

ਬਹੂਆਂ ਨੂੰ ਤੀਆਂ ਵਿਚ ਆਉਣ ਲਈ ਸਮਾਂ ਮਿਲ ਜਾਂਦਾ ਸੀ। ਹੁਣ ਇਕ ਤਾਂ ਪਰਿਵਾਰ ਨਿਯੋਜਨ ਹੋਣ ਕਰ ਕੇ ਪਰਿਵਾਰ ਹੀ ਛੋਟੇ ਹੋ ਗਏ ਹਨ। ਦੂਜੇ ਸੰਯੁਕਤ ਪਰਿਵਾਰ ਦੀ ਥਾਂ ਇਕਹਿਰੇ ਪਰਿਵਾਰ ਬਣ ਗਏ ਹਨ। ਹੁਣ ਤਾਂ ਰਿਸ਼ਤੇਦਾਰੀਆਂ ਵਿਚ ਵੀ ਜਾਣ ਲਈ ਲੋਕਾਂ ਕੋਲ ਸਮਾਂ ਨਹੀਂ ਹੈ। ਤੀਆਂ ਮਨਾਉਣ ਲਈ ਸਮਾਂ ਕਿੱਥੇ ਹੈ? ਅੱਜ ਹਰ ਬੰਦਾ ਇਕ ਨਾ ਖ਼ਤਮ ਹੋਣ ਵਾਲੀ ਦੌੜ ਵਿਚ ਲੱਗਿਆ ਹੋਇਆ ਹੈ।
ਅੱਜ ਪੰਜਾਬ ਦੇ ਕਿਸੇ ਪਿੰਡ ਵਿਚ ਵੀ ਤੀਆਂ ਨਹੀਂ ਮਨਾਈਆਂ ਜਾਂਦੀਆਂ। ਹਾਂ, ਅਖ਼ਬਾਰਾਂ ਵਿਚ ਕਦੇ ਨਾ ਕਦੇ ਕਿਸੇ ਸ਼ਹਿਰ ਵਿਚ ਕਿਸੇ ਲੇਡੀਜ਼ ਦੀ ਸੰਸਥਾ ਵਲੋਂ ਤੀਆਂ ਮਨਾਉਣ ਦੀ ਖ਼ਬਰ ਜ਼ਰੂਰ ਆ ਜਾਂਦੀ ਹੈ। ਪੰਜਾਬ ਦੀਆਂ ਮੁਟਿਆਰਾਂ ਦਾ ਇਹ ਰੰਗਲਾ ਤਿਉਹਾਰ ਪੰਜਾਬ ਦੇ ਸਭਿਆਚਾਰ ਵਿਚੋਂ ਅਲੋਪ ਹੋ ਗਿਆ ਹੈ। ਤੀਆਂ ਸਾਡੇ ਅਤੀਤ ਦਾ ਇਕ ਹੱਸਾ ਬਣ ਗਈਆਂ ਹਨ।
0
ਲੋਹੜੀ
ਸਾਡਾ ਸਮਾਜਿਕ ਢਾਂਚਾ ਪੁਰਸ਼ ਪ੍ਰਧਾਨ ਹੈ। ਏਸ ਲਈ ਲੜਕੀ ਨਾਲੋਂ ਲੜਕੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੁੱਤਰ ਹੀ ਬਾਪ ਦੀ ਵਿਰਾਸਤ ਨੂੰ ਅੱਗੇ ਤੋਰਦਾ ਹੈ। ਬਾਪ ਦੀ ਮੌਤ ਤੋਂ ਬਾਅਦ ਪੁੱਤਰ ਹੀ ਘਰ ਦਾ ਸੰਚਾਲਣ ਕਰਦਾ ਹੈ। ਪੁੱਤਰ ਦੀ ਅਣਹੋਂਦ ਹਰ ਇਕ ਨੂੰ ਖੜਕਦੀ ਹੈ। ਪੁੱਤਰ ਤੋਂ ਬਗ਼ੈਰ ਘਰ ਸੁੰਨੇ ਸੁੰਨੇ ਲੱਗਦੇ ਹਨ, ਵੱਢ-ਵੱਢ ਖਾਂਦੇ ਹਨ-
ਉੱਸਰੀ ਏ ਕੋਠੀ ਚੂਨੇਦਾਰ,
ਪੁੱਤਰਾਂ ਬਾਝੋਂ ਨਹੀਂ ਸੱਜਦੀ।
