Back ArrowLogo
Info
Profile

ਪੁਰਾਣੇ ਵਿਰਸੇ ਨੂੰ ਸਾਂਭਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਨੂੰ ਜਾਣ ਸਕਣ। ਮੈਨੂੰ ਇਨ੍ਹਾਂ ਚਿੱਠੀਆਂ ਤੋਂ ਬਹੁਤ ਉਤਸ਼ਾਹ ਮਿਲਿਆ। ਏਸ ਸਮੇਂ ਦੌਰਾਨ ਹੀ ਮੈਨੂੰ ਅਮਰੀਕਾ ਤੇ ਕੈਨੇਡਾ ਜਾਣਾ ਪੈ ਗਿਆ। ਉਥੇ ਮੇਰੀਆਂ ਲੜਕੀਆਂ ਰਹਿੰਦੀਆਂ ਹਨ। ਮੈਨੂੰ ਅਮਰੀਕਾ ਰਹਿੰਦੇ ਹੋਏ ਕਈ ਮੈਕਸੀਕਨਾਂ ਦੇ ਹੋਟਲਾਂ ਵਿਚ ਖਾਣਾ ਖਾਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਕਈ ਹੋਟਲਾਂ ਵਿਚ ਉਨ੍ਹਾਂ ਨੇ ਆਪਣੇ ਪੁਰਾਣੇ ਖੇਤੀ ਦੇ ਸੰਦ, ਘਰਾਂ ਦੇ ਪੁਰਾਣੇ ਵਰਤੋਂ ਦੇ ਸਾਮਾਨ, ਆਵਾਜਾਈ ਲਈ ਪੁਰਾਣੇ ਵਰਤੋਂ ਵਾਲੇ ਸਾਈਕਲ, ਘੋੜੀਆਂ ਦੀਆਂ ਕਾਠੀਆਂ ਅਤੇ ਹੋਰ ਬੜਾ ਨਿੱਕ ਸੁੱਕ ਸਾਂਭ ਕੇ ਰੱਖਿਆ ਹੋਇਆ ਵੇਖਿਆ। ਮੈਨੂੰ ਫੇਰ ਸਾਡੇ ਪੰਜਾਬੀਆਂ ਦੀ ਬਦਕਿਸਮਤੀ ਦਾ ਅਹਿਸਾਸ ਹੋਇਆ ਕਿ ਜਿਹੜਾ ਸਾਡਾ ਪੁਰਾਣਾ ਵਿਰਸਾ ਸੀ, ਉਸ ਨੂੰ ਸਾਂਭਣ ਲਈ ਅਸੀਂ ਕੋਈ ਧਿਆਨ ਨਹੀਂ ਦਿੱਤਾ। ਅਸੀਂ ਪੰਜਾਬੀ ਇਤਿਹਾਸ ਬਣਾਉਣਾ ਜਾਣਦੇ ਹਾਂ, ਪਰ ਸਾਂਭਣਾ ਨਹੀਂ ਜਾਣਦੇ।

ਫੇਰ ਮੈਂ ਕਿਸੇ ਸਮੇਂ ਸਾਡੇ ਮਹੱਤਵਪੂਰਣ ਰਹੇ ਤਿਉਹਾਰ ਤੀਆਂ, ਲੋਹੜੀ, ਕਰੂਏ ਦੇ ਵਰਤ, ਬਾਸੀਅੜਾ, ਸਾਂਝੀ ਮਾਈ ਬਾਰੇ ਲਿਖਿਆ। ਪਹਿਲੇ ਸਮਿਆਂ ਵਿਚ ਲੋਕੀਂ ਪੈਦਲ ਜਾਂਦੇ ਸਨ। ਫੇਰ ਊਠ, ਘੋੜੀ, ਗੱਡਿਆਂ ਤੇ ਰਥਾਂ ਦੀ ਵਰਤੋਂ ਹੋਣ ਲੱਗੀ। ਗੱਡੇ ਤੇ ਰਥ ਕਿਹੋ ਜਿਹੇ ਹੁੰਦੇ ਸਨ? ਉਨ੍ਹਾਂ ਬਾਰੇ ਲਿਖਿਆ। ਹੁਣ ਵਾਲੀ ਪੀੜ੍ਹੀ ਨੇ ਤਾਂ ਰਥ ਵੇਖਿਆ ਹੀ ਨਹੀਂ ਹੈ। ਪੁਰਾਣੀਆਂ ਦੁੱਧ, ਘਿਉ, ਮੱਖਣ, ਲੱਸੀ, ਗੁੜ, ਸ਼ੱਕਰ ਖ਼ੁਰਾਕਾਂ ਵੀ ਹੁਣ ਦਿਨੋ ਦਿਨ ਘਟਦੀਆਂ ਜਾ ਰਹੀਆਂ ਹਨ।

ਕਿਸੇ ਸਮੇਂ ਬਹੂਆਂ ਦੇ ਪਹਿਚਾਣ ਦੇ ਅੰਗ ਰਹੇ ਘੱਗਰੇ, ਸੱਗੀ ਫੁੱਲ ਅਲੋਪ ਹੋ ਗਏ ਹਨ। ਕੈਂਠੇ, ਚਾਦਰੇ ਤੇ ਤੁਰਲੇ ਵਾਲੀਆਂ ਪੱਗਾਂ ਹੁਣ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ। ਕੱਚ ਦੀਆਂ ਚੂੜੀਆਂ ਦੀ ਛਣਕਾਰ ਹੁਣ ਅਲੋਪ ਹੋ ਗਈ ਹੈ। ਖਰਾਸ, ਕੋਹਲੂ, ਭੱਠੀਆਂ, ਕੁੰਬਲ ਹੁਣ ਕਿਤੇ ਨਹੀਂ ਹਨ। ਘੁਲਾੜੀ ਕਿਤੇ ਕਿਤੇ ਨਜ਼ਰ ਆਉਂਦੀ ਹੈ।

ਕਿਤਾਬ ਦਾ ਆਕਾਰ ਵੱਡਾ ਹੁੰਦਾ ਜਾਂਦਾ ਹੋਣ ਕਰਕੇ ਮੈਂ ਅਲੋਪ ਹੋ ਰਹੇ ਵਿਰਸੇ ਦੇ ਕਈ ਪੱਖਾਂ ਨੂੰ ਕਿਤਾਬ ਵਿਚ ਥਾਂ ਨਹੀਂ ਦੇ ਸਕਿਆ। ਮੈਂ ਡਾ. ਕਰਨੈਲ ਸਿੰਘ ਥਿੰਦ ਹੋਰਾਂ ਦਾ ਅਤੀ ਰਿਣੀ ਹਾਂ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਸਮਾਂ ਕੱਢ ਕੇ ਮੁੱਢਲੇ ਸ਼ਬਦ ਲਿਖੇ ਹਨ। ਇਸ ਕਿਤਾਬ ਦੇ ਬਹੁਤੇ ਸਕੈਚ ਮਾਸਟਰ ਅਮਰ ਸਿੰਘ ਸਾਨ੍ਹੇਵਾਲ ਅਤੇ ਕੁਝ ਸਕੈਚ ਮੇਰੇ ਪਿੰਡ ਦੇ ਮਾਸਟਰ ਹਰਦਿਆਲ ਸਿੰਘ ਨੇ ਬਣਾਏ ਹਨ, ਜਿਨ੍ਹਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ।

ਮੈਂ ਅੱਜ ਦੀ ਪੀੜ੍ਹੀ ਨੂੰ ਸਾਡੇ ਪੁਰਾਣੇ ਵਿਰਸੇ ਤੋਂ ਜਾਣੂੰ ਕਰਵਾਉਣ ਦੇ ਇਸ ਯਤਨ ਵਿਚ ਕਿੰਨਾ ਕੁ ਕਾਮਯਾਬ ਹੋਇਆ ਹਾਂ, ਇਹ ਤਾਂ ਪਾਠਕਾਂ ਦੇ ਹੁੰਗਾਰੇ ਤੋਂ ਹੀ

227 / 361
Previous
Next