Back ArrowLogo
Info
Profile

ਆਪਣੇ ਵਲੋਂ

ਜਦੋਂ ਮੈਂ ਆਪਣੇ ਪਿੰਡ ਸੰਦੌੜ ਤੇ ਦੋ ਖੋਜ ਭਰਪੂਰ ਪੁਸਤਕਾਂ 'ਇਕ ਪਿੰਡ ਦੀ ਕਹਾਣੀ-ਸੰਦੌੜ' ਤੇ 'ਮੇਰੇ ਪਿੰਡ ਦੀ ਬਦਲੀ ਨੁਹਾਰ' ਲਿਖੀਆਂ ਤਾਂ ਇਨ੍ਹਾਂ ਪੁਸਤਕਾਂ ਨੂੰ ਚੰਗਾ ਹੁੰਗਾਰਾ ਮਿਲਿਆ। ਪਿੰਡਾਂ ਦੀ ਬਦਲ ਰਹੀ ਨੁਹਾਰ, ਰਹਿਣ ਸਹਿਣ ਦੇ ਢੰਗ, ਖੇਤੀ, ਆਰਥਿਕਤਾ, ਰਾਜਨੀਤੀ, ਆਵਾਜਾਈ, ਸੰਚਾਰ, ਵਿੱਦਿਆ ਵਿਚ ਹੋਈ ਪ੍ਰਗਤੀ ਨੂੰ, ਸਭਿਆਚਾਰਕ ਜੀਵਨ ਵਿਚ ਆਈ ਤਬਦੀਲੀ ਨੂੰ ਪੜ੍ਹ ਕੇ ਪਾਠਕਾਂ ਤੇ ਵਿਦਵਾਨਾਂ ਦੀਆਂ ਕਈ ਚਿੱਠੀਆਂ ਆਈਆਂ। ਇਨ੍ਹਾਂ ਚਿੱਠੀਆਂ ਨੂੰ ਪੜ੍ਹ ਕੇ ਮੇਰੇ ਮਨ ਵਿਚ ਵਿਚਾਰ ਆਇਆ ਕਿ ਜੋ ਖੇਤੀ ਕਰਨ ਦੇ ਪੁਰਾਣੇ ਢੰਗ, ਤਰੀਕੇ, ਸਾਧਨ, ਸੰਦ ਸਨ, ਉਨ੍ਹਾਂ ਬਾਰੇ ਤਾਂ ਨਵੀਂ ਪੀੜ੍ਹੀ ਬਿਲਕੁਲ ਹੀ ਨਹੀਂ ਜਾਣਦੀ। ਖੂਹ ਕਿਹੋ ਜਿਹੇ ਹੁੰਦੇ ਸਨ? ਕਿਵੇਂ ਲੱਗਦੇ ਸਨ? ਖੂਹਾਂ ਵਿਚੋਂ ਕੋਹ/ਚਰਸ ਨਾਲ ਪਾਣੀ ਕਿਵੇਂ ਕੱਢਿਆ ਜਾਂਦਾ ਸੀ। ਹਲਟ ਕਿਹੋ ਜਿਹੇ ਹੁੰਦੇ ਸਨ? ਜਿਨ੍ਹਾਂ ਨਾਲ ਪਾਣੀ ਕੱਢ ਕੇ ਫ਼ਸਲਾਂ ਨੂੰ ਸਿੰਜਿਆ ਜਾਂਦਾ ਸੀ? ਤੂੜੀ ਦੇ ਕੁੱਪ ਕਿਵੇਂ ਬਣਦੇ ਹੁੰਦੇ ਸਨ? ਮੱਕੀ ਦੇ ਮੁਹਾਰੇ ਕਿਵੇਂ ਲੱਗਦੇ ਸਨ? ਘੁਲਾੜੀ ਕਿਹੋ ਜਿਹੀ ਹੁੰਦੀ ਸੀ? ਗੁੜ ਕਿਵੇਂ ਬਣਾਇਆ ਜਾਂਦਾ ਸੀ?

ਏਸੇ ਤਰ੍ਹਾਂ ਪੁਰਾਣੇ ਰਹਿਣ ਸਹਿਣ ਦੇ ਢੰਗਾਂ ਵਿਚ, ਘਰਾਂ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਵਿਚੋਂ ਬਹੁਤੀਆਂ ਅਲੋਪ ਹੋ ਗਈਆਂ ਹਨ। ਕੁਝ ਅਲੋਪ ਹੋਣ ਦੇ ਨੇੜੇ ਹਨ। ਸੰਦੂਖ ਕਿਹੋ ਜਿਹਾ ਹੁੰਦਾ ਸੀ? ਕੀ ਕੀ ਕੰਮ ਆਉਂਦਾ ਸੀ? ਚੱਕੀ ਕੀ ਹੁੰਦੀ ਸੀ? ਕਿਹੋ ਜਿਹੀ ਹੁੰਦੀ ਸੀ? ਕੀ ਕੰਮ ਆਉਂਦੀ ਸੀ? ਰੂੰ ਕਿਵੇਂ ਵੇਲ੍ਹੀ ਜਾਂਦੀ ਸੀ? ਰੂੰ ਵੇਲਨੇ ਕਿਹੋ ਜਿਹੇ ਹੁੰਦੇ ਸਨ? ਦਰੀਆਂ ਬੁਣਨ ਵਾਲੇ ਅੱਡੇ ਅਤੇ ਨਾਲੇ ਬੁਣਨ ਵਾਲੇ ਅੱਡੇ ਕਿਹੋ ਜਿਹੇ ਹੁੰਦੇ ਸਨ? ਉੱਖਲੀ ਕਿਸ ਨੂੰ ਕਹਿੰਦੇ ਸਨ? ਕੀ ਕੰਮ ਆਉਂਦੀ ਸੀ? ਕੋਠੀਆਂ ਕੀ ਹੁੰਦੀਆਂ ਸਨ? ਕਿਵੇਂ ਬਣਦੀਆਂ ਸਨ? ਕੀ ਕੰਮ ਆਉਂਦੀਆਂ ਸਨ? ਭੜੋਲੇ, ਭੜੋਲੀਆਂ, ਓਟੇ/ਕੰਧੋਲੀ ਕੀ ਹੁੰਦੇ ਸਨ? ਇਨ੍ਹਾਂ ਬਾਰੇ ਤਾਂ ਅੱਜਕੱਲ ਦੀ ਪਨੀਰੀ ਨੂੰ ਬਿਲਕੁਲ ਹੀ ਨਹੀਂ ਪਤਾ।

ਮੈਂ ਇਨ੍ਹਾਂ ਸੰਬੰਧੀ ਲੇਖ ਲਿਖਣੇ ਸ਼ੁਰੂ ਕੀਤੇ, ਜਿਸ ਵਿਚ ਉਨ੍ਹਾਂ ਸਮਿਆਂ ਵਿਚ ਇਨ੍ਹਾਂ ਦੀ ਕੀ ਮਹੱਤਤਾ ਹੁੰਦੀ ਸੀ? ਕਿਵੇਂ ਵਰਤੋਂ ਵਿਚ ਆਉਂਦੇ ਸਨ? ਕਿਵੇਂ ਬਣਾਏ ਜਾਂਦੇ ਸਨ? ਹੁਣ ਇਨ੍ਹਾਂ ਦੀ ਥਾਂ ਕੀ ਹੈ? ਇਨ੍ਹਾਂ ਦਾ ਬਦਲਵਾਂ ਰੂਪ ਕੀ ਹੋ ਗਿਆ ਹੈ? ਹੁਣ ਇਹ ਹਨ ਜਾਂ ਅਲੋਪ ਹੋ ਗਏ ਹਨ? ਨਾਲ ਹੀ ਇਨ੍ਹਾਂ ਦੇ ਸਕੈਚ ਬਣਾ ਕੇ ਇਕ ਇਕ ਅੰਗ/ਪਾਰਟ ਬਾਰੇ ਲਿਖਿਆ? ਨਾਲ ਹੀ ਇਨ੍ਹਾਂ ਨਾਲ ਸਬੰਧਿਤ ਕੁਝ ਲੋਕ ਗੀਤ ਵੀ ਦਿੱਤੇ। ਕਈ ਰਸਾਲਿਆਂ ਨੂੰ ਛਪਣ ਲਈ ਭੇਜੇ। ਛਪਣ ਉਪਰੰਤ ਪਾਠਕਾਂ ਦੀਆਂ ਕਈ ਹੌਂਸਲੇ ਵਧਾਊ ਚਿੱਠੀਆਂ ਆਈਆਂ। ਕਈ ਨੇ ਪ੍ਰੇਰਨਾ ਦਿੱਤੀ ਕਿ 'ਸਾਡੇ ਏਸ

226 / 361
Previous
Next