Back ArrowLogo
Info
Profile

ਗਿਣਤੀ 'ਚੋਂ ਪੂਰੀਆਂ ਚਾਲੀ।

ਸਾਉਣ ਦਿਆ ਬੱਦਲਾ ਵੇ,

ਹੀਰ ਭਿੱਜ ਗਈ ਸਿਆਲਾਂ ਵਾਲੀ।

ਜਿਹੜੀਆਂ ਕੁੜੀਆਂ ਗਿੱਧੇ ਵਿਚ ਦਿਲਚਸਪੀ ਨਹੀਂ ਲੈਂਦੀਆਂ ਸਨ, ਉਨ੍ਹਾਂ ਨੂੰ ਟਕੋਰਾਂ ਵੀ ਲਾਈਆਂ ਜਾਂਦੀਆਂ ਸਨ-

ਚਿੱਟੀ ਚਿੱਟੀ ਕਣਕ ਦੁਆਬੇ ਦੀ,

ਜਿਹੜੀ ਗਿੱਧਾ ਨਾ ਪਾਊ ਰੰਨ ਬਾਬੇ ਦੀ।

ਵਿਆਹ ਤੋਂ ਬਾਅਦ ਕੁੜੀਆਂ ਦਾ ਕਦੇ ਕਦਾਈਂ ਹੀ ਮਿਲਣ ਹੁੰਦਾ ਸੀ। ਸਿਰਫ਼ ਤੀਆਂ ਹੀ ਇਕ ਅਜਿਹਾ ਤਿਉਹਾਰ ਹੁੰਦਾ ਸੀ, ਜਿਸ ਵਿਚ ਵਿਆਹੀਆਂ ਹੋਈਆਂ ਕੁੜੀਆਂ ਫਿਰ ਮਿਲ ਸਕਦੀਆਂ ਸਨ। ਏਸ ਲਈ ਕੁੜੀਆਂ ਏਸ ਤੀਆਂ ਦੇ ਤਿਉਹਾਰ ਨੂੰ ਵੱਧ ਤੋਂ ਵੱਧ ਚਿਰ ਸਥਾਈ ਬਣਾਉਣ ਲਈ ਕੋਸ਼ਿਸ਼ ਕਰਦੀਆਂ ਹੁੰਦੀਆਂ ਸਨ-

ਜਿਹੜੇ ਪੱਤਣ ਪਾਣੀ ਅੱਜ ਲੰਘ ਜਾਂਦਾ,

ਫੇਰ ਨਾ ਲੰਘਣਾ ਭਲਕੇ।

ਬੇੜੀ ਦਾ ਪੂਰ ਤ੍ਰਿੰਞਣ ਦੀਆਂ ਕੁੜੀਆਂ,

ਫੇਰ ਨਾ ਬੈਠਣ ਰਲ ਕੇ।

ਨੱਚ ਕੇ ਵਿਖਾ ਦੇ ਲੱਛੀਏ,

ਜਾਈਂ ਨਾ ਗਿੱਧੇ 'ਚੋਂ ਟਲ ਕੇ।

ਤੀਆਂ ਵਿਚ ਖੀਰ, ਪੂੜੇ, ਕੜਾਹ, ਗੁਲਗਲੇ ਬਣਾਏ ਜਾਂਦੇ ਸਨ। ਸਾਉਣ ਮਹੀਨੇ ਦਾ ਖੀਰ ਨਾਲ ਵੀ ਸਬੰਧ ਜੁੜਿਆ ਹੋਇਆ ਹੈ।

ਸਾਉਣ ਖੀਰ ਨਾ ਖਾਧੀ ਆ,

ਤੂੰ ਕਿਉਂ ਜੰਮਿਆ ਅਪਰਾਧੀਆ?

ਹਰ ਘਰ ਆਪਣੀ ਆਪਣੀ ਵਿਤ ਅਨੁਸਾਰ ਖੀਰ, ਪੂੜੇ, ਕੜਾਹ, ਗੁਲਗਲੇ ਬਣਾਉਂਦਾ ਸੀ। ਕੋਈ ਬਾਦਾਮ, ਦਾਖ਼ਾਂ, ਖੰਡ ਵਰਤਦੇ ਸਨ। ਕਈ ਆਰਥਿਕ ਪੱਖੋਂ ਮਾੜੇ ਗੁਲਗਲਿਆਂ ਨਾਲ ਹੀ ਸਾਰ ਲੈਂਦੇ ਸਨ। ਕਈ ਵਿਚਾਰੀਆਂ ਗੁਲਗਲੇ ਬਣਾਉਣ ਲਈ ਤੇਲ ਦੀ ਉਡੀਕ ਹੀ ਕਰਦੀਆਂ ਰਹਿੰਦੀਆਂ ਸਨ-

ਵੱਡਿਆਂ ਘਰਾਂ ਨੇ ਕੀਤੇ ਤਿਹੌਲੇ,

ਖੰਡ ਘਿਓ ਖੂਬ ਰਲਾ ਕੇ।

ਮਾੜਿਆਂ ਘਰਾਂ ਨੇ ਕੀਤੀ ਗਈ,

ਗੁੜ ਦੀ ਰੋੜੀ ਪਾ ਕੇ।

ਤੇਲ ਬਾਝ ਨ ਪੱਕਦੇ ਗੁਲਗਲੇ,

ਵੇਖ ਰਹੀ ਪਰਤਾ ਕੇ।

177 / 361
Previous
Next