

ਸੁਰਮਾ ਪਵਾਈ ਦੇ ਭਰਜਾਈ ਨੂੰ ਰੁਪਏ ਦਿੱਤੇ ਜਾਂਦੇ ਸਨ। ਵਿਆਹੁਲੇ ਮੁੰਡੇ ਦੇ ਨਾਲ ਹੀ ਸਰਬਾਲੇ ਦੀ ਨੁਹਾਈ ਧੋਈ ਕਰਾਈ ਜਾਂਦੀ ਸੀ। ਸਰਬਾਲਾ ਵਿਆਂਹਦੜ ਦਾ ਛੋਟਾ ਭਾਈ, ਚਾਚੇ ਤਾਏ ਜਾਂ ਮਾਮੇ ਦਾ ਮੁੰਡਾ ਹੁੰਦਾ ਸੀ। ਸਰਬਾਲੇ ਨੂੰ ਵੀ ਸੁਰਮਾ ਪਾਇਆ ਜਾਂਦਾ ਸੀ। ਸਰਬਾਲੇ ਨੂੰ ਸ਼ਗਨ ਵੀ ਦਿੱਤੇ ਜਾਂਦੇ ਸਨ। ਸਰਬਾਲਾ ਇਕ ਕਿਸਮ ਦਾ ਲਾੜੇ ਦਾ ਬਾਡੀਗਾਰਡ ਹੁੰਦਾ ਸੀ।
ਲਾੜੇ ਦੇ ਤਿਆਰ ਹੋਣ ਤੇ ਲਾੜੇ ਦੇ ਸਿਰ ਉਪਰ ਬਾਗ ਤਾਣ ਕੇ, ਜਿਸ ਦੀਆਂ ਚਾਰੇ ਕੰਨੀਆਂ ਨੂੰ ਭੈਣਾਂ ਨੇ ਫੜਿਆ ਹੁੰਦਾ ਸੀ, ਗੁਰੂਦਵਾਰੇ ਮੱਥਾ ਟੇਕਣ ਲੈ ਕੇ ਜਾਂਦੇ ਸਨ। ਲਾੜੇ ਦੇ ਹੱਥ ਵਿਚ ਕ੍ਰਿਪਾਨ ਹੁੰਦੀ ਸੀ। ਮੱਥਾ ਟੇਕਣ ਪਿੱਛੋਂ ਲਾੜੇ ਦੇ ਘੋੜੀ ਤੇ ਬੈਠਣ ਸਮੇਂ ਘੋੜੀ ਗਾਈ ਜਾਂਦੀ ਸੀ-
ਨਿੱਕੀ ਨਿੱਕੀ ਬੂੰਦੀ ਨਿਕਿਆ ਮੀਂਹ ਵੇ ਵਰ੍ਹੇ।
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਦਮਾਂ ਦੀ ਬੋਰੀ ਤੇਰਾ ਬਾਬਲ ਭਰੇ।
ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ।
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
X X X
ਘੋੜੀ ਦੇ ਉਤੇ ਮੇਰਾ ਵੀਰ ਚੜ੍ਹੇ।
ਭੈਣ ਵੇ ਸੁਹਾਗਣ ਤੇਰੀ ਵਾਗ ਫੜੇ।
ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ।
ਭੈਣ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਏਸੇ ਤਰ੍ਹਾਂ ਲਾੜੇ ਦੀਆਂ ਤਾਈਆਂ, ਚਾਚੀਆਂ, ਭੂਆਂ ਤੇ ਹੋਰ ਰਿਸ਼ਤੇਦਾਰ ਵੀ ਘੋੜੀ ਗਾਉਂਦੀਆਂ ਸਨ । ਘੋੜੀ ਦੀ ਵਾਗ/ਲਗਾਮ ਭੈਣ ਦੇ ਹੱਥ ਵਿਚ ਫੜੀ ਹੁੰਦੀ ਸੀ। ਭਾਈ (ਲਾੜਾ) ਆਪਣੀਆਂ ਭੈਣਾਂ ਨੂੰ ਸ਼ਗਨ ਦਿੰਦਾ ਸੀ-
ਕੀ ਕੁਝ ਦੇਣਾ ਵੀਰਾ ਵਾਗ ਫੜਾਈ?
ਮੈਂ ਹਾਂ ਭੈਣ ਤੇਰੀ ਮਾਂ ਪਿਉ ਜਾਈ।
ਰਥ ਦੀ ਈਜਾਦ ਹੋਣ ਤੇ ਫੇਰ ਘੋੜੀ ਦੀ ਥਾਂ ਲਾੜਾ ਰਥ ਵਿਚ ਬੈਠਦਾ ਸੀ। ਜੰਨ ਰਥਾਂ, ਘੋੜੀਆਂ, ਊਠਾਂ, ਗੱਡਿਆਂ ਅਤੇ ਪੈਦਲ ਜਾਂਦੀ ਸੀ। ਘੱਟੋ ਘੱਟ ਇਕ ਰਥ ਤਾਂ ਜੰਨ ਵਿਚ ਜ਼ਰੂਰ ਜਾਂਦਾ ਸੀ, ਜਿਸ ਵਿਚ ਲਾੜਾ, ਸਰਬਾਲਾ, ਪਰਿਵਾਰ ਦਾ ਜੁਆਈ ਜਾਂ ਕੋਈ ਹੋਰ ਪਰਿਵਾਰ ਦਾ ਸੀਨੀਅਰ ਮੈਂਬਰ ਬੈਠਦਾ ਸੀ। ਜੇਕਰ ਰਿਸ਼ਤਾ ਕਿਸੇ ਵਿਚੋਲੇ ਰਾਹੀਂ ਹੋਇਆ ਹੁੰਦਾ ਸੀ ਤਾਂ ਵਿਚੋਲਾ ਵੀ ਰੱਥ ਵਿਚ ਬੈਠਦਾ ਸੀ। ਆਉਂਦੇ ਹੋਏ ਰਥ ਵਿਚ ਲਾੜੇ ਦੇ ਨਾਲ ਵਹੁਟੀ ਤੇ ਵਹੁਟੀ ਦੇ ਨਾਲ ਆਏ ਉਸ ਦੇ