Back ArrowLogo
Info
Profile

ਕੀਤਾ ਹੋਇਆ ਹੈ। ਇਸੇ ਤਰ੍ਹਾਂ ਹੀ ਜਿਹੜੇ ਅੰਮ੍ਰਿਤ ਛਕ ਲੈਂਦੇ ਹਨ, ਉਹ ਪੱਗ ਬੰਨ੍ਹਦੇ ਹਨ। ਹੁਣ ਸਟੇਜਾਂ ਤੇ ਭੰਗੜਾ ਪਾ ਰਹੇ ਕਲਾਕਾਰਾਂ ਦੇ ਹੀ ਤੁਰਲੇ ਵਾਲੀਆਂ ਪੱਗਾਂ ਬੰਨ੍ਹੀਆਂ ਹੁੰਦੀਆਂ ਹਨ। ਕਈ ਸਿਖ ਸੰਸਥਾਵਾਂ ਬੱਚਿਆਂ ਦੇ ਪੱਗ ਬੰਨ੍ਹਣ ਦੇ ਮੁਕਾਬਲੇ ਕਰਵਾਉਂਦੀਆਂ ਹਨ। ਹੁਣ ਪੱਗ ਬੰਨ੍ਹਣ ਦਾ ਰਿਵਾਜ ਦਿਨੋ ਦਿਨ ਘੱਟ ਰਿਹਾ ਹੈ। ਤੁਰਲੇ/ਟੋਹਰੇ/ਸ਼ਮਲੇ ਵਾਲੀ ਪੱਗ ਤਾਂ ਹੁਣ ਕਿਤੇ ਕਿਤੇ ਹੀ ਨਜ਼ਰ ਆਉਂਦੀ ਹੈ। ਪਹਿਲਾਂ ਜਿਥੇ ਸੱਜ-ਵਿਆਹੀ ਮੁਟਿਆਰ ਆਪਣੇ ਬਾਂਕੇ ਪਤੀ ਦੀ ਪਛਾਣ 'ਮਾਹੀ ਮੇਰਾ ਤੁਰਲੇ ਵਾਲਾ' ਕਹਿ ਕੇ ਕਰਾਉਂਦੀ ਹੁੰਦੀ ਸੀ, ਉਥੇ ਹੁਣ ਵਾਲੀ ਨਵੀਂ ਵਹੁਟੀ ਤਾਂ ਵੱਧ ਤੋਂ ਵੱਧ ਇਹ ਹੀ ਕਹਿ ਸਕਦੀ ਹੈ 'ਮਾਹੀ ਤਾਂ ਮੇਰਾ ਮੂੰਹ ਸਿਰ ਮੁੰਨਾ' । ਪਸੰਦ ਤਾਂ ਹਰ ਇਕ ਦੀ ਆਪਣੀ ਆਪਣੀ ਹੁੰਦੀ ਹੈ।

0

ਰੁਮਾਲ

ਕਿਸੇ ਸਮੇਂ ਪਰਨਾ ਰੁਮਾਲ ਦਾ ਕੰਮ ਵੀ ਦਿੰਦਾ ਸੀ। ਉਨ੍ਹਾਂ ਸਮਿਆਂ ਵਿਚ ਰਿਸ਼ਤੇਦਾਰੀ, ਵਿਆਹ, ਮੇਲੇ ਜਾਂ ਕਿਸੇ ਹੋਰ ਸਮਾਗਮ ਵਿਚ ਜਾਣ ਸਮੇਂ ਹਰ ਬੰਦੇ ਦੋ ਮੋਢੇ ਉਪਰ ਪਰਨਾ ਰੱਖਿਆ ਹੁੰਦਾ ਸੀ। ਪਰਨੇ ਨੂੰ ਕਈ ਇਲਾਕਿਆਂ ਵਿਚ ਮੂਕਾ, ਸਾਫੀ ਤੇ ਸਮੋਸਾ ਵੀ ਕਿਹਾ ਜਾਂਦਾ ਸੀ। ਪਰਨਾ ਆਮ ਤੌਰ 'ਤੇ ਦੋ ਕੁ ਗਜ਼ ਦਾ ਚਾਰਖਾਨੇ ਕਪੜੇ ਦਾ ਬਣਿਆ ਹੁੰਦਾ ਸੀ। ਇਹ ਬਹੁ-ਮੰਤਵੀ ਕੰਮ ਦਿੰਦਾ ਸੀ। ਇਸ ਲਈ ਮੰਜਲ 'ਤੇ ਪਹੁੰਚਣ ਤੇ ਲੋਕ ਏਸ ਪਰਨੇ ਨੂੰ ਲੱਤਾਂ, ਬਾਹਾਂ ਤੇ ਮੂੰਹ ਤੇ ਪਈ ਮਿੱਟੀ ਨੂੰ ਪੂੰਝਣ, ਝਾੜਨ ਲਈ ਵਰਤਦੇ ਸਨ। ਜਨਾਨੀਆਂ ਆਪਣੀ ਚੁੰਨੀ ਵਰਤ ਲੈਂਦੀਆਂ ਸਨ। ਪਰਨੇ ਨੂੰ ਤੇੜ ਪਾ ਕੇ ਪਿੰਡੇ ਵੀ ਨਾਉਂਦੇ ਸਨ। ਉਨ੍ਹਾਂ ਸਮਿਆਂ ਵਿਚ ਗੁਸਲਖ਼ਾਨੇ ਨਹੀਂ ਹੁੰਦੇ ਸਨ । ਬਾਹਰ ਵਿਹੜਿਆਂ ਵਿਚ ਹੀ ਨ੍ਹਾਉਂਦੇ ਸਨ।

Page Image

169 / 361
Previous
Next