

ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ,
ਜੋ ਪਿੰਜਣੀ ਨਾਲ ਸੁਹਾਵੇ।
ਦੁੱਧਾਕਾਸ਼ਨੀ ਬੰਨ੍ਹਦੇ ਸਾਫ਼ੇ,
ਜਿਉਂ ਉਡਿਆ ਕਬੂਤਰ ਜਾਵੇ।
ਮਲਮਲ ਦੇ ਤਾਂ ਕੁੜਤੇ ਸੋਂਹਦੇ,
ਜਿਉਂ ਬਗਲਾ ਤਲਾ ਵਿਚ ਨ੍ਹਾਵੇ।
ਗਿੱਧਾ ਪਾਉਂਦੇ ਮੁੰਡਿਆਂ ਦੀ,
ਸਿਫ਼ਤ ਕਰੀ ਨਾ ਜਾਵੇ।
ਪਹਿਲਾਂ ਪੁੱਤਰ ਦੇ ਜੰਮਣ ਤੇ ਗਿੱਧਾ ਪਾਇਆ ਜਾਂਦਾ ਸੀ –
ਤੇਰੇ ਘਰ ਜੰਮਿਆ ਪੁੱਤ ਵੇ ਨਰੰਜਣਾ,
ਅੱਜ ਗਿੱਧੇ ਦੀ ਰੁੱਤ ਵੇ ਨਰੰਜਣਾ।
ਮੁੰਡੇ ਜੰਮਣ ਦੀ ਜਦ ਖੁਸਰੇ ਵਧਾਈ ਲੈਣ ਆਉਂਦੇ ਸੀ, ਉਸ ਸਮੇਂ ਖੁਸਰਿਆਂ ਵਲੋਂ ਗਿੱਧਾ ਪਾਇਆ ਜਾਂਦਾ ਸੀ। ਜਦ ਪੁੱਤਰ ਦੀ ਛਟੀ ਕੀਤੀ ਜਾਂਦੀ ਸੀ, ਉਸ ਸਮੇਂ ਸਾਰੇ ਰਿਸ਼ਤੇਦਾਰ ਬੁਲਾਏ ਜਾਂਦੇ ਸਨ, ਗਿੱਧਾ ਪਾਇਆ ਜਾਂਦਾ ਸੀ । ਭੈਣਾਂ ਗੀਤ ਗਾਉਂਦੀਆਂ ਤੇ ਨੱਚਦੀਆਂ ਸਨ –
ਵੀਰ ਘਰ ਪੁੱਤ ਜੰਮਿਆ,
ਪੁੱਤ ਵੀਰ ਦਾ ਭਤੀਜਾ ਮੇਰਾ।
ਜਦ ਮੁੰਡੇ ਜੰਮਣ ਦੀ ਲੋਹੜੀ ਮਨਾਉਂਦੇ ਸਨ, ਉਸ ਸਮੇਂ ਗਿੱਧਾ ਪਾਇਆ ਜਾਂਦਾ ਸੀ। ਜਦ ਮੁੰਡੇ ਕੁੜੀ ਦਾ ਵਿਆਹ ਹੁੰਦਾ ਸੀ, ਉਸ ਸਮੇਂ ਨਾਨਕੀਆਂ ਤੇ ਦਾਦਕੀਆਂ ਗਿੱਧਾ ਪਾਉਂਦੀਆਂ ਸਨ। ਜਦ ਜਾਗੋ ਕੱਢੀ ਜਾਂਦੀ ਸੀ, ਉਸ ਸਮੇਂ ਗਿੱਧਾ ਪਾਇਆ ਜਾਂਦਾ ਸੀ। ਜਦ ਛੱਜ ਕੁੱਟਿਆ ਜਾਂਦਾ ਸੀ, ਉਸ ਸਮੇਂ ਗਿੱਧਾ ਪਾਇਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਘੁੰਡ ਕੱਢਣ ਦਾ ਰਿਵਾਜ ਸੀ। ਜੇਕਰ ਕੋਈ ਵਹੁਟੀ ਘੁੰਡ ਕੱਢ ਕੇ ਗਿੱਧਾ ਪਾਉਂਦੀ ਤੇ ਨੱਚਦੀ ਹੁੰਦੀ ਸੀ ਤਾਂ ਉਸ ਨੂੰ ਟਕੋਰ ਲਾਈ ਜਾਂਦੀ ਸੀ-
ਘੁੰਡ ਦਾ ਗਿੱਧੇ ਵਿਚ ਕੰਮ ਕੀ ਗੋਰੀਏ?
ਏਥੇ ਬੈਠੇ ਤੇਰੇ ਹਾਣੀ।
ਨੀ ਜਾਂ ਘੁੰਡ ਕੱਢਦੀ ਬਹੁਤੀ ਸੋਹਣੀ,
ਜਾਂ ਘੁੰਡ ਕੱਢਦੀ ਕਾਣੀ।
ਤੂੰ ਤਾਂ ਮੈਨੂੰ ਦਿਸੇਂ ਮਜਾਜਣ,