Back ArrowLogo
Info
Profile

ਆਓ ਕੁੜੀਓ ਚੌਲ ਵੰਡੀਏ,

ਮੇਰੇ ਵੀਰ ਦੀ ਰੋਪਣਾ ਪੈਂਦੀ।

ਵਿਆਹ ਤੋਂ ਇਕ ਦਿਨ ਪਹਿਲਾਂ ਸ਼ਰੀਕੇ ਵਾਲਿਆਂ ਨੂੰ ਰੋਟੀ ਖਵਾਈ ਜਾਂਦੀ ਸੀ। ਰੋਟੀ ਗੁੜ ਦੇ ਕੜਾਹ, ਦਾਲ ਅਤੇ ਮੰਡਿਆਂ ਨਾਲ ਖਵਾਉਂਦੇ ਸਨ। ਅੱਜ ਦੀ ਪੀੜ੍ਹੀ ਮੰਡੇ ਕਿਸ ਨੂੰ ਕਹਿੰਦੇ ਸਨ, ਇਹ ਵੀ ਨਹੀਂ ਜਾਣਦੀ। ਗਿੱਠ ਕੁ ਭਾਵ 10/ 12 ਇੰਚ ਦੀ ਗੋਲ ਜਿਹੇ ਆਕਾਰ ਦੀ ਪਤਲੀ ਬਣਾਈ ਗਈ ਰੋਟੀ ਨੂੰ ਮੰਡੇ ਕਹਿੰਦੇ ਸਨ। ਸ਼ਰੀਕੇ ਵਾਲਿਆਂ ਦੇ ਘਰ ਮੰਡਿਆਂ ਵਿਚ ਕੜਾਹ ਰੱਖ ਕੇ ਘਰੀਂ ਵੀ ਭੇਜਿਆ ਜਾਂਦਾ ਸੀ, ਜਿਸ ਨੂੰ ਪਰੋਸਾ ਦੇਣਾ ਕਹਿੰਦੇ ਸਨ । ਰੋਟੀ ਵਾਲੇ ਦਿਨ ਹੀ ਸਾਰੇ ਰਿਸ਼ਤੇਦਾਰ, ਸ਼ਰੀਕੇ ਵਾਲੇ ਨਿਉਂਦਾ ਪਾਉਂਦੇ ਸਨ। ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਵਲੋਂ ਵਿਆਹ ਵਿਚ ਨਕਦ ਰੂਪ ਵਿਚ ਦਿੱਤੇ ਰੁਪਇਆਂ ਨੂੰ ਨਿਉਂਦਾ ਕਹਿੰਦੇ ਸਨ। ਨਿਉਂਦੇ ਦੀ ਰਕਮ ਨੂੰ ਬਕਾਇਦਾ ਵਹੀਆਂ ਵਿਚ ਲਿਖਿਆ ਜਾਂਦਾ ਸੀ। ਜਦ ਨਿਉਂਦਾ ਪਾਉਣ ਵਾਲੇ ਪਰਿਵਾਰ ਵਿਚ ਵਿਆਹ ਹੁੰਦਾ ਸੀ ਤਾਂ ਜਿੰਨਾ ਨਿਉਂਦਾ ਉਨ੍ਹਾਂ ਨੇ ਪਾਇਆ ਹੁੰਦਾ ਸੀ, ਉਸ ਨਾਲੋਂ ਵੱਧ ਨਿਉਂਦਾ ਪਾਉਂਦੇ ਸਨ।

ਰੋਟੀ ਵਾਲੇ ਦਿਨ ਹੀ ਨਾਨਕਾ ਮੇਲ ਅਤੇ ਹੋਰ ਰਿਸ਼ਤੇਦਾਰ ਪਹੁੰਚ ਜਾਂਦੇ ਸਨ। ਨਾਨਕੇ ਮੇਲ ਵਾਲੇ ਪਿੰਡ ਵੜਣ ਸਾਰ ਹੀ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਸਨ। ਗੀਤ ਕਾਹਦੇ ਹੁੰਦੇ ਸਨ, ਪਿੰਡ ਵਾਲਿਆਂ ਦੀ ਖੁੰਭ ਠੱਪਣ ਵਾਲੇ ਹੁੰਦੇ ਸਨ। ਪਹਿਲਾ ਗੀਤ ਤਾਂ ਮੁੰਡੇ/ਕੁੜੀ ਦੀ ਮਾਂ ਦਾ ਨਾਂ ਲੈ ਕੇ ਗਾਇਆ ਜਾਂਦਾ ਸੀ-

ਬੋਲੇ ਨੀ ਬੰਬੀਹਾ ਬੋਲੇ,

ਕਰਤਾਰੋ ਦੇ ਬਾਰ ਨੀ ਬੰਬੀਹਾ ਬੋਲੇ।

ਫੇਰ ਤਾਂ ਗੀਤਾਂ ਦੀ 'ਚੱਲ ਸੋ ਚੱਲ' ਹੋ ਜਾਂਦੀ ਸੀ। ਜੇਕਰ ਰਸਤੇ ਵਿਚ ਬੈਠੇ ਮੁੰਡੇ ਖੁੰਡੇ ਮਿਲ ਜਾਣ ਤਾਂ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਛੋਤ ਲਾਹੀ ਜਾਂਦੀ ਸੀ-

ਆਉਂਦੀ ਕੁੜੀਏ ਭਰ ਲਿਆ ਟੋਕਰਾ ਨੜਿਆਂ ਦਾ,

ਕਿੱਥੇ ਲਾਹੇਂਗੀ ਨੀ, ਇਹ ਪਿੰਡ ਛੜਿਆਂ ਦਾ।

X        X        X

ਘੁੰਡ ਕੱਢ ਕੇ ਤੁਰੀਂ ਮੁਟਿਆਰੇ,

ਨੀ ਇਹ ਪਿੰਡ ਛੜਿਆਂ ਦਾ।

ਇਸ ਤਰ੍ਹਾਂ ਨਾਨਕੀਆਂ ਗੀਤ ਗਾਉਂਦੀਆਂ ਵਿਆਹ ਵਾਲੇ ਘਰ ਪਹੁੰਚ ਜਾਂਦੀਆਂ ਸਨ।

ਉਨ੍ਹਾਂ ਸਮਿਆਂ ਵਿਚ ਸਾਬਨ ਦੀ ਘਰਾਂ ਵਿਚ ਘੱਟ ਹੀ ਵਰਤੋਂ ਹੁੰਦੀ ਸੀ। ਇਸ ਲਈ ਵਿਆਹ ਤੋਂ ਕਈ ਕਈ ਦਿਨ ਪਹਿਲਾਂ ਲੜਕੇ/ਲੜਕੀ ਨੂੰ ਵਟਣਾ ਮਲ ਕੇ  

187 / 361
Previous
Next