Back ArrowLogo
Info
Profile

ਪਈ ਚੜ੍ਹਾਂ ਮੈਂ ਮੁੜ ਮੁੜ ਕੋਠੇ,

ਕਰ ਕਰ ਲੱਖਾਂ ਪੱਜ ਨੀ।

ਧੜਕੂ ਧੜਕੂ ਕੋਠੀ ਕਰਦੀ,

ਫੜਕੂ ਫੜਕੂ ਰਗ ਨੀ।

ਕਦੋਂ ਢੱਕੀਓਂ ਉੱਚੀ ਹੋਸੀ,

ਉਹ ਸ਼ਮਲੇ ਵਾਲੀ ਪੱਗ ਨੀ।

ਪੱਗ ਦੇ ਜਿਸ ਲੜ੍ਹ ਦਾ ਤੁਰਲਾ/ਟੌਹਰਾ ਛੱਡਣਾ ਹੁੰਦਾ ਸੀ, ਉਸ ਨੂੰ ਬਹੁਤਾ ਮਾਵਾ ਦਿੱਤਾ ਜਾਂਦਾ ਸੀ। ਸਾਰੀ ਪੱਗ ਬੰਨ੍ਹ ਕੇ ਆਖਰ ਵਾਲੇ ਲੜ੍ਹ ਦਾ ਤੁਰਲਾ/ ਟੌਹਰਾ/ਸ਼ਮਲਾ ਛੱਡਿਆ ਜਾਂਦਾ ਸੀ। ਪੁਰਾਣੇ ਸਮਿਆਂ ਵਿਚ ਸਾਰੇ ਕਰਮਚਾਰੀ ਹੀ ਪੱਗ ਬੰਨ੍ਹਦੇ ਸਨ। ਮਿਲਟਰੀ ਦੀ ਆਪਣੀ ਨਿਰਧਾਰਤ ਰੰਗ ਦੀ ਪੱਗ ਹੁੰਦੀ ਹੈ। ਠਾਣੇਦਾਰ ਦੀ ਵਰਦੀ ਵਿਚ ਤੁਰਲੇ/ਟੌਹਰੇ ਵਾਲੀ ਪੱਗ ਬੰਨ੍ਹਣਾ ਨੀਯਤ ਕੀਤਾ ਹੁੰਦਾ ਹੈ। ਗਾਉਣ ਵਾਲੇ ਵੀ ਚਿੱਟੀ ਤੁਰਲੇ ਵਾਲੀ ਪੱਗ ਬੰਨ੍ਹਦੇ ਸਨ।

Page Image

ਪੁਰਾਣੇ ਸਮਿਆਂ ਵਿਚ ਸਾਰੀਆਂ ਸ਼੍ਰੇਣੀਆਂ ਹੀ ਆਮ ਤੌਰ ਤੇ ਪੱਗ ਬੰਨ੍ਹਦੀਆਂ ਸਨ। ਪਹਿਲਾਂ ਚਿੱਟੀਆਂ ਪੱਗਾਂ ਹੁੰਦੀਆਂ ਸਨ, ਫਿਰ ਛੀਂਟ ਅਤੇ ਪੱਗਾਂ ਰੰਗਣ ਦਾ ਰਿਵਾਜ ਹੋ ਗਿਆ। ਉਨ੍ਹਾਂ ਸਮਿਆਂ ਵਿਚ ਮੌਸਮ ਅਨੁਸਾਰ ਵੀ ਪੱਗਾਂ ਰੰਗਣ ਦਾ ਰਿਵਾਜ ਸੀ। ਸਾਰਾ ਕੰਮ ਲਲਾਰੀ ਕਰਦੇ ਸਨ। ਟਸਰੀ ਦੀ ਪੱਗ ਵੀ ਬਹੁਤ ਮਸੂਹਰ ਹੁੰਦੀ ਸੀ। ਇਹ ਖ਼ਾਸ ਖ਼ਾਸ ਮੌਕਿਆਂ ਤੇ ਹੀ ਬੰਨ੍ਹੀ ਜਾਂਦੀ ਸੀ। ਇਹ ਮਹਿੰਗੀ ਪੱਗ ਹੁੰਦੀ ਸੀ। ਏਸ ਲਈ ਜਦ ਕਿਸੇ ਦੇ ਘਰ ਲੜਕੀ ਪੈਦਾ ਹੋ ਜਾਂਦੀ ਸੀ ਤਾਂ ਟਸਰੀ ਦੀ ਪੱਗ ਬੰਨ੍ਹਣ ਵਾਲੇ ਨੂੰ ਲੜਕੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਕੇ ਟਸਰੀ ਦੀ

166 / 361
Previous
Next