Back ArrowLogo
Info
Profile

ਜਿਹੜੀਆਂ ਨੱਚਣ ਵਿਚ ਮਾਹਰ ਹੁੰਦੀਆਂ ਸਨ, ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਜਾਂਦੀ ਸੀ-

ਡਿੱਗ ਡਿੱਗ ਪੈਣ ਪੰਛੀ,

ਜਦੋਂ ਬੰਤੋ ਗਿੱਧੇ ਵਿਚ ਆਈ।

ਜਿਸ ਨੂੰ ਨੱਚਣਾ ਨਹੀਂ ਆਉਂਦਾ ਸੀ, ਉਸ ਦਾ ਮਖੌਲ ਵੀ ਉਡਾਇਆ ਜਾਂਦਾ ਸੀ-

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ,

ਭਿੱਜ ਗਿਆ ਗੈਬੀ ਤੋਤਾ।

ਸ਼ਾਮੋਂ ਇਉਂ ਨੱਚਦੀ,

ਜਿਵੇਂ ਟੱਪਦੀ ਸੜਕ ਤੇ ਬੋਤਾ।

ਕਈ ਕਬੀਲਦਾਰੀਆਂ ਦੇ ਖਲਜਗਣ ਵਿਚ ਪੈਣ ਕਰ ਕੇ ਆਪ ਹੀ ਤੀਆਂ ਦੇ ਮੌਕੇ ਪੇਕੇ ਨਹੀਂ ਜਾ ਸਕਦੀਆਂ ਸਨ। ਉਨ੍ਹਾਂ ਦੀਆਂ ਘਰਾਂ ਦੀਆਂ ਬੁੱਤੀਆਂ ਹੀ ਪੂਰੀਆਂ ਨਹੀਂ ਹੁੰਦੀਆਂ ਸਨ। ਉਨ੍ਹਾਂ ਦੀ ਤੀਆਂ ਦੀ ਤਾਂਘ ਦਿਲਾਂ ਵਿਚ ਹੀ ਰਹਿ ਜਾਂਦੀ ਸੀ।

ਪੰਜਾਬ ਖੇਤੀ ਪ੍ਰਧਾਨ ਪ੍ਰਦੇਸ ਹੋਣ ਕਰ ਕੇ ਤੇ ਖੇਤੀ ਬਹੁਤੀ ਬਾਰਸ਼ਾਂ 'ਤੇ ਨਿਰਭਰ ਹੋਣ ਕਰ ਕੇ ਉਨ੍ਹਾਂ ਦੇ ਰੋਜ਼ੀ ਰੋਟੀ ਦੇ ਮਸਲੇ ਹੀ ਹੱਲ ਨਹੀਂ ਹੁੰਦੇ ਸਨ-

ਖੰਡ ਬਾਝ ਦੁੱਧ ਮਿੱਠਾ ਨਾ ਹੁੰਦਾ,

ਬ੍ਰਿਛਾਂ ਬਾਝ ਨਾ ਛਾਵਾਂ।

ਖੇਤ ਉਜਾੜ ਪਿਆ,

ਮੈਂ ਕਿਵੇਂ ਗਿੱਧੇ ਵਿਚ ਜਾਵਾਂ?

ਸਾਉਣ ਮਹੀਨਾ ਬਾਰਸ਼ਾਂ ਦਾ ਮਹੀਨਾ ਹੈ। ਕਦੇ ਬਾਰਸ਼ ਪੈ ਜਾਣੀ, ਕਦੇ ਹਟ ਜਾਣੀ, ਕਦੇ ਝੜੀ ਲੱਗ ਜਾਣੀ –

ਆਇਆ ਸਾਵਣ ਦਿਲ ਪ੍ਰਚਾਵਣ,

ਝੜੀ ਲੱਗ ਗਈ ਭਾਰੀ।

ਹੂਟੇ ਲੈਂਦੀ ਮਰੀਆਂ ਭਿੱਜ ਗਈ,

ਨਾਲੇ ਰਾਮ ਪਿਆਰੀ।

ਕੁੜਤੀ ਹਰੋ ਦੀ ਭਿੱਜ ਗਈ ਵਰੀ ਦੀ,

ਕਿਸ਼ਨ ਦੀ ਫੁਲਕਾਰੀ।

ਹਰਨਾਮੀ ਦੀ ਸੁੱਥਣ ਭਿੱਜ ਗਈ,

ਬਹੁਤੇ ਗੋਟੇ ਵਾਲੀ।

ਸ਼ਾਮੋ ਰਾਣੀ ਦੀਆਂ ਭਿੱਜੀਆਂ ਮੇਢੀਆਂ,

176 / 361
Previous
Next