Back ArrowLogo
Info
Profile

ਜਾਗੂੰਗੀ, ਜਗਾਊਂਗੀ,

ਕੋਠੇ ਚੜ੍ਹ ਕੇ ਗਾਉਂਗੀ।

X        X        X

ਤੂੰ ਜਾਗ ਮੇਰੀ ਸਾਂਝੀ,

ਤੇਰੇ ਮੱਥੇ ਲੱਗੇ ਭਾਗ,

ਤੇਰੇ ਪੱਟੀਆਂ ਸਿਰ ਸੁਹਾਗ।

X        X        X

ਨੀ ਤੂੰ ਜਾਗ ਸਾਂਝੀ ਜਾਗ,

ਸਾਡੇ ਜਾਗ ਪੈਣ ਭਾਗ।

ਮੈਂ ਆਈ ਤੇਰੇ ਦਵਾਰ।

ਮੈਨੂੰ ਤਾਰ ਮਾਈ ਤਾਰ।

ਮੇਰੀ ਪੂਜਾ ਲੇਖੇ ਲਾਈ।

ਮੇਰੀਆਂ ਦੂਰ ਰਹਿਣ ਬਲਾਈਂ।

ਜਾਗ ਸਾਂਝੀ ਜਾਗ।

ਸਾਂਝੀ ਮਾਈ ਤੋਂ ਵੀਰ ਦੀ ਮੰਗ ਵੀ ਕੀਤੀ ਜਾਂਦੀ ਸੀ ਤੇ ਨਾਲੇ ਵੀਰ ਪਿਆਰ ਦੀ ਵੀ –

ਪਹਿਲੀ ਆਰਤੀ ਕਰਾਂ ਕਰਾਰ,

ਜੀਵੇ ਮੇਰਾ ਵੀਰ ਪਿਆਰ।

ਵੀਰ ਪਿਆਰ ਦੀਆਂ ਅੜੀਆਂ,

ਸ਼ਿਵ ਦੁਆਲੇ ਖੜੀਆਂ।

ਨਰੈਣ ਸਾਡੇ ਆਇਆ।

ਗੋਬਿੰਦ ਸਾਡੇ ਆਇਆ,

ਅਸੀਂ ਹਰ ਕਾ ਦਰਸ਼ਨ ਪਾਇਆ।

ਸਾਂਝੀ ਮਾਈ ਦੀ ਗਹਿਣਿਆਂ ਦੀ ਮੰਗ ਪੂਰੀ ਕਰਨ ਦਾ ਵਿਸ਼ਵਾਸ ਦਵਾਉਂਦੇ ਹੋਏ ਗਾਇਆ ਜਾਂਦਾ ਸੀ –

ਮੇਰੀ ਸਾਂਝੀ ਤਾਂ ਮੰਗਦੀ

ਛੱਜ ਭਰ ਗਹਿਣੇ।

ਕਿੱਥੋਂ ਲਿਆਵਾਂ ਮੇਰੀ ਸਾਂਝੀ

ਮੈਂ ਛੱਜ ਭਰ ਗਹਿਣੇ ?

ਵੀਰ ਮੇਰਾ ਸੁਨਿਆਰੇ ਦਾ ਸਾਥੀ,

ਉਥੋਂ ਲਿਆਵਾਂ ਮੈਂ ਛੱਜ ਭਰ ਗਹਿਣੇ।

215 / 361
Previous
Next