

ਤੂੰ ਲੈ ਮੇਰੀ ਸਾਂਝੀ
ਛੱਜ ਭਰ ਗਹਿਣੇ।
ਮਿੱਠਾ ਭੋਜਨ ਵੀ ਸਾਂਝੀ ਦੀ ਮੰਗ ਹੁੰਦੀ ਸੀ-
ਸਾਂਝੀ ਤਾਂ ਮੰਗਦੀ ਮਿੱਠਾ ਭੋਜਨ,
ਕਿੱਥੋਂ ਲਿਆਵਾਂ ਮਿੱਠਾ ਭੋਜਨ?
ਵੀਰ ਮੇਰਾ ਖੇਤਾਂ ਦਾ ਮਾਲੀ,
ਉਥੋਂ ਲਿਆਵਾਂ ਮੈਂ ਮਿੱਠਾ ਭੋਜਨ।
ਏਸੇ ਤਰ੍ਹਾਂ ਹੋਰ ਬਹੁਤ ਸਾਰੇ ਆਰਤੀ ਦੇ ਗੀਤ ਗਾਏ ਜਾਂਦੇ ਸਨ । ਆਰਤੀ ਕਰਨ ਤੋਂ ਬਾਅਦ ਸ਼ੱਕਰ/ਸ਼ੱਕਰ ਦੀ ਪੰਜੀਰੀ ਵੰਡੀ ਜਾਂਦੀ ਸੀ । ਦੁਸਹਿਰੇ ਵਾਲੇ ਦਿਨ ਸਾਂਝੀ ਮਾਈ ਨੂੰ ਕੰਧ ਤੋਂ ਉਤਾਰ ਕੇ, ਟੋਕਰੇ ਵਿਚ ਰੱਖ ਕੇ, ਜੇਕਰ ਪਿੰਡ ਦੇ ਨੇੜੇ ਨਹਿਰ, ਸੂਆ ਜਾਂ ਕੱਸੀ ਵੱਗਦੀ ਹੁੰਦੀ ਸੀ ਤਾਂ ਉਸ ਵਿਚ ਤਾਰ ਦਿੰਦੇ ਸਨ। ਨਹੀਂ ਤਾਂ ਪਿੰਡ ਦੇ ਟੋਬੇ ਵਿਚ ਤਾਰ ਆਉਂਦੇ ਸਨ। ਸਾਂਝੀ ਨੂੰ ਜਲਪ੍ਰਵਾਹ ਕਰਨ ਸਮੇਂ ਵੀ ਗੀਤ ਗਾਉਂਦੀਆਂ ਸਨ-
ਨਾ ਰੋ ਮੇਰੀਏ ਸਾਂਝੀਏ!
ਵਰ੍ਹੇ ਦਿਨਾਂ ਨੂੰ ਫੇਰ ਆਵਾਂਗੇ।
ਤੈਨੂੰ ਫੇਰ ਲਿਆਵਾਂਗੇ।
ਨਾ ਰੋ ਮੇਰੀ ਸਾਂਝੀਏ।
ਇਹ ਸੀ ਸਾਂਝੀ ਮਾਈ ਦਾ ਤਿਉਹਾਰ।
ਹੁਣ ਸਾਇੰਸ ਦਾ ਯੁੱਗ ਹੈ, ਤਰਕ ਦਾ ਜ਼ਮਾਨਾ ਹੈ। ਇਹੋ ਜਿਹੇ ਬਹੁਤੇ ਅੰਧ ਵਿਸ਼ਵਾਸਾਂ ਵਾਲੇ ਤਿੱਥਾਂ ਤਿਉਹਾਰ ਖ਼ਤਮ ਹੋ ਗਏ ਹਨ। ਹੁਣ ਪੰਜਾਬ ਵਿਚ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਸਾਂਝੀ ਮਾਈ ਦਾ ਤਿਉਹਾਰ ਮਨਾਇਆ ਜਾਂਦਾ ਹੈ।