Back ArrowLogo
Info
Profile

ਪਤਾ ਲੱਗੇਗਾ। ਮੈਨੂੰ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ।

ਹਰਕੇਸ਼ ਸਿੰਘ ਕਹਿਲ

0

 

ਦੂਜੀ ਐਡੀਸ਼ਨ ਬਾਰੇ

ਮੈਂ ਕਿਤਾਬ ਦੇ ਪਹਿਲੇ ਐਡੀਸ਼ਨ ਵਿਚ ਲਿਖਿਆ ਸੀ ਕਿ ਕਿਤਾਬ ਦਾ ਬੜਾ ਆਕਾਰ ਹੁੰਦੇ ਨੂੰ ਵੇਖ ਕੇ ਮੈਂ ਅਲੋਪ ਹੋ ਰਹੇ ਵਿਰਸੇ ਦੇ ਕਈ ਪੱਖਾਂ ਨੂੰ ਸ਼ਾਮਲ ਨਹੀਂ ਕੀਤਾ। ਪਹਿਲੇ ਐਡੀਸ਼ਨ ਨੂੰ ਵਿਦਵਾਨਾਂ ਤੇ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲਣ ਕਾਰਨ ਪਹਿਲਾ ਐਡੀਸ਼ਨ ਖ਼ਤਮ ਹੋ ਗਿਆ ਹੈ। ਹੁਣ ਏਸ ਐਡੀਸ਼ਨ ਵਿਚ ਮੈਂ ਅਲੋਪ ਹੋ ਰਹੇ ਪੰਜਾਬੀ ਵਿਰਸੇ ਦੇ ਉਹ ਰਹਿੰਦੇ ਪੱਖ ਵੀ ਸ਼ਾਮਲ ਕਰ ਦਿੱਤੇ ਹਨ। ਪਰ ਪੰਜਾਬੀ ਵਿਰਸਾ ਤਾਂ ਇਕ ਅਥਾਹ ਸਮੁੰਦਰ ਦੀ ਨਿਆਈਂ ਹੈ। ਇਸ ਵਿਚ ਜਿਵੇਂ ਜਿਵੇਂ ਗੋਤੇ ਲਾਉਂਦੇ ਜਾਓਗੇ, ਤਿਵੇਂ ਤਿਵੇਂ ਹੋਰ ਹੋਰ ਲੱਭਤਾਂ ਮਿਲਦੀਆਂ ਜਾਣਗੀਆਂ।

ਸਾਡੀਆਂ ਪੁਰਾਣੀਆਂ ਖੇਡਾਂ ਤਕਰੀਬਨ ਸਾਰੀਆਂ ਹੀ ਅਲੋਪ ਹੋ ਚੁੱਕੀਆਂ ਹਨ। ਅਲੋਪ ਹੋ ਰਹੀਆਂ ਖੇਡਾਂ ਸਬੰਧੀ ਪਹਿਲਾਂ ਹੀ ਕਈ ਲੇਖਕਾਂ ਨੇ ਕਿਤਾਬਾਂ ਲਿਖੀਆਂ ਹੋਈਆਂ ਹਨ। ਏਸ ਲਈ ਖੇਡਾਂ ਨੂੰ ਮੈਂ ਏਸ ਕਿਤਾਬ ਦਾ ਹਿੱਸਾ ਨਹੀਂ ਬਣਾਇਆ।

ਮੈਨੂੰ ਆਸ ਹੈ ਕਿ ਏਸ ਵਧਾਏ ਤੇ ਸੋਧੇ ਗਏ ਐਡੀਸ਼ਨ ਨੂੰ ਵਿਦਵਾਨ ਤੇ ਪਾਠਕ ਜ਼ਰੂਰ ਪਸੰਦ ਕਰਨਗੇ। ਮੈਂ ਤੁਹਾਡੇ ਸੁਝਾਵਾਂ ਨੂੰ ਤੀਬਰਤਾ ਨਾਲ ਉਡੀਕਾਂਗਾ।

ਹਰਕੇਸ਼ ਸਿੰਘ ਕਹਿਲ

0

228 / 361
Previous
Next