਰਲੇ ਵਾਲੀ ਹੁੰਦੀ ਸੀ, ਚਾਹੇ ਬਗੈਰ ਤੁਰਲੇ ਤੋਂ, ਪਰ ਇਹ ਪੰਜਾਬੀਆਂ ਦੀ ਪਛਾਣ ਦੀ ਪ੍ਰਤੀਕ ਹੁੰਦੀ ਸੀ/ਹੈ। ਪੱਗ ਦੀ ਰਾਖੀ ਲਈ ਕਤਲ ਤੱਕ ਹੋ ਜਾਂਦੇ ਸਨ। ਇਸ ਦਾ ਸਾਈਜ਼ ਆਮ ਤੌਰ ਤੇ 4 ਮੀਟਰ ਤੋਂ ਲੈ ਕੇ 9 ਮੀਟਰ ਤੱਕ ਹੁੰਦਾ ਹੈ। ਪਹਿਲਾਂ ਪਹਿਲਾਂ ਪੱਗਾਂ ਬਗੈਰ ਮਾਵਾ ਲਾਏ ਤੋਂ ਬੰਨ੍ਹੀਆਂ ਜਾਂਦੀਆਂ ਸਨ । ਫਿਰ ਵਿਆਹ ਸ਼ਾਦੀਆਂ, ਮੇਲਿਆਂ ਤੇ ਹੋਰ ਸਮਾਗਮਾਂ ਤੇ ਮਾਵਾ ਲਾ ਕੇ ਪੱਗ ਬੰਨ੍ਹਣ ਦਾ ਯੁੱਗ ਆ ਗਿਆ। ਜਦ ਸਮਾਜ ਵਿਚ ਹੋਰ ਜਾਗਰੂਪਤਾ, ਤਰੱਕੀ ਹੋਈ, ਫਿਰ ਮਾਵਾ ਲਾ ਕੇ ਪੱਗ ਬੰਨ੍ਹਣਾ ਆਮ ਹੋ ਗਿਆ। ਵਿਆਹ ਸ਼ਾਦੀਆਂ, ਸਹੁਰੇ ਜਾਣ ਸਮੇਂ ਫਿਰ ਤੁਰਲੇ ਵਾਲੀ/ਟੌਹਰੇ ਵਾਲੀ ਪੱਗ ਬੰਨ੍ਹਣ ਤੇ ਗਲ ਵਿਚ ਸੋਨੇ ਦਾ ਕੈਂਠਾ ਪਾਉਣ ਦਾ ਯੁੱਗ ਆਇਆ। ਸਾਡੇ ਸਿਰਮੌਰ ਕਵੀ ਪ੍ਰੋ: ਮੋਹਨ ਸਿੰਘ ਨੇ ਆਪਣੀ ਇਕ ਕਵਿਤਾ ਵਿਚ ਤੁਰਲੇ/ਸ਼ਮਲੇ ਵਾਲੇ ਮਾਹੀ ਦੀ ਉਡੀਕ ਕਰਦੀ ਵਹੁਟੀ ਦਾ ਕਿੰਨਾ ਸੋਹਣਾ ਵਰਨਣ ਕੀਤਾ ਹੈ –
ਸਰਘੀ ਵੇਲੇ ਸੁਫਨਾ ਡਿੱਠਾ,
ਮੇਰੇ ਮਾਹੀ ਆਉਣਾ ਅੱਜ ਨੀ।