

ਜਿਸ ਸੋਹਣੀ, ਸੁੰਦਰ, ਮਨਮੋਹਣੀ, ਰੇਸ਼ਮੀ ਰੁਮਾਲ ਵਰਗੀ ਮੁਟਿਆਰ ਨੂੰ ਕਿੱਕਰ ਦੇ ਜਾਤੂ ਵਰਗਾ ਪਤੀ ਮਿਲ ਜਾਂਦਾ ਸੀ, ਉਸ ਮੁਟਿਆਰ ਨੂੰ ਸਾਰੀ ਉਮਰ ਪਛਤਾਵਾ ਰਹਿੰਦਾ ਸੀ-
ਰੰਨ ਘਸ ਗਈ ਖੱਦਰ ਨਾਲ ਖਹਿ ਕੇ,
ਰੇਸ਼ਮੀ ਰੁਮਾਲ ਵਰਗੀ।
ਜਿਨ੍ਹਾਂ ਘੋੜੀਆਂ, ਊਂਠਾਂ ਤੇ ਬਰਾਤ ਜਾਂਦੀ ਸੀ, ਉਨ੍ਹਾਂ ਨੂੰ ਹੋਰ ਸ਼ਿੰਗਾਰ ਦੇ ਨਾਲ ਰੇਸ਼ਮੀ ਰੁਮਾਲਾਂ ਨਾਲ ਵੀ ਸ਼ਿੰਗਾਰਿਆ ਜਾਂਦਾ ਸੀ। ਬੰਨ੍ਹੀ ਜੰਞ ਛੁਡਾਉਣ ਵਾਲਾ ਜਾਨੀ ਥਾਲ ਵਿਚ ਪਰੋਸੀ ਰੋਟੀ ਉਪਰ ਰੇਸ਼ਮੀ ਰੁਮਾਲ ਦੇ ਕੇ ਜੰਨ ਛੁਡਾਉਂਦਾ ਹੁੰਦਾ ਸੀ।
ਅੱਜ ਸਾਰੀਆਂ ਲੜਕੀਆਂ ਪੜ੍ਹਦੀਆਂ ਹਨ। ਇਸ ਲਈ ਨਾ ਤਾਂ ਉਨ੍ਹਾਂ ਕੋਲ ਕਢਾਈ ਕਰਨ ਦਾ ਸਮਾਂ ਹੈ ਅਤੇ ਨਾ ਹੀ ਹੁਣ ਕਢਾਈ ਵਾਲੇ ਰੁਮਾਲਾਂ ਦਾ ਰਿਵਾਜ ਹੈ। ਹੁਣ ਬਾਜ਼ਾਰ ਵਿਚੋਂ ਭਾਂਤ ਭਾਂਤ ਦੇ ਮਸ਼ੀਨੀ ਬਣੇ ਰੁਮਾਲ ਲੋਕ ਆਪਣੀ ਪਸੰਦ ਅਨੁਸਾਰ ਖਰੀਦ ਲੈਂਦੇ ਹਨ।
0