Back ArrowLogo
Info
Profile

ਉਹ ਘਰ ਬਖ਼ਤਾਵਰ ਮੰਨਿਆ ਜਾਂਦਾ ਸੀ। ਰਿਸ਼ਤਾ ਲੱਭਣ ਪਿੱਛੋਂ ਪੰਡਤ ਤੋਂ ਦਿਨ ਕਢਵਾ ਕੇ ਮੰਗਣਾ ਕੀਤਾ ਜਾਂਦਾ ਸੀ। ਮੰਗਣੇ ਸਮੇਂ ਮੁੰਡੇ ਦੇ ਰਿਸ਼ਤੇਦਾਰ ਤੇ ਸ਼ਰੀਕੇ ਵਾਲੇ ਬੁਲਾਏ ਜਾਂਦੇ ਸਨ। ਏਸ ਤਰ੍ਹਾਂ ਕੁੜੀ ਦਾ ਪਿਉ, ਚਾਚੇ, ਤਾਏ, ਮਾਮੇ, ਨਾਨੇ ਮੰਗਣਾ ਕਰਨ ਸਮੇਂ ਆਉਂਦੇ ਸਨ। ਕਈ ਵੇਰ ਮੰਗਣਾ ਵਿਚਲਾ, ਪੰਡਤ ਅਤੇ ਨਾਈ ਵੀ ਕਰ ਜਾਂਦੇ ਸਨ। ਮੰਗਣਾ ਦੁਪਹਿਰ ਤੋਂ ਬਾਅਦ ਕੀਤਾ ਜਾਂਦਾ ਸੀ। ਮੰਗਣੇ ਸਮੇਂ ਮੁੰਡੇ ਨੂੰ ਚੜ੍ਹਦੀ ਵਾਲੇ ਪਾਸੇ ਮੂੰਹ ਕਰਾ ਕੇ ਬਿਠਾਇਆ ਜਾਂਦਾ ਸੀ। ਗੁੜ ਦੀ ਰੋੜੀ ਨਾਲ ਮੁੰਡੇ ਦਾ ਮੂੰਹ ਮਿੱਠਾ ਕਰਾ ਕੇ ਉਸ ਦੇ ਹੱਥ ਵਿਚ ਚਾਂਦੀ ਦਾ ਰੁਪਇਆ ਧਰ ਦਿੱਤਾ ਜਾਂਦਾ ਸੀ। ਮੁੰਡੇ ਦੀ ਝੋਲੀ ਵਿਚ ਪੰਜ ਜਾਂ ਸੱਤ ਮੁੱਠੀਆਂ ਸ਼ੱਕਰ ਦੀਆਂ ਪਾ ਦਿੰਦੇ ਸਨ। ਮੰਗਣਾ ਕਰਨ ਵਾਲਾ ਫੇਰ ਮੁੰਡੇ ਦਾ ਸਿਰ ਪਲੋਸ ਕੇ ਬੈਠ ਜਾਂਦਾ ਸੀ। ਉਸ ਤੋਂ ਪਿਛੋਂ ਨਾਲ ਆਏ ਦੂਸਰੇ ਬੰਦੇ ਸ਼ਗਨ ਪਾਉਂਦੇ ਸਨ। ਫੇਰ ਮੁੰਡੇ ਵਾਲਿਆਂ ਦੇ ਪਰਿਵਾਰ ਵਾਲੇ ਸ਼ਗਨ ਪਾਉਂਦੇ ਸਨ। ਕਈ ਇਲਾਕਿਆਂ ਵਿਚ ਮੰਗਣਾ ਕਰਨ ਨੂੰ 'ਹੱਥ ਰੁਪਇਆ ਧਰਨਾ' ਵੀ ਕਹਿੰਦੇ ਸਨ। ਮੰਗਣੇ ਸਮੇਂ ਗੀਤ ਗਾਏ ਜਾਂਦੇ ਸਨ –

ਚੌਕੀ ਬੈਠਾ ਤੂੰ ਸੋਹੇਂ ਵੀਰਾ,

ਕੋਈ ਮੋਢੇ ਧਰੀ ਬੰਦੂਕ।

ਝੁਕ ਝੁਕ ਦੁਨੀਆ ਵੇਖਦੀ,

ਤੈਨੂੰ ਪਰਮੇਸ਼ਰ ਦਿੱਤਾ ਰੂਪ।

ਮੰਗਣੇ ਦੀ ਰਸਮ ਖ਼ਤਮ ਹੋਣ ਤੋਂ ਪਿੱਛੋਂ ਮੁੰਡੇ ਵਾਲੇ ਮੰਗਣਾ ਕਰਨ ਵਾਲਿਆਂ ਹੱਥ ਕੁੜੀ ਨੂੰ ਸ਼ਗਨ ਭੇਜਦੇ ਸਨ। ਪੰਡਤ ਤੋਂ ਪੁੱਛ ਕੇ ਕੁੜੀ ਵਾਲੇ ਵਿਆਹ ਦਾ ਦਿਨ ਕਢਵਾਉਂਦੇ ਸਨ। ਵਿਆਹ ਦੇ ਦਿਨ ਦੀ ਚਿੱਠੀ ਨੂੰ ਖੰਮਣੀ ਵਿਚ ਬੰਨ੍ਹ ਕੇ, ਹਲਦੀ ਲਾ ਕੇ ਮੁੰਡੇ ਵਾਲਿਆਂ ਨੂੰ ਨਾਈ ਹੱਥ ਭੇਜੀ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਵਿਆਹ ਆਮ ਤੌਰ 'ਤੇ ਹਾੜੀ ਅਤੇ ਸਾਉਣੀ ਦੀ ਫ਼ਸਲ ਕੱਢ ਕੇ ਰੱਖੇ ਜਾਂਦੇ ਸਨ। ਵਿਆਹ ਫੇਰਿਆਂ ਨਾਲ ਹੁੰਦੇ ਸਨ। ਵਿਆਹ ਤੋਂ ਮਹੀਨਾ ਦੋ ਮਹੀਨਾ ਪਹਿਲਾਂ ਕੁੜੀ ਦੀ ਮਾਂ, ਚਾਚੀਆਂ, ਤਾਈਆਂ, ਬਹੂਆਂ, ਸ਼ਰੀਕੇ ਵਾਲੀਆਂ, ਆਂਢਣਾ ਗੁਆਂਢਣਾਂ ਰਾਤ ਦੀ ਰੋਟੀ ਦਾ ਕੰਮ ਨਿਬੇੜ ਕੇ ਅੱਧੀ ਅੱਧੀ ਰਾਤ ਤੱਕ ਸੁਹਾਗ ਦੇ ਗੀਤ ਗਾਉਂਦੀਆਂ ਹੁੰਦੀਆਂ ਸਨ। ਏਸੇ ਤਰ੍ਹਾਂ ਮੁੰਡੇ ਵਾਲੇ ਪਰਿਵਾਰ ਘੋੜੀ ਦੇ ਗੀਤ ਅਤੇ ਹੋਰ ਗੀਤ ਗਾਉਂਦੇ ਸਨ।

ਮੁੰਡੇ ਅਤੇ ਕੁੜੀ ਦੇ ਘਰ ਵਾਲੇ, ਨਾਨਕੇ, ਭੂਆ ਅਤੇ ਹੋਰ ਰਿਸ਼ਤੇਦਾਰ ਪੰਜੀਰੀ ਰਲਾ ਕੇ ਦਿੰਦੇ ਸਨ। ਉਨ੍ਹਾਂ ਸਮਿਆਂ ਵਿਚ ਸਾਰੇ ਕੰਮ ਹੱਥੀਂ ਹੁੰਦੇ ਸਨ। ਇਸ ਲਈ ਵਿਆਹ ਤੋਂ ਕਾਫ਼ੀ ਸਮਾਂ ਪਹਿਲਾਂ ਲੱਡੂ, ਜਲੇਬੀਆਂ, ਪਕੌੜੇ, ਪਕੌੜੀਆਂ, ਸ਼ੱਕਰਪਾਰਿਆਂ ਨੂੰ ਬਣਾਉਣ ਲਈ ਛੋਲਿਆਂ ਦਾ ਵੇਸਣ, ਮੈਦਾ, ਆਟਾ ਚੱਕੀ ਤੇ ਘਰ ਦੀਆਂ

185 / 361
Previous
Next