Back ArrowLogo
Info
Profile

ਨਾਨਕੀਆਂ ਜਾਗੋ ਕੱਢਦੀਆਂ ਸਨ, ਛੱਜ ਕੁੱਟਦੀਆਂ ਸਨ।

ਅੱਜ ਝੱਟ ਮੰਗਣੀ ਤੇ ਪੱਟ ਵਿਆਹ ਦਾ ਰਿਵਾਜ ਹੈ। ਲੋਕਾਂ ਕੋਲ ਸਮਾਂ ਹੀ ਨਹੀਂ ਹੈ। ਇਕ ਦਿਨ ਵਿਚ ਵਿਆਹ ਹੋ ਜਾਂਦਾ ਹੈ। ਮੁੰਡੇ ਤੇ ਕੁੜੀ ਦੇ ਵਿਆਹ ਵਿਚ ਘਰ ਘਰ ਵਿਚ ਹੀ ਕੋਈ ਕੋਈ ਪਰਿਵਾਰ ਜਾਗੋ ਕੱਢਣ ਅਤੇ ਛੱਜ ਕੁੱਟਣ ਦੀ ਰਸਮ ਨੂੰ ਸ਼ਗਨ ਮਾਤਰ ਹੀ ਕਰਦੇ ਹਨ। ਹੁਣ ਵਿਆਹ ਮੈਰਿਜ ਪੈਲਸਾਂ ਵਿਚ ਹੋਣ ਲੱਗ ਪਏ ਹਨ। ਜਿੱਥੇ ਮੁੰਡੇ ਅਤੇ ਕੁੜੀ ਦੇ ਪਰਿਵਾਰ ਵਾਲੇ ਸਿੱਧੇ ਆਉਂਦੇ ਹਨ। ਵਿਆਹ ਕਰ ਕੇ ਸ਼ਾਮ ਨੂੰ ਆਪਣੇ ਆਪਣੇ ਘਰੀਂ ਪਹੁੰਚ ਜਾਂਦੇ ਹਨ।

ਜਾਗੋ ਅਤੇ ਛੱਜ ਕੁੱਟਣ ਦੀ ਰਸਮ ਹੁਣ ਦਿਨੋ ਦਿਨ ਘਟਦੀ ਜਾ ਰਹੀ ਹੈ।

0

ਕਰੂਏ ਦਾ ਵਰਤ

ਮਨੁੱਖ ਕੋਲ ਜਦ ਕਿੰਤੂ ਪ੍ਰੰਤੂ ਕਰਨ ਦੀ ਸੋਚ ਨਹੀਂ ਸੀ, ਅਨਪੜ੍ਹਤਾ ਸੀ, ਉਸ ਸਮੇਂ ਮਨੁੱਖ ਨੂੰ ਜਿਥੋਂ ਵੀ ਕੋਈ ਲਾਭ ਹੁੰਦਾ ਸੀ ਜਾਂ ਨੁਕਸਾਨ ਹੋਣ ਦਾ ਡਰ ਹੁੰਦਾ ਸੀ ਤਾਂ ਉਸ ਨੂੰ ਦੇਵੀ ਦੇਵਤੇ ਮਿਥ ਲੈਂਦੇ ਸਨ। ਇਸ ਤਰ੍ਹਾਂ ਭਾਰਤ ਵਿਚ ਅਣ ਗਿਣਤ ਦੇਵੀ ਦੇਵਤੇ ਹੋਂਦ ਵਿਚ ਆ ਗਏ। ਪੁਰਸ਼ ਪ੍ਰਧਾਨ ਸਮਾਜ ਹੋਣ ਕਰ ਕੇ ਪੁਰਸ਼ਾਂ ਦੀ ਲੰਮੀ ਉਮਰ, ਬੀਮਾਰੀਆਂ ਤੋਂ ਬਚਾਓ ਲਈ ਕਈ ਕਿਸਮ ਦੇ ਵਰਤ ਰੱਖੇ ਜਾਣ ਲੱਗੇ। ਮੰਨੂ ਦੀ ਸ਼੍ਰੇਣੀ ਵੰਡ ਕਾਰਨ ਵਿਦਿਆ ਪੜ੍ਹਣੀ ਤੇ ਪੜ੍ਹਾਉਣੀ ਪੰਡਤਾਂ ਦੇ ਹਿੱਸੇ ਆਈ। ਪੰਡਤਾਂ ਨੇ ਆਪਣੇ ਏਸ ਏਕਾਧਿਕਾਰ ਨੂੰ ਆਪਣੀ ਸੁਵਿਧਾ ਅਨੁਸਾਰ ਵਰਤਿਆ। ਸਮਾਜ ਵਿਚ ਐਨੇ ਵਹਿਮ, ਭਰਮ ਤੇ ਅੰਧ ਵਿਸ਼ਵਾਸ ਪੈਦਾ ਕਰ ਦਿੱਤੇ ਕਿ ਹਫ਼ਤੇ ਦੇ ਸੱਤੇ ਦਿਨਾਂ ਵਿਚ ਕੋਈ ਨਾ ਕੋਈ ਮਨਾਹੀ ਕਰ ਦਿੱਤੀ। ਕਈ ਥਿਤਾਂ, ਦਿਨਾਂ ਨੂੰ ਸ਼ੁਭ ਕਰਾਰ ਦੇ ਦਿੱਤਾ, ਕਈਆਂ ਨੂੰ ਅਸ਼ੁਭ !

Page Image

210 / 361
Previous
Next