Back ArrowLogo
Info
Profile

ਨੁਹਾਇਆ ਜਾਂਦਾ ਸੀ। ਵਟਣਾ ਜੌਂ ਦਾ ਆਟਾ, ਹਲਦੀ, ਦਹੀਂ ਅਤੇ ਸਰ੍ਹੋਂ ਦਾ ਤੇਲ ਪਾ ਕੇ ਤਿਆਰ ਕੀਤਾ ਜਾਂਦਾ ਸੀ । ਵਟਣਾ ਮਲਣ ਦਾ ਉਨ੍ਹਾਂ ਸਮਿਆਂ ਵਿਚ ਵਿਸ਼ੇਸ਼ ਮਹੱਤਵ ਵੀ ਸੀ। ਵਟਣਾ ਮਲਣ ਨਾਲ ਚਿਹਰਾ ਮੋਹਰਾ ਸਰੀਰ ਸਾਫ਼ ਤੇ ਦਿਲਕਸ਼ ਬਣ ਜਾਂਦਾ ਸੀ। ਵਟਣਾ ਮਲਣ ਨਾਲ ਮੁੰਡੇ/ਕੁੜੀ ਤੇ ਰੂਪ ਚੜ੍ਹ ਜਾਂਦਾ ਸੀ। ਵਿਆਹ ਵਾਲੇ ਦਿਨ ਮੁੰਡੇ/ਕੁੜੀ ਨੂੰ ਚੌਕੀ ਤੇ ਬਿਠਾ ਕੇ ਨਾਈ/ਨੈਣ ਵਟਣਾ ਮਲ ਕੇ ਨਵਾਉਂਦੇ ਸਨ। ਉਸ ਸਮੇਂ ਗੀਤ ਵੀ ਗਾਏ ਜਾਂਦੇ ਸਨ-

ਵਾਹ ਵਾਹ ਕਿ ਵਟਣਾ ਕਟੋਰੇ ਦਾ,

ਜਿੰਦੇ ਨੀ ਵਟਣਾ ਕਟੋਰੇ ਦਾ,

ਵਾਹ ਵਾਹ ਮਲਦੀਆਂ ਦੋ ਜਣੀਆਂ,

ਜਿੰਦੇ ਨੀ ਮਲਦੀਆਂ ਦੋ ਜਣੀਆਂ।

X        X        X        X

ਆਂਗਨ ਚਿੱਕੜ ਕੀਹਨੇ ਕੀਤਾ ਵੇ,

ਕੀਹਨੇ ਡੋਲ੍ਹਿਆ ਪਾਣੀ।

ਬਾਬਲ ਬੇਟੜੀ ਨਾਤੀ ਨੀ,

ਉਹਨੇ ਡੋਲਿਆ ਪਾਣੀ।

ਨਹਾਈ ਧੋਈ ਤੋਂ ਪਿੱਛੋਂ ਮੁੰਡੇ/ਕੁੜੀ ਨਾਨਕਿਆਂ ਵਲੋਂ ਲਿਆਂਦੇ ਕਪੜੇ ਪਹਿਨਦੇ ਸਨ। ਇਨ੍ਹਾਂ ਕਪੜਿਆਂ ਨੂੰ ਜੋੜਾ ਜਾਮਾ ਕਿਹਾ ਜਾਂਦਾ ਸੀ। ਫੇਰ ਮੁੰਡੇ/ਕੁੜੀ ਨੂੰ ਸ਼ਗਨ ਦੇ ਕੇ ਮਾਮਾ ਚੌਕੀ ਤੋਂ ਉਤਾਰਦਾ ਸੀ। ਉਸ ਸਮੇਂ ਗੀਤ ਗਾਏ ਜਾਂਦੇ ਸਨ-

ਵਧਾਈਆਂ ਅੰਮਾਂ ਤੈਨੂੰ ਵਧਾਈਆਂ ਨੀ,

ਵਧਾਈਆਂ ਤੇਰੇ ਆਰ ਨੂੰ, ਪਰਿਵਾਰ ਨੂੰ,

ਤੇਰੇ ਬਾਪ ਵੱਡੇ ਸਰਦਾਰ ਨੂੰ,

ਜਿਹਨੇ ਅੰਮ੍ਰਿਤ ਧਰਿਆ ਨਾਂ,

ਵਧਾਈਆਂ ਅੰਮਾਂ ਤੈਨੂੰ ਵਧਾਈਆਂ ਨੀ।

ਵੀਰ ਦੇ ਵਿਆਹ ਦਾ ਸਭ ਤੋਂ ਵੱਧ ਚਾਅ ਭੈਣਾਂ ਨੂੰ ਹੁੰਦਾ ਸੀ। ਭੈਣਾਂ ਹੀ ਵੀਰ ਦੇ ਹੱਥ ਤੇ ਗਾਨਾ ਬੰਨ੍ਹਦੀਆਂ ਸਨ। ਗਾਨਾ ਬੰਨ੍ਹਣ ਸਮੇਂ ਵੀ ਗੀਤ ਗਾਏ ਜਾਂਦੇ ਸਨ। ਫੇਰ ਮੁੰਡੇ ਦੀ ਭਰਜਾਈ ਸੁਰਮਾ ਪਾਉਂਦੀ ਸੀ। ਉਸ ਸਮੇਂ ਗੀਤ ਗਾਉਂਦੇ ਸਨ –

ਪਹਿਲੀ ਸਲਾਈ ਦਿਉਰਾ ਰਸ ਭਰੀ,

ਦੂਜੀ ਗੁਲ ਅਨਾਰ।

ਤੀਜੀ ਸਲਾਈ ਤਾਂ ਪਾਵਾਂ,

ਜੇ ਮੋਹਰਾਂ ਦੇਵੇਂ ਚਾਰ।

188 / 361
Previous
Next