

ਦੀ ਤਸੱਲੀ ਨਹੀਂ ਹੁੰਦੀ। ਉਹ ਹਥਲੀ ਪੁਸਤਕ ਰਾਹੀਂ ਇਕ ਵਾਰ ਫੇਰ 'ਅਲੋਪ ਹੋ ਰਿਹਾ ਪੰਜਾਬੀ ਵਿਰਸਾ' ਨਾਂ ਦੀ ਪੁਸਤਕ ਤਿਆਰ ਕਰਦਾ ਹੈ।
ਇਸ ਪੁਸਤਕ ਨੂੰ ਲੇਖਕ ਨੇ ਸੱਤ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ ਪੰਜਾਬ ਦੀ ਕਿਸਾਨੀ ਅਥਵਾ ਖੇਤੀ ਬਾੜੀ ਨਾਲ ਜੁੜਿਆ ਹੋਇਆ ਹੈ। ਖੂਹ, ਕੋਹ/ ਚਰਸ, ਹਲਟ, ਫਲ੍ਹੇ, ਬੱਗੇ ਬਲਦ, ਬੋਹਲ ਬਣਾਉਣੇ, ਤੂੜੀ ਦੇ ਕੁੱਪ, ਮੱਕੀ ਦੇ ਮੁਹਾਰੇ, ਹਲ ਪੰਜਾਲੀ, ਹੱਥ ਟੋਕੇ ਆਦਿ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਇਹ ਸਭ ਕੁਝ ਵਿਸਰਦਾ ਜਾ ਰਿਹਾ ਹੈ। ਖੂਹ ਕੀ ਹੈ? ਇਸ ਦੀ ਪੁਟਾਈ ਕਿਵੇਂ ਹੁੰਦੀ ਹੈ? ਕੋਹ/ਚਰਸ ਕਿਸ ਕੰਮ ਆਉਂਦੇ ਸਨ, ਸਬੰਧੀ ਦੱਸ ਕੇ ਖੂਹ ਤੋਂ ਹਲਟ, ਫਿਰ ਟਿਊਬੈੱਲ ਤੇ ਹੁਣ ਸਮਰਸੀਬਲ ਪੰਪ ਬਾਰੇ ਜ਼ਿਕਰ ਹੈ। ਫਲ੍ਹੇ ਕੀ ਹੁੰਦੇ ਸਨ? ਗਹਾਈ ਦੀਆਂ ਮਸ਼ੀਨਾਂ ਤੇ ਕੰਬਾਈਨਾਂ ਨੇ ਫਲ੍ਹਿਆਂ, ਕੁੱਪਾਂ/ਮੂਸਲਾਂ ਨੂੰ ਹੀ ਭੁਲਾ ਦਿੱਤਾ ਹੈ, ਪਰ ਲੇਖਕ ਨੂੰ ਇਨ੍ਹਾਂ ਬਾਰੇ ਪੂਰਨ ਗਿਆਨ ਹੈ।
ਦੂਸਰਾ ਹਿੱਸਾ ਘਰੇਲੂ ਵਸਤਾਂ ਅਤੇ ਧੰਦਿਆਂ ਬਾਰੇ ਜਾਣਕਾਰੀ ਦੇਂਦਾ ਹੈ। ਚੱਕੀ, ਚਰਖਾ, ਮਧਾਣੀ, ਸੰਦੂਖ, ਪੱਖੀਆਂ, ਰੂੰ ਵੇਲਨਾ, ਦਰੀਆਂ ਬੁਣਨ ਵਾਲਾ ਅੱਡਾ, ਕੱਚੀਆਂ ਕੋਠੀਆਂ ਆਦਿ ਕਿਵੇਂ ਸਾਡੇ ਸਭਿਆਚਾਰ ਦੇ ਅਨਿੱਖੜ ਅੰਗ ਰਹੇ ਹਨ। ਘੜੇ ਘੜੌਜੀਆਂ, ਭੜੋਲੇ, ਭੜੋਲੀਆਂ, ਓਟੇ/ਕੰਧੋਲੀਆਂ, ਉਖਲੀ ਮੋਹਲੇ, ਹਾਰੇ ਹਾਰੀਆਂ ਆਦਿ ਚੀਜ਼ਾਂ ਨਾਲ ਜਾਣ ਪਛਾਣ ਕਰਾਈ ਗਈ ਹੈ। ਸੰਦੂਖ ਦੀ ਬਣਤਰ ਦੇ ਨਾਲ ਇਸ ਦੀ ਵਰਤੋਂ ਤੇ ਮਹੱਤਵ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਗਈ ਹੈ। ਇੰਜ ਲਗਦਾ ਹੈ ਕਿ ਸੰਦੂਖ ਜਿਵੇਂ ਸਾਡੇ ਲੋਕ ਵਿਰਸੇ ਦਾ ਅਜਾਇਬ ਘਰ ਹੋਵੇ।
ਤੀਜੇ ਭਾਗ ਵਿਚ ਆਵਾਜਾਈ ਤੇ ਸੰਚਾਰ ਵਿਚ ਪੈਦਲ, ਗੱਡਾ, ਰਥ, ਘੋੜੀਆਂ, ਚਿੱਠੀਆਂ ਸੰਬੰਧੀ ਉਲੇਖ ਹੈ। ਅਗਲਾ ਭਾਗ ਖ਼ੁਰਾਕਾਂ ਸਬੰਧੀ ਹੈ, ਜਿਸ ਵਿਚ ਦੁੱਧ, ਘਿਉ, ਮੱਖਣ, ਲੱਸੀ ਦੇ ਪਨੀਰ, ਗੁੜ, ਸ਼ੱਕਰ, ਢੰਡਿਆਈ ਬਾਰੇ ਦੱਸਿਆ ਗਿਆ ਹੈ। ਪਹਿਰਾਵੇ ਤੇ ਗਹਿਣੇ ਵਾਲੇ ਭਾਗ ਵਿਚ ਘੱਗਰੇ, ਫੁਲਕਾਰੀਆਂ, ਸੱਗੀ ਫੁੱਲ, ਕੈਂਠਾ, ਕੱਚ ਦੀਆਂ ਚੂੜੀਆਂ, ਚਾਦਰੇ ਤੇ ਤੁਰਲੇ ਵਾਲੀਆਂ ਪੱਗਾਂ ਬਾਰੇ ਜ਼ਿਕਰ ਹੈ।
ਛੇਵੇਂ ਅਧਿਆਇ ਵਿਚ ਤੀਆਂ, ਲੋਹੜੀ, ਵਿਆਹ, ਜਾਗੋ ਕੱਢਣੀ, ਛੱਜ ਕੁੱਟਣਾ, ਕਰੂਏ ਦੇ ਵਰਤ, ਬਾਸੀਅੜਾ ਤੇ ਸਾਂਝੀ ਮਾਈ ਤਿਉਹਾਰਾਂ ਤੇ ਰਸਮਾਂ ਸਬੰਧੀ ਭਾਵਪੂਰਣ ਵਾਕਫ਼ੀਅਤ ਦੇਂਦਾ ਹੈ ਜਦ ਕਿ ਅੰਤਲਾ ਅਧਿਆਇ ਪੇਂਡੂ ਕਿੱਤੇ/ਆਹਰ ਨਾਲ ਸਬੰਧਿਤ ਹੈ ਜਿਸ ਵਿਚ ਖਰਾਸ, ਕੋਹਲੂ, ਭੱਠੀਆਂ, ਆਵੀ ਪਾਉਣੀ ਤੇ ਘੁਲਾੜੀ/ਵੇਲਨਾ ਸਬੰਧੀ ਦਸਿਆ ਗਿਆ ਹੈ।
ਮੈਂ ਇਸ ਪੁਸਤਕ ਦੇ ਮੁੱਢਲੇ ਸ਼ਬਦਾਂ ਵਿਚ ਇਨ੍ਹਾਂ ਚੀਜ਼ਾਂ ਦਾ ਜ਼ਿਕਰ ਇਸ ਲਈ ਕੀਤਾ ਹੈ ਕਿਉਂ ਜੋ ਇਹ ਸਾਰੀਆਂ ਵਸਤਾਂ ਕੇਵਲ ਹਰਕੇਸ਼ ਸਿੰਘ ਕਹਿਲ ਦੇ ਪਿੰਡ