Back ArrowLogo
Info
Profile

ਸੰਦੌੜ ਤੱਕ ਹੀ ਸੀਮਤ ਨਹੀਂ ਹਨ। ਉਸ ਨੇ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਵਿਸ਼ੇਸ਼ ਕਰ ਕੇ ਮਾਲਵੇ ਖੇਤਰ ਦੇ ਲੋਕ ਜੀਵਨ ਦੀ ਗੱਲ ਕੀਤੀ ਹੈ। ਇਸ ਪੁਸਤਕ ਨੇ ਮੈਨੂੰ ਆਪਣਾ ਭੁਲਿਆ ਵਿਸਰਿਆ ਬਚਪਨ ਅਤੇ ਪਾਕਿਸਤਾਨ ਵਿਚ ਰਹਿ ਗਏ ਮੇਰੇ ਪਿੰਡ ਦੀ ਯਾਦ ਕਰਾ ਦਿੱਤੀ ਹੈ। ਜਿਨ੍ਹਾਂ ਵਸਤਾਂ ਸਬੰਧੀ ਲੇਖਕ ਨੇ ਜਾਣਕਾਰੀ ਦਿੱਤੀ ਹੈ, ਉਨ੍ਹਾਂ ਵਿਚੋਂ ਬਹੁਤੀਆਂ ਲੋਪ ਹੋ ਚੁੱਕੀਆਂ ਹਨ, ਕਈਆਂ ਦਾ ਰੂਪ ਬਦਲ ਗਿਆ ਹੈ। ਉਹ ਪੰਜਾਬ ਦੇ ਲੋਕ ਗੀਤਾਂ ਵਿਚੋਂ ਉਦਾਹਰਣ ਦੇ ਕੇ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਦਾ ਹੈ। ਲੋਕ ਗੀਤ ਵੀ ਸਾਡੇ ਵਿਰਸੇ ਦਾ ਕੀਮਤੀ ਸਰਮਾਇਆ ਹਨ। ਇਸ ਸਚਾਈ ਨੂੰ ਭੁਲਣਾ ਨਹੀਂ ਚਾਹੀਦਾ ਕਿ ਜਿਹੜੇ ਲੋਕ ਆਪਣੀ ਮਾਂ ਬੋਲੀ ਅਤੇ ਆਪਣੇ ਸਭਿਆਚਾਰਕ ਵਿਰਸੇ ਨੂੰ ਭੁੱਲ ਜਾਂਦੇ ਹਨ, ਉਸ ਬੋਲੀ ਤੇ ਸਭਿਆਚਾਰ ਦੀ ਮੌਤ ਹੋ ਜਾਂਦੀ ਹੈ। ਮੈਂ ਹਰਕੇਸ਼ ਸਿੰਘ ਕਹਿਲ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਦੇ ਲੋਕ ਜੀਵਨ ਨਾਲ ਜੁੜੀਆਂ ਉਨ੍ਹਾਂ ਮਹੱਤਵਪੂਰਣ ਚੀਜ਼ਾਂ ਵੱਲ ਧਿਆਨ ਦਵਾਇਆ ਹੈ, ਜੋ ਅੱਧੀ ਸਦੀ ਪਹਿਲਾਂ ਤਕ ਆਮ ਵੇਖਣ ਵਿਚ ਆਉਂਦੀਆਂ ਸਨ। ਪ੍ਰੋ. ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਐਵੇਂ ਆਵਾਜ਼ਾਂ ਨਹੀਂ ਮਾਰਦਾ। ਕਹਿਲ ਦੀਆਂ ਰਚਨਾਵਾਂ ਪੰਜਾਬ ਦੇ ਲੋਕ ਵਿਰਸੇ ਦੀ ਤਰਜਮਾਨੀ ਕਰਦੀਆਂ ਹਨ।

ਮਸ਼ੀਨੀਕਰਨ, ਉਦਯੋਗੀਕਰਨ ਅਤੇ ਸ਼ਹਿਰੀਕਰਨ ਨੇ ਵਰਤਮਾਨ ਮਨੁੱਖ ਨੂੰ ਪਦਾਰਥਵਾਦੀ ਬਣਾ ਦਿੱਤਾ ਹੈ। ਸਾਡੇ ਮਨਾਂ ਦੀ ਸ਼ਾਂਤੀ ਗੁਆਚ ਗਈ ਹੈ। ਪਰਿਵਰਤਨ ਜੀਵਨ ਦਾ ਨਿਯਮ ਹੈ। ਚੰਗੀ ਤਬਦੀਲੀ ਨੂੰ ਜੀ ਆਇਆਂ ਕਹਿਣਾ ਬਣਦਾ ਹੈ। ਖੇਤੀ ਬਾੜੀ ਦਿਆਂ ਸੰਦਾਂ, ਘਰੇਲੂ ਵਸਤਾਂ, ਸੰਚਾਰ ਤੇ ਆਵਾਜਾਈ ਦੇ ਸਾਧਨਾਂ ਵਿਚ ਬਹੁਤ ਕੁਝ ਬਦਲ ਚੁੱਕਾ ਹੈ। ਲੇਖਕ ਨੇ ਜਿਨ੍ਹਾਂ ਵਸਤਾਂ ਵਲ ਧਿਆਨ ਦਵਾਇਆ ਹੈ, ਉਨ੍ਹਾਂ ਵਿਚੋਂ ਬਹੁਤੀਆਂ ਕੇਵਲ ਅਜਾਇਬ ਘਰ ਵਿਚ ਹੀ ਸ਼ੋਭਾ ਦੇਂਦੀਆਂ ਹਨ। ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਇਨ੍ਹਾਂ ਵਿਚ ਹੀ ਪੰਜਾਬ ਦੀ ਆਤਮਾ ਵਸਦੀ ਹੈ। ਹਰਕੇਸ਼ ਸਿੰਘ ਕਹਿਲ ਨੇ ਇਹ ਪੁਸਤਕ ਲਿਖ ਕੇ ਪੰਜਾਬੀ ਦੇ ਸਭਿਆਚਾਰਕ ਵਿਰਸੇ ਨੂੰ ਵੱਡਮੁੱਲੀ ਦੇਣ ਦਿੱਤੀ ਹੈ।

ਕਰਨੈਲ ਸਿੰਘ ਥਿੰਦ (ਡਾ.)

ਭੂਤਪੂਰਵ ਪ੍ਰੋਫੈਸਰ ਤੇ ਰਜਿਸਟਰਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਭੂਤਪੂਰਵ ਡਾਇਰੈਕਟਰ ਪੀ.ਐਸ.ਯੂ.ਟੀ.ਬੀ., ਚੰਡੀਗੜ੍ਹ।

225 / 361
Previous
Next