

ਬਾਸੀਅੜਾ
ਜਦ ਭਾਰਤ ਦੀ ਆਬਾਦੀ ਥੋੜ੍ਹੀ ਸੀ, ਉਸ ਸਮੇਂ ਭਾਰਤ ਵਿਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਸੀ। ਹੁਣ ਭਾਰਤ ਦੀ ਆਬਾਦੀ 115 ਕਰੋੜ ਤੋਂ ਉਪਰ ਹੋ ਗਈ ਹੈ। ਜੇਕਰ ਵਿਦਿਆ ਅਤੇ ਸਾਇੰਸ ਵਿਦਿਆ ਦਾ ਪਾਸਾਰ ਨਾ ਹੁੰਦਾ ਤਾਂ ਹੁਣ ਤੱਕ ਭਾਰਤ ਵਿਚ 100 ਕਰੋੜ ਤੋਂ ਉਪਰ ਦੇਵੀ ਦੇਵਤੇ ਬਣ ਜਾਣੇ ਸਨ? ਜਦ ਮਨੁੱਖ ਕੋਲ ਕਿੰਤੂ, ਪ੍ਰੰਤੂ, ਤਰਕ, ਕਿਉਂ, ਕਿਵੇਂ ਜਾਨਣ ਦੀ ਸੂਝ ਨਹੀਂ ਸੀ, ਉਸ ਸਮੇਂ ਹਰ ਜਾਨ, ਬੇਜਾਨ ਵਸਤ, ਜਿਸ ਤੋਂ ਮਨੁੱਖ ਨੂੰ ਕੋਈ ਲਾਭ ਹੁੰਦਾ ਸੀ, ਉਸ ਲਈ ਦੇਵੀ ਦੇਵਤੇ ਸਨ।

ਖਸਰਾ ਤੇ ਚੇਚਕ ਨੂੰ ਛੋਟੀ ਮਾਤਾ ਤੇ ਬੜੀ ਮਾਤਾ ਕਹਿੰਦੇ ਸਨ। ਇਹ ਬੱਚਿਆਂ ਦੇ ਨਾ ਨਿਕਲੇ, ਜੇ ਨਿਕਲ ਆਵੇ ਤਾਂ ਕੋਈ ਨੁਕਸਾਨ ਨਾ ਕਰੇ, ਉਸ ਦੀ ਪੂਜਾ ਕੀਤੀ ਜਾਂਦੀ ਸੀ। ਇਹ ਤਿਉਹਾਰ ਸੀਤਲਾ ਦੇਵੀ ਨਾਲ ਸਬੰਧਤ ਹੁੰਦਾ ਸੀ। ਏਸ ਪੂਜਾ ਨੂੰ ਬਾਸੀਅੜਾ ਕਿਹਾ ਜਾਂਦਾ ਸੀ। ਏਸ ਦੇ ਪੂਜਣ ਲਈ ਕਿਸੇ ਸਾਂਝੇ ਥਾਂ ਤੇ ਛੋਟੀਆਂ ਜਿਹੀਆਂ ਕਈ ਮਟੀਆਂ ਬਣਾਈਆਂ ਜਾਂਦੀਆਂ ਸਨ। ਇਹ ਪੂਜਾ ਫੱਗਣ ਅਤੇ ਚੇਤ ਦੇ ਮਹੀਨਿਆਂ ਦੇ ਹਨੇਰੇ ਪੱਖ ਦੇ ਪਹਿਲੇ ਮੰਗਲਵਾਰ ਨੂੰ ਕੀਤੀ ਜਾਂਦੀ ਸੀ । ਏਸ ਪੂਜਾ ਲਈ ਸੋਮਵਾਰ ਦੀ ਸ਼ਾਮ ਨੂੰ ਗੁਲਗਲੇ, ਮੱਠੀਆਂ, ਕਚੌਰੀਆਂ, ਮਿੱਠੀਆਂ ਰੋਟੀਆਂ, ਕੜਾਹ, ਮਿੱਠੇ ਚੌਲ, ਖਿਚੜੀ ਆਦਿ ਬਣਾਏ ਜਾਂਦੇ ਸਨ। ਸੋਮਵਾਰ ਦੀ ਰਾਤ ਨੂੰ ਹੀ ਬਰੂੜ ਭਿਉਤੇ ਜਾਂਦੇ ਸਨ। ਕਣਕ, ਛੋਲੇ, ਮੋਠ, ਮਾਂਹ, ਮੂੰਗੀ ਜਾਂ ਜਿਹੜੀ ਵੀ ਫ਼ਸਲ ਦੇ ਦਾਣੇ ਘਰ ਹੋਣ, ਉਹ ਪਾਣੀ ਵਿਚ ਭਿਉਂ ਕੇ ਰਾਤ ਨੂੰ ਰੱਖੇ ਜਾਂਦੇ ਸਨ, ਇਨ੍ਹਾਂ ਨੂੰ ਬਰੂੜ ਕਹਿੰਦੇ ਸਨ।
ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਉਠ ਕੇ ਜਨਾਨੀਆਂ ਅਤੇ ਬੱਚੇ ਸੀਤਲਾ ਮਾਤਾ ਦੇ ਪੂਜਣ ਦੇ ਸਥਾਨ ਤੇ ਜਾਂਦੇ ਸਨ। ਪਹਿਲੀ ਸ਼ਾਮ ਪਕਾਏ ਹੋਏ ਪਕਵਾਨ ਤੇ