Back ArrowLogo
Info
Profile

ਬੜੇ ਪੁਰਸ਼ ਦੀ ਮੌਤ ਹੋ ਜਾਂਦੀ ਹੈ ਤਾਂ ਮੌਤ ਦੇ ਭੋਗ ਪਿਛੋਂ ਉਸ ਦੇ ਲੜਕਿਆਂ ਨੂੰ ਉਨ੍ਹਾਂ ਦੇ ਸਹੁਰੇ ਅਤੇ ਹੋਰ ਰਿਸ਼ਤੇਦਾਰ ਪੱਗਾਂ ਦਿੰਦੇ ਹਨ, ਜਿਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਹੁਣ ਆਪਣੇ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪ ਨਿਭਾਉਣੀਆਂ ਹਨ।

ਪੁਰਾਣੇ ਸਮਿਆਂ ਵਿਚ ਜਦ ਆਉਣ ਜਾਣ ਦੇ ਸਾਧਨ ਬਹੁਤ ਵਿਕਸਿਤ ਨਹੀਂ ਸਨ, ਲੋਕ ਪੈਦਲ ਹੀ ਸਫਰ ਕਰਦੇ ਸਨ। ਸਰਦੇ ਪੁੱਜਦੇ ਪਰਿਵਾਰਾਂ ਕੋਲ ਹੀ ਘੋੜੀਆਂ ਰੱਖੀਆਂ ਹੁੰਦੀਆਂ ਸਨ। ਜੇਕਰ ਨਵੇਂ ਵਿਆਹੇ ਮੁੰਡੇ ਕੋਲ ਘੋੜੀ ਨਹੀਂ ਹੁੰਦੀ ਸੀ ਤਾਂ ਉਸ ਦੀ ਸੱਜ-ਵਿਆਹੀ ਵਹੁਟੀ ਨੂੰ ਵੀ ਆਪਣੇ ਮਾਹੀ ਦੇ ਮਗਰ ਤੁਰ ਕੇ ਹੀ ਸਹੁਰੀਂ ਜਾਣਾ ਪੈਂਦਾ ਸੀ। ਵਹੁਟੀ ਵੀ ਜਵਾਨੀ ਦੇ ਜੋਸ਼ ਵਿਚ ਆ ਕੇ ਕਹਿ ਦਿੰਦੀ ਸੀ-

ਮੂਹਰੇ ਲੱਗ ਵੇ ਸੰਧੂਰੀ ਪੱਗ ਵਾਲਿਆ,

ਪਿਛੇ ਆਊਂ ਮੈਂ ਮੇਲ੍ਹਦੀ।

X        X        X

ਤੋਤੇ ਰੰਗੀ ਪੱਗ ਬੰਨ੍ਹ ਕੇ,

ਮੁੰਡਾ ਲੈ ਗਿਆ ਸਰ੍ਹੋਂ ਦੇ ਫੁੱਲ ਵਰਗੀ।

ਕਈ ਵੇਰ ਤੁਰਲਾ/ਸ਼ਮਲਾ/ਟੌਹਰਾ ਮੋਰ ਦੀ ਉਡਾਰੀ ਦਾ ਵੀ ਭੁਲੇਖਾ ਪਾ ਦਿੰਦਾ ਸੀ-

ਜਾਪੇ ਮੋਰ ਨੇ ਉਡਾਰੀ ਲਾਈ,

ਚੰਨਾ ਤੇਰਾ ਉੱਡੇ ਸ਼ਮਲਾ।

ਜੇਕਰ ਕਿਸੇ ਦੇ ਘਰ ਵਾਲੇ ਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ ਸੀ ਤਾਂ ਕਈ ਵੇਰ ਉਸ ਦੀ ਵਹੁਟੀ ਦੀ ਉਸ ਦੇ ਘਰ ਵਸਣ ਤੋਂ ਮੁਨਕਰ ਹੋਣ ਤੱਕ ਦੀ ਵੀ ਨੌਬਤ ਆ ਜਾਂਦੀ ਸੀ-

ਉਹਦੇ ਘਰ ਨਹੀਂ ਵਸਣਾ,

ਜੀਹਨੂੰ ਪੱਗ ਬੰਨ੍ਹਣੀ ਨਾ ਆਵੇ।

ਹੁਣ ਤਾਂ ਜੱਟਾਂ ਤੇ ਹੋਰ ਸਾਰੀਆਂ ਸ਼੍ਰੇਣੀਆਂ ਦੇ ਬਹੁਤੇ ਬੱਚੇ ਮੂੰਹ ਸਿਰ ਮੁਨਾਈ ਜਾਂਦੇ ਹਨ। ਜਿਨ੍ਹਾਂ ਬੱਚਿਆਂ ਦੇ ਕੇਸ ਰੱਖੇ ਵੀ ਹੁੰਦੇ ਹਨ, ਉਹ ਬਹੁਤੇ ਸਿਰ ਉਪਰ ਪਟਕਾ ਬੰਨ੍ਹਦੇ ਹਨ। ਪਿੰਡਾਂ ਵਿਚ ਖੇਤੀ ਕਰਨ ਵਾਲੇ ਬਹੁਤੇ ਜ਼ਿਮੀਂਦਾਰ ਤੇ ਹੋਰ ਸ਼੍ਰੇਣੀਆਂ ਵਾਲੇ ਸਿਰ ਉਪਰ ਸਾਫੀ/ਪਰਨਾ, ਜਿਹੜਾ ਕਿ ਆਮ ਤੌਰ 'ਤੇ ਦੋ ਢਾਈ ਮੀਟਰ ਦਾ ਹੁੰਦਾ ਹੈ ਤੇ ਚਾਰ ਖ਼ਾਨੇ ਦਾ ਬਣਿਆ ਹੁੰਦਾ ਹੈ, ਸਿਰ ਉਪਰ ਬੰਨ੍ਹਦੇ ਹਨ। ਸਿਰ ਦਾ ਵਿਚਕਾਰਲਾ ਹਿੱਸਾ ਆਮ ਤੌਰ 'ਤੇ ਨੰਗਾ ਹੀ ਛੱਡਿਆ ਹੁੰਦਾ ਹੈ।

ਹੁਣ ਖ਼ਾਲਸਾ ਸਕੂਲਾਂ ਵਿਚ ਹੀ ਵਿਦਿਆਰਥੀਆਂ ਲਈ ਪੱਗਾਂ ਬੰਨ੍ਹਣਾ ਲਾਜ਼ਮੀ

168 / 361
Previous
Next