Back ArrowLogo
Info
Profile

ਮੁੰਡੇ ਅਤੇ ਕੁੜੀ ਵਾਲੇ ਦੋਵੇਂ ਪਰਿਵਾਰ ਉਨ੍ਹਾਂ ਦੀ ਪੂਰੀ ਸੇਵਾ ਕਰਦੇ ਹੁੰਦੇ ਸਨ-

ਕਿਸੇ ਦਾ ਮੁੰਡਾ, ਕਿਸੇ ਦੀ ਧੀ,

ਵਿਚੋਲਾ ਖਾ ਗਿਆ ਸ਼ੱਕਰ ਘੀ।

ਇਹ ਉਨ੍ਹਾਂ ਸਮਿਆਂ ਦਾ ਹੀ ਅਖਾਣ ਹੈ। ਉਨ੍ਹਾਂ ਸਮਿਆਂ ਵਿਚ ਵੱਧ ਤੋਂ ਵੱਧ ਸੇਵਾ ਸ਼ੱਕਰ ਘੀ ਹੀ ਹੁੰਦੀ ਸੀ। ਹੁਣ ਦੇ ਵਿਚੋਲਿਆਂ ਨੂੰ ਤਾਂ ਕੜੇ, ਛਾਪਾਂ ਪਾਏ ਜਾਂਦੇ ਹਨ। ਮੁੰਡਿਆਂ ਦੇ ਰਿਸ਼ਤੇ ਵੇਲੇ ਚੰਗੇ ਘਰਾਣੇ ਘਰਾਂ ਦੀਆਂ ਲੜਕੀਆਂ ਦੀ ਭਾਲ ਕੀਤੀ ਜਾਂਦੀ ਸੀ। ਕੁੜੀਆਂ ਆਪਣਾ ਰਿਸ਼ਤਾ ਆਪਣੀ ਮਾਂ ਰਾਣੀ ਅਤੇ ਬਾਬਲ ਨੂੰ ਉਸ ਘਰ ਕਰਨ ਲਈ ਕਹਿੰਦੀਆਂ ਹੁੰਦੀਆਂ ਸਨ, ਜਿਥੇ ਸੱਸ ਦੇ ਪੁੱਤ ਬਹੁਤੇ ਹੋਣ। ਸੱਸ ਸਹੁਰਾ ਚੰਗੇ ਹੋਣ-

ਦੇਵੀਂ ਵੇ ਬਾਬਲ ਉਸ ਘਰੇ,

ਜਿੱਥੇ ਸੱਸ ਭਲੀ,

ਪ੍ਰਧਾਨ ਸਹੁਰਾ ਸਰਦਾਰ ਹੋਵੇ।

ਡਾਹ ਪੀਹੜਾ ਬਹਿੰਦੀ ਸਾਹਮਣੇ ਵੇ,

ਮੱਥੇ ਕਦੇ ਨਾ ਪਾਵੇ ਵੱਟ,

ਬਾਬਲ ਤੇਰਾ ਪੁੰਨ ਹੋਵੇ।

ਘਰ ਵਿਚ ਦੁੱਧ, ਮੱਖਣਾਂ ਦੀਆਂ ਲਹਿਰਾਂ ਬਹਿਰਾਂ ਹੋਣ –

ਦੇਵੀਂ ਵੇ ਬਾਬਲਾ ਉਸ ਘਰੇ,

ਜਿਥੇ ਸੱਸੂ ਦੇ ਮੱਝਾਂ ਸੱਤ।

ਇਕ ਚੋਵਾਂ, ਇਕ ਵਧਾਵਾਂ,

ਮੇਰਾ ਚਾਟੀਆਂ ਦੇ ਵਿਚ ਹੱਥ,

ਬਾਬਲ ਤੇਰਾ ਪੁੰਨ ਹੋਵੇ।

ਘਰ ਵਾਲਾ ਜੁਆਨ ਹੋਵੇ, ਰੰਗ ਦਾ ਗੋਰਾ ਹੋਵੇ, ਅਕਲਾਂ ਵਾਲਾ ਹੋਵੇ, ਨਾ ਬਹੁਤਾ ਲੰਮਾ ਹੋਵੇ ਅਤੇ ਨਾ ਬਹੁਤ ਮਧਰਾ ਹੋਵੇ, ਕਾਲਾ ਤਾਂ ਬਿਲਕੁਲ ਹੀ ਨਾ ਹੋਵੇ –

ਕਾਲਾ ਭੂੰਡ ਨਾ ਸਹੇੜੀ ਮੇਰੇ ਬਾਬਲਾ,

ਘਰ ਦਾ ਮਾਲ ਡਰੂ।

ਪੱਕਾ ਘਰ ਹੋਵੇ –

ਪੱਕਾ ਘਰ ਟੋਲੀਂ ਬਾਬਲਾ,

ਕਿਤੇ ਲਿੱਪਣੇ ਨਾ ਪੈਣ ਬਨੇਰੇ।

ਇਹ ਉਹ ਸਮਾਂ ਸੀ ਜਦ ਸਾਰੀ ਖੇਤੀ ਹੱਥੀਂ ਕੀਤੀ ਜਾਂਦੀ ਸੀ। ਇਸ ਲਈ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਸੀ। ਜਿੰਨੇ ਕਿਸੇ ਦੇ ਬਹੁਤੇ ਪੁੱਤ ਹੁੰਦੇ ਸਨ, ਓਨਾ ਹੀ

184 / 361
Previous
Next