Back ArrowLogo
Info
Profile

ਬੋਲੀਆਂ ਪਾਉਣ ਵਾਲੀਆਂ ਕੁੜੀਆਂ ਅਤੇ ਬਹੂਆਂ ਨੂੰ ਨਾਨਕੇ ਮੇਲ ਵਿਚ ਵਿਸ਼ੇਸ਼ ਤੌਰ ਤੇ ਲੈ ਕੇ ਜਾਂਦੇ ਸਨ । ਲਾਗੀ ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਨਾਈ/ਨੈਣ ਹੁੰਦੇ ਸਨ, ਨਾਨਕੇ ਮੇਲ ਵਿਚ ਜਾਂਦੇ ਸਨ। ਨਾਨਕਾ ਮੇਲ ਪਿੰਡ ਵੜ੍ਹਦਿਆਂ ਹੀ ਗੀਤਾਂ ਦੀ ਬੁਛਾੜ ਸ਼ੁਰੂ ਕਰ ਦਿੰਦਾ ਸੀ। ਸਭ ਤੋਂ ਪਹਿਲਾਂ ਆਪਣੀ ਧੀ ਦਾ ਨਾਂ ਲੈ ਕੇ ਬੰਬੀਹਾ ਬੁਲਾਉਂਦੀਆਂ ਸਨ। ਨਾਨਕੇ ਮੇਲ ਦੀ ਉਡੀਕ ਵਿਚ ਗੱਭਰੂ ਵੀ ਖੁੰਢਾਂ 'ਤੇ ਬੈਠੇ ਹੁੰਦੇ ਸਨ। ਇਸ ਲਈ ਨਾਨਕੀਆਂ ਦਾ ਅਗਲਾ ਵਾਰ ਗਭਰੂਆਂ 'ਤੇ ਹੁੰਦਾ ਸੀ।

ਪੁਰਾਣੇ ਸਮਿਆਂ ਵਿਚ ਕੁੜੀ ਨੂੰ ਜੰਮਦਿਆਂ ਮਾਰਨ ਦੀ ਪ੍ਰਥਾ ਕਰ ਕੇ ਹਰ ਪਰਿਵਾਰ ਵਿਚ ਛੜੇ ਰਹਿ ਜਾਂਦੇ ਸਨ। ਖੁੰਢ ਟੋਲੀਆਂ ਵਿਚ ਛੜਿਆਂ ਦੀ ਹੀ ਭਰਮਾਰ ਹੁੰਦੀ ਸੀ। ਇਸ ਲਈ ਨਾਨਕੀਆਂ ਦਾ ਅਗਲਾ ਵਾਰ ਛੜਿਆਂ 'ਤੇ ਹੁੰਦਾ ਸੀ। ਇਸ ਤਰ੍ਹਾਂ ਨਾਨਕੀਆਂ ਪਿੰਡ ਵਾਲਿਆਂ ਦੀ ਖੁੰਭ ਠੱਪਦੀਆਂ ਵਿਆਹ ਵਾਲੇ ਘਰ ਪਹੁੰਚਦੀਆਂ ਸਨ। ਉਨ੍ਹਾਂ ਸਮਿਆਂ ਵਿਚ ਜਾਣ ਆਉਣ ਦੇ ਸਾਧਨ ਪੈਦਲ, ਬੋਤੇ, ਘੋੜੀ, ਗੱਡੇ ਅਤੇ ਰਥ ਹੁੰਦੇ ਸਨ। ਏਸ ਲਈ ਵਿਆਹ ਹਫ਼ਤਾ ਹਫ਼ਤਾ ਚਲਦੇ ਰਹਿੰਦੇ ਸਨ। ਤਿੰਨ ਤਿੰਨ ਰਾਤਾਂ ਤਾਂ ਬਰਾਤਾਂ ਕੱਟਦੀਆਂ ਹੁੰਦੀਆਂ ਸਨ।

ਜਿਸ ਦਿਨ ਲੜਕੇ ਦੀ ਬਰਾਤ ਵਿਆਹੁਣ ਜਾਂਦੀ ਹੁੰਦੀ ਸੀ, ਉਸ ਰਾਤ ਨੂੰ ਲੜਕੇ ਦੇ ਪਿੰਡ ਨਾਨਕੀਆਂ ਜਾਗੋ ਕੱਢਦੀਆਂ ਹੁੰਦੀਆਂ ਸਨ। ਜਾਗੋ ਬਣਾਉਣ ਲਈ ਪਿੱਤਲ ਦੀ ਵਲਟੋਹੀ ਲਈ ਜਾਂਦੀ ਸੀ। ਵਲਟੋਹੀ ਦੇ ਮੂੰਹ ਦੇ ਹੇਠਲੇ ਚੌੜੇ ਗੋਲ ਘੇਰੇ ਤੇ ਆਟੇ ਦੇ ਦੀਵੇ ਬਣਾ ਕੇ ਰੱਖੇ ਜਾਂਦੇ ਸਨ। ਇਨ੍ਹਾਂ ਦੀਵਿਆਂ ਵਿਚ ਸਰ੍ਹੋਂ ਦਾ ਤੇਲ ਪਾਇਆ ਜਾਂਦਾ ਸੀ ਤੇ ਜਗਾਏ ਜਾਂਦੇ ਸਨ। ਏਸ ਨੂੰ ਮੁੰਡੇ ਦੀ ਮਾਮੀ ਦੇ ਸਿਰ 'ਤੇ ਰੱਖਿਆ ਜਾਂਦਾ ਸੀ। ਮਾਮੀ ਦੇ ਸੱਗੀ ਫੁੱਲ ਪਾਏ ਹੁੰਦੇ ਸਨ। ਕੰਨਾਂ ਤੇ ਗਲੇ ਵਿਚ ਗਹਿਣਿਆਂ ਦੀ ਛਹਿਬਰ ਲੱਗੀ ਹੁੰਦੀ ਸੀ। ਵਧੀਆ ਗੋਟੇ ਕਿਨਾਰੀ ਵਾਲਾ ਘੱਗਰਾ ਪਾਇਆ ਹੁੰਦਾ ਸੀ। ਘੱਗਰੇ ਵਿਚ ਸਲਮੇ ਸਤਾਰਿਆਂ ਤੇ ਘੁੰਗਰੂਆਂ ਵਾਲਾ ਨਾਲਾ ਲਮਕਦਾ ਹੁੰਦਾ ਸੀ। ਮਾਮੀ ਪੂਰੀ ਮੁੜੈਲਣ ਬਣੀ ਹੁੰਦੀ ਸੀ-

ਜਾਗੋ ਕੱਢਣੀ ਮੜ੍ਹਕ ਨਾਲ ਤੁਰਨਾ,

ਬਈ ਵਿਆਹ ਕਰਤਾਰੇ ਦਾ।

ਜਾਗੋ ਪਹਿਲਾਂ ਵਿਆਹੁਲੇ ਲੜਕੇ ਦੇ ਤਾਏ ਚਾਚਿਆਂ ਦੇ ਘਰ ਜਾਂਦੀ ਸੀ। ਫਿਰ ਸਾਰੇ ਪੱਤੀ/ਅਗਵਾੜ ਦੇ ਘਰਾਂ ਵਿਚ ਜਾਂਦੀ ਸੀ। ਛੋਟੇ ਪਿੰਡਾਂ ਵਿਚ ਸਾਰੇ ਪਿੰਡਾਂ ਵਿਚ ਹੀ ਜਾਗੋ ਕੱਢੀ ਜਾਂਦੀ ਸੀ। ਤਾਏ, ਤਾਈਆਂ, ਚਾਚੇ, ਚਾਚੀਆਂ ਦੇ ਨਾਂ ਲੈ ਕੇ ਗੀਤ ਗਾਏ ਜਾਂਦੇ ਸਨ –

ਦਰਸ਼ਨ ਸਿਆਂ, ਜੀਤੋ ਜਗਾ ਲੈ ਵੇ,

ਜਾਗੋ ਆਈ ਆ।

ਸੁੱਤੀ ਨੂੰ ਜਗਾ ਲੈ

207 / 361
Previous
Next