

ਕੋਠੇ ਹੇਠ ਚਾਕੂ,
ਗੁੜ ਦੇਵੇ ਮੁੰਡੇ ਦਾ ਬਾਪੂ।
X X X
ਕੋਠੇ ਉੱਤੇ ਕਾਂ,
ਗੁੜ ਦੇਵੇ ਮੁੰਡੇ ਦੀ ਮਾਂ।
ਕਈ ਲੋਹੜੀ ਮੰਗਣ ਵਾਲੇ ਮੁੰਡੇ ਦੇ ਪਿਉ ਤੇ ਮਾਂ ਨੂੰ ਲੰਮੀ ਉਮਰ ਦੀਆਂ ਅਸੀਸਾਂ ਵੀ ਦਿੰਦੇ ਸਨ –
ਕੌਲੀ ਵਿਚ ਘਿਉ, ਜੀਵੇ ਮੁੰਡੇ ਦਾ ਪਿਉ।
X X X
ਕੋਠੇ ਹੇਠ ਗਾਂ,
ਜੀਵੇ ਮੁੰਡੇ ਦੀ ਮਾਂ।
ਜੇਕਰ ਕੋਈ ਲੋਹੜੀ ਦੇਣ ਵਿਚ ਦੇਰ ਕਰਦਾ ਸੀ ਤਾਂ ਉਸ ਨੂੰ ਲੋਹੜੀ ਛੇਤੀ ਦੇਣ ਲਈ ਕਿਹਾ ਜਾਂਦਾ ਸੀ –
ਅੰਦਰ ਭਾਂਡੇ ਨਾ ਖੜਕਾ,
ਲੋਹੜੀ ਸਾਡੇ ਹੱਥ ਫੜਾ।
ਮੁੰਡੇ ਦੇ ਨਾਨਾ ਨਾਨੀ ਦੀ ਸੁੱਖ ਵੀ ਮੰਗੀ ਜਾਂਦੀ ਸੀ –
ਕਲਮਦਾਨ ਵਿਚ ਕਾਨਾ,
ਜੀਵੇ ਮੁੰਡੇ ਦਾ ਨਾਨਾ।
X X X
ਕਲਮਦਾਨ ਵਿਚ ਕਾਨੀ,
ਜੀਵੇ ਮੁੰਡੇ ਦੀ ਨਾਨੀ ।
ਏਸੇ ਤਰ੍ਹਾਂ ਹੋਰ ਬਹੁਤ ਸਾਰੇ ਗੀਤ ਅਤੇ ਟੱਪੇ ਗਾ ਕੇ ਲੋਹੜੀ ਮੰਗੀ ਜਾਂਦੀ ਸੀ। ਦੁੱਲਾ ਭੱਟੀ ਵਾਲਾ ਇਕ ਡਾਕੂ ਹੋਇਆ ਹੈ। ਉਸ ਨੇ ਇਕ ਗ਼ਰੀਬ ਬਾਹਮਣ ਦੀਆਂ ਦੋ ਲੜਕੀਆਂ ਸੁੰਦਰੀ ਤੇ ਮੁੰਦਰੀ ਦਾ ਵਿਆਹ ਕੀਤਾ ਸੀ। ਏਸ ਲਈ ਲੋਹੜੀ ਸਮੇਂ ਦੁੱਲੇ ਭੱਟੀ ਦੇ ਗੀਤ ਵੀ ਗਾਏ ਜਾਂਦੇ ਸਨ –
ਸੁੰਦਰ ਮੁੰਦਰੀਏ ਹੋ !
ਤੇਰਾ ਕੌਣ ਵਿਚਾਰਾ ਹੋ!
ਦੁੱਲਾ ਭੱਟੀ ਵਾਲਾ ਹੋ !
ਦੁੱਲੇ ਧੀ ਵਿਆਹੀ ਹੋ!