

ਜਾਂਦਾ ਹੈ। ਲੜਕੀ ਜੰਮਣ ਤੇ ਖ਼ੁਸ਼ੀ ਤੇ ਲੋਹੜੀ ਮਨਾਉਣੀ ਤਾਂ ਇਕ ਪਾਸੇ ਰਹੀ, ਸਗੋਂ ਪਹਿਲੇ ਸਮਿਆਂ ਵਿਚ ਲੜਕੀਆਂ ਨੂੰ ਜੰਮਦਿਆਂ ਮਾਰ ਦਿੱਤਾ ਜਾਂਦਾ ਸੀ। ਹੁਣ ਲੜਕੀ ਨੂੰ ਜੰਮਣ ਤੋਂ ਪਹਿਲਾਂ ਮਾਰਨ ਦਾ ਰਿਵਾਜ ਚੱਲ ਪਿਆ ਹੈ।

ਮੁੰਡੇ ਦੀ ਪਾਲਣਾ-ਪੋਸ਼ਣਾ ਦੁੱਧ ਮਲਾਈਆਂ ਨਾਲ ਕੀਤੀ ਜਾਂਦੀ ਸੀ/ਹੈ। ਕੁੜੀਆਂ ਨੂੰ ਅਣਚਾਹਿਆ ਜੀਵ ਸਮਝ ਕੇ ਪਾਲਿਆ ਜਾਂਦਾ ਹੈ । ਕੁੜੀ ਨੂੰ ਪਰਾਇਆ ਧਨ ਸਮਝਿਆ ਜਾਂਦਾ ਹੈ, ਕਿਉਂ ਜੋ ਉਸ ਨੂੰ ਪਾਲ ਪੋਸ ਕੇ ਵਿਆਹ ਕੇ ਬਿਗਾਨੇ ਘਰ ਚਲੇ ਜਾਣਾ ਹੁੰਦਾ ਹੈ। ਇਸ ਲਈ ਕੁੜੀਆਂ ਨੂੰ ਨਾ ਖਾਣ ਨੂੰ ਚੰਗਾ ਦਿੱਤਾ ਜਾਂਦਾ ਸੀ/ਹੈ ਅਤੇ ਨਾ ਹੀ ਪਹਿਨਣ ਨੂੰ –
ਸੱਚ ਦੇ ਵਚਨ ਵਿਚ ਪੇੜੇ,
ਬਈ ਜੰਮੀ ਜਾਈ ਤੇਰੇ ਬਾਬਲਾ,
ਮੇਰਾ ਰਿਜ਼ਕ ਬਿਗਾਨੇ ਖੇੜੇ।
X X X
ਮਧਾਣੀਆਂ! ਮਧਾਣੀਆਂ!! ਮਧਾਣੀਆਂ!!!
ਹਾਏ ਓਏ ਮੇਰਿਆ ਡਾਢਿਆ ਰੱਬਾ,
ਕਿੱਥੇ ਜੰਮੀਆਂ ਤੇ ਕਿਨ੍ਹਾਂ ਨੇ ਲੈ ਜਾਣੀਆਂ।
ਪਹਿਲੇ ਸਮਿਆਂ ਵਿਚ ਬਹੁਤੀਆਂ ਕੁੜੀਆਂ ਨੂੰ ਜੰਮਦਿਆਂ ਮਾਰ ਦਿੱਤਾ ਜਾਂਦਾ ਸੀ। ਇਸ ਲਈ ਕੁੜੀਆਂ ਅਤੇ ਮੁੰਡਿਆਂ ਦਾ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਉਨ੍ਹਾਂ ਸਮਿਆਂ ਵਿਚ ਬਹੁਤੇ ਰਿਸ਼ਤੇ ਪੰਡਤਾਂ ਅਤੇ ਨਾਈਆਂ ਰਾਹੀਂ ਭਾਲੇ ਜਾਂਦੇ ਸਨ। ਪੰਡਤ ਅਤੇ ਨਾਈ ਉਨ੍ਹਾਂ ਸਮਿਆਂ ਦੇ ਵਿਚੋਲੇ ਸਨ। ਇਸ ਲਈ