

ਆ ਜਾ ਵੇ ਮਿੱਤਰਾ,
ਦੇ ਜਾ ਤੇਲ ਲਿਆ ਕੇ।
ਆਰਥਿਕ ਵਿਗਿਆਨ ਦਾ ਸਿਧਾਂਤ ਹੈ ਕਿ ਜੇਕਰ ਮੰਗ ਵਧ ਜਾਵੇ ਤੇ ਸਪਲਾਈ ਘਟ ਜਾਵੇ ਤਾਂ ਵਸਤਾਂ ਮਹਿੰਗੀਆਂ ਹੋ ਜਾਂਦੀਆਂ ਹਨ। ਸਾਉਣ ਮਹੀਨੇ ਵਿਚ ਗੁੜ ਅਤੇ ਤੇਲ ਦੀ ਮੰਗ ਵਧ ਜਾਣ ਕਰ ਕੇ ਪਿੰਡ ਦੇ ਦੁਕਾਨਦਾਰ, ਬਾਣੀਏ ਰੇਟ ਵਧਾ ਦਿੰਦੇ ਸਨ।
ਉਨ੍ਹਾਂ ਸਮਿਆਂ ਵਿਚ ਨਵੀਆਂ ਵਿਆਹੀਆਂ ਕੁੜੀਆਂ ਦੇ ਪ੍ਰਾਹੁਣੇ ਵੀ ਸਹੁਰੀਂ ਤੀਆਂ ਵੇਖਣ ਆਉਂਦੇ ਸਨ-
ਤੀਆਂ ਦੇ ਦਿਨ ਥੋੜੇ ਰਹਿ ਗਏ,
ਮੀਂਹ ਪੈਂਦਾ ਕਿਣ ਮਿਣ ਕਾਣੇ।
ਸੀਸ ਗੁੰਦਾ ਲਓ ਪਾ ਲਓ ਡੋਰੀ,
ਰੰਗ ਲਓ ਸੂਹੇ ਬਾਣੇ।
ਤੀਆਂ ਵੇਖਣ ਆਉਣ ਪ੍ਰਾਹੁਣੇ,
ਬਣ ਕੇ ਇੰਦਰ ਰਾਣੇ।
ਅੜੀਓ ਪਰਸੋਂ ਨੂੰ,
ਅਸਾਂ ਗੁੜ ਦੇ ਪੂੜੇ ਖਾਣੇ।
ਜੇ ਕੋਈ ਕੁਪੱਤੀ ਸੱਸ ਦਾ ਭੇਜਿਆ ਹੋਇਆ ਪ੍ਰਾਹੁਣਾ ਤੀਆਂ ਦੇ ਵਿਚ ਹੀ ਲੈਣ ਆ ਜਾਂਦਾ ਸੀ ਤਾਂ ਵਹੁਟੀ ਆਪਣੇ ਪ੍ਰਾਹੁਣੇ ਦੇ ਟੁੱਟ ਕੇ ਗਲ ਪੈ ਜਾਂਦੀ ਸੀ –
ਵੇ ਕੀ ਤੇਰੀ ਮਾਂ ਮਰਗੀ?
ਮੈਨੂੰ ਤੀਆਂ ਦੇ ਵਿਚਾਲੇ ਲੈਣ ਆਇਆ?
X X X X
ਤੇਰੀ ਮੱਤ ਕਿਉਂ ਗਭਰੂਆ ਮਾਰੀ,
ਤੀਆਂ ਵਿਚ ਲੈਣ ਆ ਗਿਉਂ।
ਜਦ ਤੀਆਂ ਦੇ ਦਿਨ ਪੂਰੇ ਹੋ ਜਾਂਦੇ ਸਨ ਤਾਂ ਅਖੀਰੀ ਦਿਨ ਤੀਆਂ ਦਾ ਭੋਗ ਪਾਇਆ ਜਾਂਦਾ ਸੀ। ਜਿਸ ਨੂੰ 'ਬਲ੍ਹੋ ਪਾਉਣੀ' ਕਹਿੰਦੇ ਸਨ। ਕੁੜੀਆ ਅਗਲੇ ਸਾਲ ਦੀਆਂ ਤੀਆਂ ਮਨਾਉਣ ਦੀ ਆਸ ਲੈ ਕੇ ਤੀਆਂ ਦੇ ਤਿਉਹਾਰ ਨੂੰ ਖ਼ਤਮ ਕਰਦੀਆਂ ਹੁੰਦੀਆਂ ਸਨ-
ਤੀਆਂ ਤੀਜ ਦੀਆਂ,
ਵਰ੍ਹੇ ਦਿਨਾਂ ਨੂੰ ਫੇਰ।
ਉਨ੍ਹਾਂ ਸਮਿਆਂ ਵਿਚ ਖੇਤੀ ਦਾ ਮਸ਼ੀਨੀਕਰਨ ਨਹੀਂ ਹੋਇਆ ਸੀ। ਲੋਕਾਂ ਕੋਲ ਵਿਹਲ ਸੀ। ਸੰਯੁਕਤ ਪਰਿਵਾਰ ਤੇ ਬੜੇ ਪਰਿਵਾਰ ਹੁੰਦੇ ਸਨ। ਜਿਸ ਕਰ ਕੇ ਕੁੜੀਆਂ,