Back ArrowLogo
Info
Profile

ਪੱਗ ਤੇ ਵੀ ਖ਼ਰਚ ਕਰਨ ਤੋਂ ਸੰਕੋਚ ਕਰਨ ਲਈ ਕਿਹਾ ਜਾਂਦਾ ਸੀ –

ਧੀ ਜੰਮ ਪਈ,

ਜਵਾਈ ਵਾਲਾ ਹੋ ਗਿਆ,

ਟਸਰੀ ਨਾ ਬੰਨ੍ਹ ਵੀਰਨਾ।

ਜਦ ਬਾਬਾ ਰਾਮ ਸਿੰਘ ਨੇ ਕੂਕਿਆਂ ਦੀ ਲਹਿਰ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਲਈ ਚਿੱਟਾ ਪਹਿਰਾਵਾ ਅਤੇ ਚਿੱਟੀ ਗੋਲ ਪੱਗ ਬੰਨ੍ਹਣ ਦੀ ਹਦਾਇਤ ਕਰ ਦਿੱਤੀ ਜੋ ਉਨ੍ਹਾਂ ਦੇ ਅਨੁਆਈਆਂ ਦਾ ਅਨਿਖੜਵਾਂ ਸਰੂਪ ਬਣ ਗਿਆ ਹੈ। ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ (ਨਿਹੰਗ ਸਿੰਘਾਂ) ਦੀਆਂ ਪੱਗਾਂ ਦੀ ਪਹਿਚਾਣ ਦੂਰੋਂ ਹੀ ਹੋ ਜਾਂਦੀ ਹੈ।

ਹੁਣ ਮਿੱਲਾਂ ਵਲੋਂ ਹੀ ਰੰਗਦਾਰ ਪੱਗਾਂ ਤਿਆਰ ਕੀਤੀਆਂ ਜਾਂਦੀਆਂ ਹਨ। ਕੋਈ ਸਮਾਂ ਸੀ ਜਦੋਂ ਐਫ 74 ਦੀ ਮਲਮਲ ਦੀ ਪੱਗ ਸਭ ਤੋਂ ਵਧੀਆ ਮੰਨੀ ਜਾਂਦੀ ਸੀ। ਚੀਰੇ ਵਾਲੀ ਪੱਗ ਦੀ ਵੀ ਕਿਸੇ ਸਮੇਂ ਚੜ੍ਹਤ ਰਹੀ ਹੈ। ਹਿੰਦੂਆਂ ਵਿਚ ਵਿਆਹ ਸਮੇਂ ਮੁੰਡੇ, ਕੁੜੀ ਦੇ ਪਿਤਾ, ਚਾਚੇ, ਤਾਏ, ਭਰਾਵਾਂ, ਜੀਜੇ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਗੁਲਾਬੀ ਪੱਗ ਬੰਨ੍ਹਣ ਦਾ ਬਹੁਤ ਰਿਵਾਜ ਰਿਹਾ ਹੈ। ਜੋ ਹੁਣ ਦਿਨੋ ਦਿਨ ਘਟ ਰਿਹਾ ਹੈ। ਮਾਲਵੇ, ਮਾਝੇ ਅਤੇ ਦੁਆਬੇ ਵਿਚ ਪੱਗ ਬੰਨ੍ਹਣ ਦਾ ਸਟਾਈਲ ਵੀ ਵਖਰਾ ਵਖਰਾ ਹੈ। ਪਟਿਆਲੇ ਸ਼ਾਹੀ ਪੱਗ ਬੰਨ੍ਹਣ ਦੀ ਮਸ਼ਹੂਰੀ ਅੱਜ ਵੀ ਹੈ।

ਪੱਗ ਨੂੰ ਇੱਜ਼ਤ, ਮਾਣ, ਸਵੈਮਾਣ, ਸਤਿਕਾਰ ਦਾ ਚਿੰਨ੍ਹ ਮੰਨਿਆ ਜਾਂਦਾ ਸੀ/ਹੈ। ਜੇਕਰ ਪਰਿਵਾਰ ਦਾ ਕੋਈ ਮੈਂਬਰ ਖੁਨਾਮੀ ਕਰ ਲੈਂਦਾ ਸੀ, ਤਾਂ ਕਿਹਾ ਜਾਂਦਾ ਸੀ ਕਿ ਇਸ ਨੇ ਪਰਿਵਾਰ ਦੀ ਚਿੱਟੀ ਪੱਗ (ਇੱਜ਼ਤ) ਨੂੰ ਦਾਗ ਲਾ ਦਿੱਤਾ ਹੈ

ਲੰਬੜਾਂ ਨੇ ਜੱਟ ਕੁੱਟਿਆ,

ਨਾਲੇ ਲਾਹ ਲਿਆ ਟਸਰ ਦਾ ਚੀਰਾ।

ਲੜਕਾ ਜਦ ਆਪਣੀ ਪੱਗ ਬੰਨ੍ਹਣ ਯੋਗ ਆਪ ਹੋ ਜਾਂਦਾ ਸੀ ਤਾਂ ਮੁੰਡੇ ਦੇ ਨਾਨਕਿਆਂ ਵਲੋਂ ਪੱਗ ਦਿੱਤੀ ਜਾਂਦੀ ਸੀ। ਪਰਿਵਾਰ ਵਿਚ ਛੋਟਾ ਜਿਹਾ ਸਮਾਗਮ ਰਚਾ ਕੇ ਮੁੰਡੇ ਨੂੰ ਪੱਗ ਬੰਨ੍ਹਾਈ ਜਾਂਦੀ ਸੀ, ਜਿਸ ਨੂੰ ਦਸਤਾਰਬੰਦੀ ਕਹਿੰਦੇ ਸਨ। ਹੁਣ ਇਹ ਰਿਵਾਜ ਨਾ ਦੇ ਬਰਾਬਰ ਰਹਿ ਗਿਆ ਹੈ।

ਜਿਸ ਪਰਿਵਾਰ ਵਿਚ ਇਕੱਲਾ ਹੀ ਇਕ ਪੁਰਸ਼ ਹੁੰਦਾ ਸੀ, ਉਹ ਸਮਾਜ ਵਿਚ ਆਪਣੀ ਤਾਕਤ ਵਧਾਉਣ, ਰੁਤਬਾ ਵਧਾਉਣ ਲਈ ਆਪਣੇ ਕਿਸੇ ਜਿਗਰੀ ਯਾਰ ਨੂੰ ਆਪਣੀ ਪੱਗ ਦੇ ਕੇ ਉਸ ਤੋਂ ਪੱਗ ਆਪ ਲੈ ਕੇ ਪੱਗ ਵੱਟ ਭਰਾ ਬਣਾ ਲੈਂਦਾ ਸੀ। ਇਸ ਤਰ੍ਹਾਂ ਉਹ ਪੱਗ ਵੱਟ ਭਰਾ ਇਕ ਦੂਜੇ ਦੀ ਇੱਜ਼ਤ ਦੇ ਰਖਵਾਲੇ ਬਣ ਜਾਂਦੇ ਸਨ। ਸਮਾਜ ਵਿਚ, ਕਬੀਲਦਾਰੀਆਂ ਵਿਚ ਉਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਸਨ, ਜਿਵੇਂ ਕਿ ਇਕ ਮਾਂ ਦੇ ਪੇਟੇਂ ਜੰਮੇ ਭਰਾ ਪੂਰੀਆਂ ਕਰਦੇ ਸਨ। ਜਦ ਪਰਿਵਾਰ ਦੇ

167 / 361
Previous
Next