

ਰੁੱਸੀ ਨੂੰ ਮਨਾ ਲੈ,
ਸੋਨ ਚਿੜੀ ਗਲ ਲਾ ਲੈ ਵੇ,
ਜਾਗੋ ਆਈ ਆ।
ਜਾਗੋ ਵਿਚ ਕਈ ਨਾਨਕੀਆਂ ਦਾ ਸਾਧ/ਪੰਡਤ ਦਾ ਰੂਪ ਧਾਰਿਆ ਹੁੰਦਾ ਸੀ। ਹੱਥ ਵਿਚ ਘੁੰਗਰੂਆਂ ਵਾਲਾ ਸੋਟਾ ਫੜਿਆ ਹੁੰਦਾ ਸੀ, ਜੋ ਜਾਗੋ ਮੂਹਰੇ ਮੂਹਰੇ ਖੜਕਾਉਂਦੀਆਂ ਜਾਂਦੀਆਂ ਸਨ। ਪਿੰਡ ਦੇ ਮੋਹਰੀ ਬੰਦਿਆਂ, ਜੈਲਦਾਰਾਂ, ਨੰਬਰਦਾਰਾਂ ਦੇ ਘਰਾਂ ਅੱਗੇ ਜਾ ਕੇ ਗੀਤ ਗਾਏ ਜਾਂਦੇ ਸਨ-
ਨੰਬਰਦਾਰਾ, ਜ਼ੋਰੋ ਜਗਾ ਲੈ ਵੇ,
ਜਾਗੋ ਆਈ ਆ।
ਚੁੱਪ ਕਰ ਬੀਬੀ, ਚੁੱਪ ਕਰ ਨੀ,
ਮਸਾਂ ਸਵਾਈ ਆ, ਲੋਰੀ ਦੇ ਕੇ ਪਾਈ ਆ,
ਅੜੀ ਕਰੂਗੀ, ਰੋ ਪਊਗੀ,
ਜਾਗੋ ਆਈ ਆ।
X X X X
ਕੋਈ ਵੇਚੇ ਸੁੰਢ ਜਮੈਣ,
ਕੋਈ ਵੇਚੇ ਰਾਈ।
ਚੌਕੀਦਾਰ ਆਪਣੀ ਜੋਰੂ ਵੇਚੇ,
ਟਕੇ ਟਕੇ ਸਿਰ ਸਾਹੀ।
ਖ਼ਬਰਦਾਰ ਰਹਿਣਾ ਜੀ,
ਚੌਂਕੀ ਹਾਕਮਾਂ ਦੀ ਆਈ।
ਏਸ ਤਰ੍ਹਾਂ ਬਹੁਤ ਸਾਰੇ ਗੀਤ ਗਾਏ ਜਾਂਦੇ ਸਨ। ਜਿਹੜੇ ਘਰੀਂ ਜਾਗੋ ਜਾਂਦੀ ਸੀ, ਉਹ ਘਰ ਵਾਲੇ ਜਾਗੋ ਵਿਚ ਤੇਲ ਪਾਉਂਦੇ ਸਨ ਤੇ ਸ਼ਗਨ ਵੀ ਦਿੰਦੇ ਸਨ –
ਬਹੁਤਾ ਲੱਕ ਨਾ ਹਿਲਾਈ,
ਨੀ ਜਾਗੋ ਵਾਲੀਏ,
ਦੀਵਿਆਂ 'ਚੋਂ ਤੇਲ ਡੁੱਲਜੂ।
ਜਾਗੋ ਵਾਲਿਆਂ ਦੇ ਅੱਗੇ ਜੋ ਵੀ ਰੁਕਾਵਟ ਆਉਂਦੀ ਸੀ, ਉਹ ਤੁਰਤ ਫੁਰਤ ਦੂਰ ਕਰ ਦਿੱਤੀ ਜਾਂਦੀ ਸੀ । ਜੇਕਰ ਰਸਤੇ ਵਿਚ ਕੋਈ ਮੰਜਾ ਡਾਹੀ ਪਿਆ ਹੁੰਦਾ ਸੀ, ਉਸ ਦਾ ਮੰਜਾ ਮੂਧਾ ਮਾਰ ਦਿੰਦੇ ਸਨ। ਮੰਜੇ ਤੋਂ ਹੇਠਾਂ ਸਿੱਟ ਦਿੰਦੇ ਸਨ। ਉਸ ਸਮੇਂ ਬਹੁਤੇ ਘਰ ਕੱਚੇ ਹੁੰਦੇ ਸਨ। ਉਨ੍ਹਾਂ ਦੇ ਪਰਨਾਲੇ ਲੱਕੜ ਜਾਂ ਟੀਨ ਦੇ ਬਣੇ ਹੁੰਦੇ ਸਨ। ਜਾਗੋ ਵਾਲੇ ਇਨ੍ਹਾਂ ਪਰਨਾਲਿਆਂ ਨੂੰ ਤੋੜ ਦਿੰਦੇ ਸਨ। ਰਸਤੇ ਵਿਚ ਜਿਹੜੀਆਂ ਬਾਣੀਆਂ ਦੀਆਂ ਹੱਟੀਆਂ ਆਉਂਦੀਆਂ ਸਨ, ਉਹ ਬਾਣੀਏ ਜਾਂ ਤਾਂ ਆਪ ਹੀ