Back ArrowLogo
Info
Profile

ਜਿਉਂ ਜਿਉਂ ਲੋਕਾਂ ਦੀ ਸੂਝ ਵਧਦੀ ਗਈ, ਆਮਦਨ ਵਧਦੀ ਗਈ, ਰਹਿਣ- ਸਹਿਣ, ਪਹਿਨਣ ਵਿਚ ਤਰੱਕੀ ਹੁੰਦੀ ਗਈ। ਲੋਕਾਂ ਨੇ ਬਾਹਰ ਅੰਦਰ ਜਾਣ ਸਮੇਂ ਪਰਨੇ ਦੀ ਵਰਤੋਂ ਕਰਨੀ ਛੱਡ ਦਿੱਤੀ। ਰੁਮਾਲਾਂ ਦੀ ਵਰਤੋਂ ਕਰਨ ਲੱਗੇ। ਪਹਿਲੇ ਸਮਿਆਂ ਵਿਚ ਦਰਜੀ ਦੇ ਕੱਪੜੇ ਸੀਣ ਪਿਛੋਂ ਜੋ ਵੱਡੀਆਂ ਲੀਰਾਂ ਬਚ ਰਹਿੰਦੀਆਂ ਸਨ, ਉਨ੍ਹਾਂ ਦੇ ਰੁਮਾਲ ਬਣਾ ਲਏ ਜਾਂਦੇ ਸਨ। ਜਿਉਂ ਜਿਉਂ ਵੰਨ-ਸੁਵੰਨੇ ਕਪੜੇ ਲੋਕ ਪਹਿਨਣ ਲੱਗੇ, ਉਸ ਸਮੇਂ ਰੰਗਦਾਰ ਕਪੜਿਆਂ ਦੇ ਰੁਮਾਲ ਬਣਨ ਲੱਗੇ। ਰੁਮਾਲ ਦਾ ਸਾਈਜ਼ ਆਮ ਤੌਰ 'ਤੇ 10/12 ਇੰਚ ਦਾ ਵਰਗਾਕਾਰ ਹੁੰਦਾ ਸੀ, ਜਿਸ ਨੂੰ ਚਾਰੇ ਪਾਸਿਆਂ ਤੋਂ ਮਸ਼ੀਨ ਫੇਰ ਕੇ ਲੇੜਿਆ ਜਾਂਦਾ ਸੀ।

ਹੌਲੀ ਹੌਲੀ ਰੁਮਾਲ ਪਹਿਰਾਵੇ ਦੇ ਹਿੱਸੇ ਦੇ ਨਾਲ ਨਾਲ ਸ਼ੁਕੀਨੀ ਦਾ, ਵਿਸ਼ੇਸ਼ ਤੌਰ 'ਤੇ ਮੁਟਿਆਰਾਂ ਦੀ ਸ਼ੁਕੀਨੀ ਦਾ ਅੰਗ ਬਣ ਗਿਆ। ਉਨ੍ਹਾਂ ਸਮਿਆਂ ਦੀ ਮੁਟਿਆਰ ਦੀ ਸ਼ੁਕੀਨੀ, ਸ਼ਿੰਗਾਰ ਵਿਚ ਰੁਮਾਲ, ਹੱਥਾਂ ਵਿਚ ਚੂੜੀਆਂ, ਅੱਖਾਂ ਵਿਚ ਸੁਰਮਾ/ਕਜਲਾ ਹੁੰਦਾ ਸੀ –

ਨੈਣੀਂ ਕਜਲਾ,

ਬਾਹਾਂ ਦੇ ਵਿਚ ਚੂੜੀਆਂ,

ਹੱਥ 'ਚ ਰੁਮਾਲ ਰੱਖਦੀ,

ਪੱਟੀ ਸ਼ੌਕ ਦੀ,

ਹੱਥ 'ਚ ਰੁਮਾਲ ਰੱਖਦੀ।

ਕਈ ਮੁਟਿਆਰਾਂ ਤਾਂ ਰੁਮਾਲ ਖਰੀਦਣ ਲਈ ਹੀ ਆਪਣੇ ਮਾਹੀ ਨਾਲ ਬਾਜ਼ਾਰ ਜਾਂਦੀਆਂ ਸਨ –

ਚੱਲ ਜਿੰਦੂਆ ਵੇ ਚਲ ਚੱਲੀਏ ਬਾਜ਼ਾਰ,

ਜਿੱਥੇ ਨੇ ਵਿਕਦੇ ਰੁਮਾਲ।

ਹਾੜਾ ਵੇ ਜਿੰਦੂਆ ਬੁਰਾ ਵਿਛੋੜਾ,

ਲੈ ਚੱਲ ਆਪਣੇ ਨਾਲ।

ਸਮੇਂ ਦੇ ਗੁਜ਼ਰਨ ਨਾਲ ਪਾਪਲੀਨ ਦੇ ਸਫ਼ੈਦ ਤੇ ਹਲਕੇ ਰੰਗਾਂ ਦੇ ਕੱਪੜਿਆਂ ਦੇ ਰੁਮਾਲਾਂ ਨੂੰ ਹੱਥ ਨਾਲ ਕੱਢਣ ਦਾ ਰਿਵਾਜ ਤੁਰ ਪਿਆ। ਜ਼ਿਆਦਾ ਰੁਮਾਲਾਂ ਵਿਚ ਆਮ ਤੌਰ 'ਤੇ ਇਕ ਕੋਲੇ ਵਿਚ ਹੀ ਬੂਟੀ ਪਾਈ ਜਾਂਦੀ ਸੀ । ਕੋਈ ਕੋਈ ਰੁਮਾਲ ਦੇ ਚਾਰੇ ਕੋਨਿਆਂ ਤੇ ਵੀ ਬੂਟੀਆਂ ਪਾਈਆਂ ਜਾਂਦੀਆਂ ਸਨ। ਕਈ ਰੁਮਾਲਾਂ ਨੂੰ ਚਾਰੇ ਪਾਸਿਆਂ ਤੋਂ ਕੱਢ ਕੇ ਵਿਚਾਲੇ ਇਕ ਫੁਲ, ਬੂਟੀ ਪਾ ਦਿੱਤੀ ਜਾਂਦੀ ਸੀ। ਏਸ ਤਰ੍ਹਾਂ ਕਈ ਕਿਸਮਾਂ ਦੇ ਰੁਮਾਲ ਕੱਢੇ ਜਾਂਦੇ ਸਨ। ਇਨ੍ਹਾਂ ਰੁਮਾਲਾਂ ਨੂੰ ਹੱਥਾਂ ਨਾਲ ਹੀ ਲੇੜਿਆ/ਤਰਪਾਈ ਕੀਤੀ ਜਾਂਦੀ ਸੀ । ਕਈ ਵੇਰ ਤਰਪਾਈ ਉਪਰ ਵੀ ਭਾਂਤ ਭਾਂਤ

170 / 361
Previous
Next