Back ArrowLogo
Info
Profile

ਚਿੱਟੀ ਕਪਾਹ ਦੀਆਂ ਚਿੱਟੀਆਂ ਨੇ ਛੁੱਟੀਆਂ,

ਚੜ੍ਹ ਗਿਆ ਸਾਉਣ ਮਿਲੀਆਂ ਸਹੁਰਿਆਂ ਤੋਂ ਛੁੱਟੀਆਂ।

ਜਿਸ ਦਾ ਵੀਰ ਤੀਆਂ ਨੂੰ ਲੈਣ ਨਹੀਂ ਆਉਂਦਾ ਸੀ, ਉਸ ਨੂੰ ਸੱਸ ਦੇ ਤਾਹਨੇ ਮਿਹਣੇ ਵੀ ਸੁਣਨੇ ਪੈਂਦੇ ਸਨ –

ਸੱਸ ਮਾਰਦੀ ਬੀਹੀ ਦੇ ਵਿਚ ਮਿਹਣੇ,

ਤੀਆਂ ਨੂੰ ਨਾ ਆਇਆ ਵੀਰਨਾ।

ਪੀਂਘ 'ਕੱਲੀਆਂ 'ਕੱਲੀਆਂ ਕੁੜੀਆਂ ਵੀ ਝੂਟਦੀਆਂ ਸਨ ਤੇ ਦੋ-ਦੋ ਵੀ। ਪੀਂਘ ਦੀਆਂ ਬੜੀਆਂ ਬੜੀਆਂ ਹੀਂਘਾਂ ਚੜ੍ਹਾਈਆਂ ਜਾਂਦੀਆਂ ਸਨ। ਪੀਂਘਾਂ ਹੁਲਾਰਾ ਵੀ ਦਿੰਦੀਆਂ ਸਨ-

ਮੇਰੀ ਪੀਂਘ ਨੇ ਹੁਲਾਰਾ ਦੇਣਾ,

ਹੋ ਜੋ ਦੂਰ ਕੁੜੀਓ।

ਝੂਟੇ ਵੀ ਗਿਣ-ਗਿਣ ਕੇ ਲਏ ਜਾਂਦੇ ਸਨ –

ਰਲ ਮਿਲ ਸਈਆਂ ਹੋਈਆਂ ਕੱਠੀਆਂ,

ਜਿਉਂ ਮੂਨਾਂ ਦੀਆਂ ਡਾਰਾਂ।

ਪਿੱਪਲ ਹੇਠਾਂ ਲੱਗਿਆ ਮੇਲਾ,

ਆਈਆਂ ਸਭ ਮੁਟਿਆਰਾਂ।

ਆਓ ਕੁੜੀਓ ਝੂਟੇ ਲੈ ਲਓ,

ਗਿਣ ਕੇ ਬਾਰਾਂ ਬਾਰਾਂ।

ਲੁੱਟ ਲਓ ਕੁੜੀਓ ਨੀ,

ਸਾਉਣ ਦੀਆਂ ਬਹਾਰਾਂ।

ਪੀਂਘਾਂ ਝੂਟਣ ਤੋਂ ਪਿਛੋਂ ਗਿੱਧੇ ਦੀ ਵਾਰੀ ਆਉਂਦੀ ਸੀ। ਇਕ ਗੋਲ ਘੇਰੇ ਵਿਚ ਕੁੜੀਆਂ 'ਕੱਠੀਆਂ ਹੋ ਜਾਂਦੀਆਂ ਸਨ। ਦੋ-ਦੋ ਕੁੜੀਆਂ ਵਾਰੀ ਵਾਰੀ ਘੇਰੇ ਦੇ ਅੰਦਰ ਹੋ ਕੇ ਨੱਚਣ ਲੱਗ ਜਾਂਦੀਆਂ ਸਨ। ਬਾਕੀ ਕੁੜੀਆਂ ਵਾਰੀ ਵਾਰੀ ਬੋਲੀਆਂ ਪਾਉਂਦੀਆਂ ਸਨ। ਕੋਈ ਕੁੜੀ ਆਪਣੇ ਨਿਆਣੇ ਕੰਤ ਦੇ ਝੋਰੇ ਦੇ ਦੁੱਖ ਰੋਂਦੀ ਸੀ-

ਜੇ ਮਾਏ ਕੁਝ ਦਿਸਦਾ ਹੋਵੇ,

ਕਰਾਂ ਅੰਦੇਸਾ ਥੋੜ੍ਹਾ।

ਖੁੱਦੋ ਖੂੰਡੀ ਫਿਰੇ ਖੇੜਦਾ,

ਘਰ ਨੂੰ ਨਾ ਕਰਦਾ ਮੋੜਾ।

ਰੇਰੂ ਦਾ ਕਿੱਲਾ ਮਾਲਕ ਮੇਰਾ,

ਨਹੀਂ ਟਾਹਲੀ ਦਾ ਪੋਰਾ।

ਕੰਤ ਨਿਆਣੇ ਦਾ,

174 / 361
Previous
Next