

ਸੰਗੀਤ ਕਰਨ ਦਾ ਰਿਵਾਜ ਚਲ ਪਿਆ ਹੈ, ਜਿਸ ਵਿਚ ਹੀ ਗਿੱਧੇ ਦੀ ਥੋੜ੍ਹੀ ਜਿਹੀ ਰਸਮ ਪੂਰੀ ਕੀਤੀ ਜਾਂਦੀ ਹੈ। ਜਾਗੋ ਕੱਢਣੀ ਤੇ ਛੱਜ ਕੁੱਟਣਾ ਇਕ ਸ਼ਗਨ ਵਜੋਂ ਕੀਤੇ ਜਾਂਦੇ ਸਨ। ਸ਼ਗਨ ਵਜੋਂ ਹੀ ਥੋੜ੍ਹਾ ਜਿਹਾ ਗਿੱਧਾ ਪਾ ਲਿਆ ਜਾਂਦਾ ਹੈ। ਤੀਆਂ ਲੱਗਣੀਆਂ ਹੁਣ ਬੰਦ ਹੋ ਗਈਆਂ ਹਨ। ਗਿੱਧਾ ਹੁਣ ਕਾਲਜ ਦੇ ਫੰਕਸ਼ਨਾਂ, ਟੀ.ਵੀ. ਪ੍ਰੋਗਰਾਮਾਂ, ਵੀਡੀਓ ਕੈਸਟਾਂ ਬਣਾਉਣ ਤੱਕ ਹੀ ਸੀਮਤ ਹੋ ਗਿਆ ਹੈ। ਗਿੱਧਾ ਜੋ ਕਦੇ ਸਾਡੇ ਸਭਿਆਚਾਰ ਦਾ ਇਕ ਮਹੱਤਵਪੂਰਨ ਭਾਗ ਹੁੰਦਾ ਸੀ, ਹੁਣ ਅਲੋਪ ਹੋ ਰਿਹਾ ਹੈ।
0
ਜਾਗੋ ਕੱਢਣੀ ਤੇ ਛੱਜ ਕੁੱਟਣਾ
ਪਹਿਲੇ ਸਮਿਆਂ ਵਿਚ ਖੇਤੀ ਬਾਰਸ਼ਾਂ 'ਤੇ ਨਿਰਭਰ ਹੋਣ ਕਰ ਕੇ ਲੋਕਾਂ ਲੋਕ ਵਿਹਲ ਬਹੁਤ ਹੁੰਦੀ ਸੀ। ਇਸ ਲਈ ਉਨ੍ਹਾਂ ਸਮਿਆਂ ਵਿਚ ਵਿਆਹ ਸ਼ਾਦੀਆਂ, ਤਿੱਥ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਏ ਜਾਂਦੇ ਸਨ। ਵਿਆਹਾਂ ਲਈ ਕਈ ਮਹੀਨੇ ਪਹਿਲਾਂ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਸਨ। ਵਿਆਹਾਂ ਲਈ ਤਿਆਰੀ ਵੀ ਕਈ ਕਈ ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤੀ ਜਾਂਦੀ ਸੀ, ਕਿਉਂ ਜੋ ਉਨ੍ਹਾਂ ਸਮਿਆਂ ਵਿਚ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸਨ।

ਵਿਆਹਾਂ ਵਿਚ ਨਾਨਕੇ ਮੇਲ ਦੀ ਸਭ ਤੋਂ ਜ਼ਿਆਦਾ ਚੜ੍ਹਤ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਨਾਨਕੇ ਮੇਲ ਵਿਚ ਕੱਲੇ ਨਾਨਕਿਆਂ ਦੇ ਪਰਿਵਾਰ ਵਾਲੇ ਹੀ ਨਹੀਂ ਹੁੰਦੇ ਸਨ, ਸਗੋਂ ਉਨ੍ਹਾਂ ਦੇ ਦਾਦਿਆਂ, ਪੜਦਾਦਿਆਂ ਤੱਕ ਦੇ ਸਕੇ ਪਰਿਵਾਰ ਵੀ ਨਾਨਕੇ ਮੇਲ ਵਿਚ ਸ਼ਾਮਲ ਹੁੰਦੇ ਸਨ। ਇਸ ਤਰ੍ਹਾਂ ਨਾਨਕੇ ਮੇਲ ਦੀ ਵਿਆਹ ਵਿਚ ਸਭ ਤੋਂ ਵੱਧ ਗਿਣਤੀ ਹੁੰਦੀ ਸੀ । ਨੱਚਣ ਵਾਲੀਆਂ, ਗਿੱਧਾ ਪਾਉਣ ਵਾਲੀਆਂ ਤੇ