

ਸੇਰ ਸ਼ੱਕਰ ਪਾਈ ਹੋ!
ਕੁੜੀ ਦੇ ਬੋਝੇ ਪਾਈ ਹੋ!
ਕੁੜੀ ਦਾ ਲਾਲ ਪਟਾਕਾ ਹੋ।
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ ਹੋ!
ਜਿਨ੍ਹਾਂ ਘਰਾਂ ਵਿਚ ਲੜਕੇ ਪੈਦਾ ਹੁੰਦੇ ਸਨ, ਉਹ ਘਰ ਆਪਣੀ ਪੱਤੀ/ ਠੁੱਲ੍ਹਿਆਂ ਦੀ ਧਰਮਸਾਲਾਂ, ਦਰਵਾਜ਼ੇ ਗੁੜ ਦੀ ਭੇਲੀ, ਲੱਕੜਾਂ, ਪਾਥੀਆਂ ਲੋਹੜੀ ਬਾਲਣ ਲਈ ਭੇਜਦੇ ਸਨ। ਸਾਡੀ ਪੱਤੀ/ਚੁੱਲ੍ਹੇ ਦੇ ਬੰਦੇ ਉਥੇ ਲੋਹੜੀ ਬਾਲਦੇ ਸਨ। ਹਾਜ਼ਰ ਆਏ ਸਾਰਿਆਂ ਬੰਦਿਆਂ, ਬੱਚਿਆਂ ਨੂੰ ਗੁੜ ਵੰਡਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਖ਼ੁਸ਼ੀ ਵੀ ਸਾਰੇ ਪਿੰਡ ਦੀ ਸਾਂਝੀ ਹੁੰਦੀ ਸੀ। ਏਸੇ ਤਰ੍ਹਾਂ ਗਮ ਵਿਚ ਵੀ ਸਾਰੇ ਪਿੰਡ ਵਾਲੇ ਸ਼ਾਮਲ ਹੁੰਦੇ ਸਨ।
ਹੁਣ ਦਰਵਾਜ਼ਿਆਂ, ਧਰਮਸਾਲਾਂ ਵਿਚ ਕੋਈ ਵੀ ਲੋਹੜੀ ਨਹੀਂ ਬਾਲਦਾ। ਪਹਿਲਾਂ ਵਾਲਾ ਭਾਈਚਾਰਾ, ਪਿਆਰ ਖ਼ਤਮ ਹੋ ਰਿਹਾ ਹੈ/ਹੋ ਗਿਆ ਹੈ। ਅੱਜ ਦਾ ਯੁੱਗ ਵਿਅਕਤੀਗਤ ਯੁੱਗ ਹੈ। ਹੁਣ ਪਿੰਡਾਂ ਵਿਚ ਬਹੁਤ ਹੀ ਨਜ਼ਦੀਕੀ ਘਰਾਂ ਵਿਚ ਹੀ ਥੋੜ੍ਹਾ ਜਿਹਾ ਲੋਹੜੀ ਦਾ ਸ਼ਗਨ ਕੀਤਾ ਜਾਂਦਾ ਹੈ। ਘਰਾਂ ਵਿਚ ਲੋਹੜੀ ਬਾਲਣ ਦਾ ਰਿਵਾਜ ਬਹੁਤ ਘੱਟ ਹੋ ਗਿਆ ਹੈ। ਹੁਣ ਚੰਗੇ ਪੜ੍ਹੇ ਲਿਖੇ ਤੇ ਅਗਾਂਹ ਵਧੂ ਪਰਿਵਾਰਾਂ ਵਿਚ ਕੁੜੀ ਦੀ ਪੈਦਾਇਸ਼ 'ਤੇ ਵੀ ਖ਼ੁਸ਼ੀ ਮਨਾਈ ਜਾਂਦੀ ਹੈ। ਲੋਹੜੀ ਵੀ ਵੰਡੀ ਜਾਂਦੀ ਹੈ। ਅੱਜ ਕੁੜੀਆਂ ਪੜ੍ਹਾਈ ਵਿਚ ਮੁੰਡਿਆਂ ਨਾਲੋਂ ਕਿਤੇ ਅੱਗੇ ਹਨ। ਯੂਨੀਵਰਸਿਟੀ ਦੀ ਪੜ੍ਹਾਈ ਵਿਚ ਕੁੜੀਆਂ ਗਿਣਤੀ ਵਿਚ ਮੁੰਡਿਆਂ ਨਾਲੋਂ ਕਿੱਤੇ ਵੱਧ ਹਨ।
ਹੁਣ ਲੋਹੜੀ ਮਨਾਉਣ ਤੇ ਸਾਂਝੇ ਤੌਰ 'ਤੇ ਲੋਹੜੀ ਮਨਾਉਣਾ ਸਾਡੇ ਵਿਰਸੇ ਵਿਚੋਂ ਦਿਨੋ ਦਿਨ ਅਲੋਪ ਹੋ ਰਿਹਾ ਹੈ।
0
ਵਿਆਹ
ਵਿਆਹ ਸਾਡੇ ਸਮਾਜ ਦਾ ਇਕ ਪਵਿੱਤਰ ਬੰਧਨ ਹੈ, ਜਿਸ ਨਾਲ ਬੰਸ- ਪ੍ਰਣਾਲੀ ਅੱਗੇ ਤੁਰਦੀ ਹੈ। ਸਾਡਾ ਸਮਾਜ ਪੁਰਸ਼ ਪ੍ਰਧਾਨ ਸਮਾਜ ਹੈ। ਇਸ ਲਈ ਖਾਨਦਾਨ ਦੀ ਲੜੀ ਨੂੰ ਅੱਗੇ ਤੋਰਨ ਲਈ ਮੁੰਡੇ ਦੀ ਲੋੜ ਸਮਝੀ ਜਾਂਦੀ ਹੈ। ਮੁੰਡੇ ਦੇ ਪੈਦਾ ਹੋਣ ਲਈ ਸੁੱਖਣਾ ਸੁੱਖੀਆਂ ਜਾਂਦੀਆਂ ਹਨ। ਪੈਦਾਇਸ਼ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਲੋਹੜੀ ਬਾਲੀ ਜਾਂਦੀ ਹੈ। ਪਰ ਲੜਕੀ ਦੀ ਪੈਦਾਇਸ਼ ਲਈ ਕੋਈ ਸੁੱਖਣਾ ਨਹੀਂ ਸੁੱਖਦਾ, ਸਗੋਂ ਲੜਕੀ ਦੀ ਪੈਦਾਇਸ਼ ਤੇ 'ਪੱਥਰ ਜੰਮ ਪਿਆ' ਕਿਹਾ