

ਘੁੰਡ 'ਚੋਂ ਅੱਖ ਪਛਾਣੀ।
ਖੁੱਲ੍ਹ ਕੇ ਨੱਚ ਲੈ ਨੀ,
ਬਣ ਜਾਹ ਗਿੱਧੇ ਦੀ ਰਾਣੀ।
ਸਭ ਤੋਂ ਜ਼ਿਆਦਾ ਗਿੱਧਾ ਤੀਆਂ ਵਿਚ ਪੈਂਦਾ ਸੀ। ਤੀਆਂ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੁੰਦੀਆਂ ਸਨ। ਵਿਆਹੀਆਂ ਹੋਈਆਂ ਕੁੜੀਆਂ ਨੂੰ ਉਨ੍ਹਾਂ ਦੇ ਸਹੁਰਿਆਂ ਤੋਂ ਵੀਰ ਲਿਆਉਂਦੇ ਸਨ। ਕੁਆਰੀਆਂ ਕੁੜੀਆ ਪਹਿਲਾਂ ਹੀ ਆਪਣੇ ਮਾਪਿਆਂ ਦੇ ਘਰ ਹੁੰਦੀਆਂ ਸਨ। ਪਿੱਪਲਾਂ, ਬਰੋਟਿਆਂ ਤੇ ਪੀਂਘਾਂ ਪਾਈਆਂ ਜਾਂਦੀਆਂ ਸਨ। ਕੁੜੀਆਂ ਬਿਦ ਬਿਦ ਕੇ ਪੀਂਘਾਂ ਦੀਆਂ ਹੀਂਘਾਂ ਚੜਾਉਂਦੀਆਂ ਸਨ। ਫੇਰ ਗਿੱਧੇ ਦੀ ਵਾਰੀ ਆਉਂਦੀ ਸੀ –
ਸਾਉਣ ਮਹੀਨੇ ਦਿਨ ਗਿੱਧੇ ਦੇ,
ਸਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ,
ਸ਼ਾਮ ਘਟਾ ਚੜ੍ਹ ਆਈਆਂ।
ਗਿੱਧੇ ਵਿਚ ਨੱਚ ਕੇ, ਬੋਲੀਆਂ ਪਾ ਕੇ ਸ਼ੋਕ ਪੂਰੇ ਕੀਤੇ ਜਾਂਦੇ ਸਨ-
ਸੁਣ ਨੀ ਕੁੜੀਏ, ਨੱਚਣ ਵਾਲੀਏ,
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ।
ਵਿਚ ਕੁੜੀਆਂ ਦੇ ਪਾਵੇਂ ਪੈਲਾਂ,
ਤੈਨੂੰ ਨੱਚਣਾ ਕੀਹਨੇ ਸਿਖਾਇਆ?
ਸਭਨਾਂ ਨੂੰ ਤੂੰ ਇਉਂ ਲਗਦੀ ਏਂ,
ਜਿਉਂ ਬਿਰਛਾਂ ਦੀ ਛਾਇਆ।
ਸ਼ੌਕ ਨਾਲ ਨੱਚ ਲੈ ਨੀ,
ਗਿੱਧਾ ਬਸੰਤੀ ਆਇਆ।
ਤੀਆਂ ਦੇ ਗਿੱਧੇ ਦੀਆਂ ਬੋਲੀਆ ਵਿਚ ਕੁੜੀਆਂ ਆਪਣੇ ਮਨਾਂ ਦੀ ਭੜਾਸ ਜਿਵੇਂ ਸੱਸ, ਸਹੁਰੇ ਦੇ ਮਾੜੇ ਵਿਹਾਰ, ਪਰਿਵਾਰ ਦੀ ਮਾੜੀ ਮਾਇਕ ਹਾਲਤ, ਔਖੀ ਕਬੀਲਦਾਰੀ, ਜੰਗ 'ਤੇ ਗਏ ਫੌਜੀ ਪਤੀ ਦਾ ਵਿਛੋੜਾ, ਨਿਆਣੇ ਤੇ ਬੜੀ ਉਮਰ ਦੇ ਪਤੀ ਦੇ ਦੁੱਖ ਆਦਿ ਰੋਂਦੀਆਂ ਸਨ।
ਹੁਣ ਮੁੰਡਿਆਂ ਦਾ ਗਿੱਧਾ ਬਿਲਕੁਲ ਅਲੋਪ ਹੋ ਗਿਆ ਹੈ। ਪੁੱਤਰ ਜੰਮਣ ਤੇ ਹੁਣ ਗਿੱਧਾ ਨਹੀਂ ਪਾਇਆ ਜਾਂਦਾ, ਸਗੋਂ ਸ਼ਰਾਬ ਪਿਲਾਈ ਜੀਦ ਹੈ। ਮੁੰਡੇ ਜੰਮਣ ਦੀ ਛਟੀ ਕਰਨ ਦਾ ਰਿਵਾਜ ਹੁਣ ਖ਼ਤਮ ਹੋ ਗਿਆ ਹੈ। ਮੰਗਣੇ ਤੇ ਵਿਆਹ ਹੁਣ ਮੈਰਿਜ ਪੈਲੇਸਾਂ ਵਿਚ ਹੋਣ ਲੱਗ ਪਏ ਹਨ। ਵਿਆਹ ਤੋਂ ਇਕ ਦਿਨ ਪਹਿਲਾਂ ਲੇਡੀਜ਼