Back ArrowLogo
Info
Profile

ਇਹ ਪ੍ਰਮਾਣੀਕ ਸਚਾਈ ਹੈ, ਜਦ ਕਿਸੇ ਕੰਮ ਦੀ ਕਿਸੇ ਕੋਲ ਇਜਾਰੇਦਾਰੀ, ਏਕਾਧਿਕਾਰ ਹੋ ਜਾਂਦਾ ਹੈ, ਉਹ ਆਪਣੀ ਮਨ ਮਰਜ਼ੀ ਕਰਨ ਲੱਗ ਜਾਂਦਾ ਹੈ। ਏਸ ਤਰ੍ਹਾਂ ਇਜਾਰੇਦਾਰੀ ਕਰ ਕੇ ਕਈ ਬੁਰਾਈਆਂ ਆ ਜਾਂਦੀਆਂ ਹਨ। ਕੋਈ ਸਮਾਂ ਸੀ, ਜਦ ਹਰ ਨਵਾਂ ਕੰਮ ਪੰਡਤਾਂ ਤੋਂ ਪੁੱਛ ਕੇ ਕੀਤਾ ਜਾਂਦਾ ਸੀ। ਪੰਡਤਾਂ ਦੀ ਰੋਟੀ ਰੋਜ਼ੀ ਵਿਦਿਆ ਪੜ੍ਹਣ ਅਤੇ ਪੜ੍ਹਾਉਣ ਦੀ ਇਜਾਰੇਦਾਰੀ ਹੋਣ ਕਾਰਨ ਪੰਡਤਾਂ ਨੇ ਆਪਣੀ ਰੋਟੀ ਰੋਜ਼ੀ ਨੂੰ ਹੋਰ ਵਧੀਆ ਬਣਾਉਣ ਲਈ, ਆਪਣੀ ਤੂਤੀ ਕਾਇਮ ਰੱਖਣ ਲਈ ਲੋਕਾਂ ਵਿਚ ਬਹੁਤ ਸਾਰੇ ਅੰਧ ਵਿਸ਼ਵਾਸ, ਤਰਕਹੀਨ ਵਹਿਮ-ਭਰਮ, ਭੁਲੇਖੇ, ਰਸਮਾਂ, ਤਿਉਹਾਰ ਚਾਲੂ ਕਰਵਾਏ, ਨਾਲ ਹੀ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਪਾਓ ਵੀ ਦੱਸਦੇ ਰਹੇ। ਉਨ੍ਹਾਂ ਸਮਿਆਂ ਵਿਚ ਲੋਕਾਂ ਵਿਚ ਸੂਝ ਵੀ ਘੱਟ ਸੀ। ਏਸ ਲਈ ਪੰਡਤ ਜੋ ਦੱਸਦੇ ਸਨ, ਓਹੀ ਉਪਾਓ ਕਰ ਲੈਂਦੇ ਸਨ।

ਮੈਂ ਭੂਮਿਕਾ ਕੁਝ ਜ਼ਿਆਦਾ ਬੰਨ੍ਹ ਗਿਆ ਹਾਂ । ਹੁਣ ਅਸਲ ਵਿਸ਼ੇ ਵੱਲ ਆਉਂਦਾ ਹਾਂ। ਪੁਰਾਣੇ ਤਿਉਹਾਰਾਂ ਵਿਚ ਇਕ ਤਿਉਹਾਰ ਸਾਂਝੀ ਮਾਈ ਦਾ ਹੁੰਦਾ ਸੀ। ਇਹ ਤਿਉਹਾਰ ਭੈਣਾਂ, ਵੀਰ ਦੀ ਮੰਗ ਲਈ ਤੇ ਪਰਿਵਾਰ ਦੀ ਸੁਖ ਸ਼ਾਂਤੀ ਲਈ ਮਨਾਉਂਦੀਆਂ ਸਨ। ਇਸ ਨੂੰ ਕੁਆਰੀਆਂ ਕੁੜੀਆਂ ਮਨਾਉਂਦੀਆਂ ਸਨ। ਪਹਿਲੇ ਸਮਿਆਂ ਵਿਚ ਤਕਰੀਬਨ ਹਰ ਘਰ ਵਿਚ ਸਾਂਝੀ ਲਾਈ ਜਾਂਦੀ ਸੀ। ਕਈ ਵੇਰ ਕਈ ਪਰਿਵਾਰ ਮਿਲ ਕੇ ਵੀ ਸਾਂਝੀ ਮਾਈ ਲਾ ਲੈਂਦੇ ਸਨ।

ਜਿਸ ਤਰ੍ਹਾਂ ਨਾ ਤੋਂ ਹੀ ਸਪਸ਼ਟ ਹੈ, ਸਾਂਝੀ ਮਾਈ ਦੀ ਮੂਰਤੀ ਇਕ ਜਨਾਨੀ ਦੀ ਮੂਰਤੀ ਬਣਾਈ ਜਾਂਦੀ ਸੀ। ਮੂਰਤੀ ਬਣਾਉਣ ਲਈ ਪਹਿਲਾਂ ਕੁੜੀਆਂ ਚਿਉਕਣੀ ਮਿੱਟੀ ਲਿਆਉਂਦੀਆਂ ਸਨ। ਮਿੱਟੀ ਨੂੰ ਚੰਗੀ ਤਰ੍ਹਾਂ ਗੋ ਕੇ ਸਾਂਝੀ ਮਾਈ ਦੇ ਸਰੀਰ ਦੇ ਸਾਰੇ ਅੰਗ ਧਰਤੀ ਤੇ ਬਣਾਉਂਦੀਆਂ ਸਨ। ਗਹਿਣੇ ਵੀ ਬਣਾਏ ਜਾਂਦੇ ਸਨ। ਸੁੱਕਣ ਲਈ ਧੁੱਪੇ ਰੱਖ ਦਿੰਦੇ ਸਨ। ਜਦ ਇਹ ਚੰਗੀ ਤਰ੍ਹਾ ਸੁੱਕ ਜਾਂਦੇ ਸਨ ਤਾਂ ਪਹਿਲੇ ਨਰਾਤੇ ਵਾਲੇ ਦਿਨ ਘਰ ਦੀ ਇਕ ਕੰਧ ਤੇ ਪਹਿਲਾਂ ਗੋਹਾ ਮਿੱਟੀ ਥੱਪਿਆ ਜਾਂਦਾ ਸੀ। ਫੇਰ ਉਸ ਉਪਰ ਸਾਂਝੀ ਮਾਈ ਦੇ ਸੁਕਾਏ ਹੋਏ ਸਾਰੇ ਅੰਗਾਂ ਨੂੰ ਚਿਪਕਾ ਦਿੱਤਾ ਜਾਂਦਾ ਸੀ। ਨਾਲ ਹੀ ਬਣਾਏ ਗਹਿਣੇ ਚਿਪਕਾ ਦਿੱਤੇ ਜਾਂਦੇ ਸਨ। ਕਈ ਸਾਂਝੀ ਮਾਈ ਤੇ ਮਿੱਟੀ ਦਾ ਪਰੋਲਾ ਫੇਰ ਦਿੰਦੀਆਂ ਸਨ। ਕਈ ਕਲੀ ਕਰ ਦਿੰਦੀਆਂ ਸਨ। ਕਈ ਵੇਰ ਸਾਂਝੀ ਦੀ ਮੂਰਤੀ ਤੇ ਕਈ ਕਈ ਰੰਗ ਕਰ ਦਿੰਦੀਆਂ ਸਨ। ਗਹਣਿਆਂ ਤੋਂ ਵੱਖਰੇ ਰੰਗ ਕਰਦੀਆਂ ਸਨ। ਹਰ ਸ਼ਾਮ ਨੂੰ ਕੁੜੀਆਂ 'ਕੱਠੀਆਂ ਹੋ ਕੇ ਸਾਂਝੀ ਮਾਈ ਦੀ ਆਰਤੀ ਕਰਦੀਆਂ ਸਨ। ਘਿਉ ਦੀ ਜੋਤ ਜਗਾਉਂਦੀਆਂ ਸਨ। ਸਭ ਤੋਂ ਪਹਿਲਾਂ ਆਰਤੀ ਵਿਚ ਗਾਇਆ ਜਾਂਦਾ ਸੀ –

ਸਾਂਝੀ ਮਾਈ ਪਟੜੇ ਖੋਲ੍ਹ,

ਕੁੜੀਆਂ ਆਈਆਂ ਤੇਰੇ ਕੋਲ।

214 / 361
Previous
Next